05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਚੋਰ। ਮੋਬਾਈਲਾਂ ਦੀ ਚੋਰੀ ਕਰਨ ਵਾਲਾ ਚੋਰ ਗ੍ਰਿਫ਼ਤਾਰ

ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੱਛਮੀ ਜ਼ਿਲ੍ਹੇ ਦੇ ਥਾਣਾ ਅਸ਼ੋਕ ਵਿਹਾਰ ਦੀ ਪੁਲਿਸ ਨੇ ਇਕ ਸਰਗਰਮ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਵੱਖ-ਵੱਖ ਕੰਪਨੀਆਂ ਦੇ ਚੋਰੀ ਕੀਤੇ ਹੋਏ 7 ਮੋਬਾਈਲ ਬਰਾਮਦ ਕੀਤੇ ਹਨ।

ਅਜੀਤ ਡੈਸਕ 05-08-2026
ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੱਛਮੀ ਜ਼ਿਲ੍ਹੇ ਦੇ ਥਾਣਾ ਅਸ਼ੋਕ ਵਿਹਾਰ ਦੀ ਪੁਲਿਸ ਨੇ ਇਕ ਸਰਗਰਮ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਵੱਖ-ਵੱਖ ਕੰਪਨੀਆਂ ਦੇ ਚੋਰੀ ਕੀਤੇ ਹੋਏ 7 ਮੋਬਾਈਲ ਬਰਾਮਦ ਕੀਤੇ ਹਨ। ਇਸ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਚੋਰੀ ਦੇ 5 ਮਾਮਲੇ ਸੁਲਝੇ ਹਨ। ਇਹ ਚੋਰ ਪਹਿਲਾਂ ਚੋਰੀ, ਡਕੈਤੀ ਦੇ 5 ਮਾਮਲਿਆਂ ਵਿਚ ਸ਼ਾਮਿਲ ਹੈ। ਇਸ ਚੋਰ ਦਾ ਨਾਂਅ ਵਰੁਣ ਕਸ਼ਯਪ (29) ਹੈ, ਜੋ ਕਿ ਅਸ਼ੋਕ ਵਿਹਾਰ ਇਲਾਕੇ ਦਿੱਲੀ ਦਾ ਰਹਿਣ ਵਾਲਾ ਹੈ। ਇਸ ਮਾਮਲੇ ’ਚ ਅਸ਼ੋਕ ਵਿਹਾਰ ਦੇ ਇਕ ਘਰ ਵਿਚ ਚੋਰੀ ਹੋਣ ਦੀ ਪੁਲਿਸ ਨੂੰ ਸੂਚਨਾ ਮਿਲੀ ਅਤੇ ਸ਼ਿਕਾਇਤ ਕਰਨ ਵਾਲੇ ਰਾਜਬੀਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਵਰੁਣ ਕਸ਼ਯਪ ਨੂੰ ਘਰ ਤੋਂ ਬਾਹਰ ਆਉਂਦੇ ਸਵੇਰੇ-ਸਵੇਰੇ ਵੇਖਿਆ ਸੀ। ਪੁਲਿਸ ਨੇ ਤਕਨੀਕ ਸਬੂਤਾਂ ਦੇ ਆਧਾਰ ’ਤੇ ਵਰੁਣ ਕਸ਼ਯਪ ਨੂੰ ਕਾਬੂ ਕਰ ਲਿਆ। ਉਸ ਨੇ ਚੋਰੀ ਦੀ ਗੱਲ ਕਬੂਲਦੇ ਹੋਏ ਹੋਰਨਾਂ ਕੀਤੀਆਂ ਚੋਰੀਆਂ ਦਾ ਜ਼ਿਕਰ ਵੀ ਪੁਲਿਸ ਕੋਲ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸੰਮੇਲਨ ਵਿਚ ਭਾਗ ਲੈ ਰਹੇ ਵਪਾਰੀ ਨੇਤਾ। ਫੈੱਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਨੇ ਕਰਵਾਇਆ ਸੰਮੇਲਨ ਅਗਲੀ ਖ਼ਬਰ ਦਿੱਲੀ ਐਨ.ਐਚ.ਐਮ. ਐਕਸ਼ਨ ਕਮੇਟੀ ਤੇ ਹੋਰ ਐਸੋਸੀਏਸ਼ਨਾਂ ਕਰਨਗੀਆਂ 24 ਅਗਸਤ ਤੋਂ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।