05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੀ.ਜੇ.ਐੱਮ. ਡਾ. ਸੁਯਾਸ਼ ਜਾਵਾ ਨੇ ਬੂਟੇ ਲਗਾ ਕੇ ਵਾਤਾਵਰਨ ਸੁਰੱਖਿਆ ਦਾ ਦਿੱਤਾ ਸੰਦੇਸ਼

ਫ਼ਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ)- ਫ਼ਤਿਹਾਬਾਦ ਦੇ ਪੀ. ਐਮ.

ਅਜੀਤ ਡੈਸਕ 05-08-2026
ਫ਼ਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ)- ਫ਼ਤਿਹਾਬਾਦ ਦੇ ਪੀ.ਐਮ. ਸ੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ ਡਾ. ਸੁਯਾਸ਼ ਜਾਵਾ ਨੇ ਸਕੂਲ ਕੈਂਪਸ ’ਚ ਬੂਟਾ ਲਗਾਉਂਦਿਆਂ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ। ਸੀ.ਜੇ.ਐਮ. ਨੇ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ, ਉਨ੍ਹਾਂ ਦੀ ਰੱਖਿਆ ਕਰਨ ਅਤੇ ਕੁਦਰਤ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਜੇਕਰ ਹਰੇਕ ਵਿਅਕਤੀ ਇੱਕ ਬੂਟੇ ਦੀ ਰੱਖਿਆ ਕਰੇ ਤਾਂ ਸਮਾਜ ਤੇ ਦੇਸ਼ ਹਰਾ-ਭਰਾ ਬਣ ਸਕਦਾ ਹੈ। ਵਿਦਿਆਰਥੀਆਂ ਨੇ ਪ੍ਰੋਗਰਾਮ ’ਚ ਹਿੱਸਾ ਲੈਂਦਿਆਂ ਬੂਟੇ ਲਗਾਉਣ ਅਤੇ ਵਾਤਾਵਰਣ ਦੀ ਰੱਖਿਆ ਕਰਨ ਦਾ ਪ੍ਰਣ ਲਿਆ। ਪ੍ਰੋਗਰਾਮ ਦੀ ਸਮਾਪਤੀ ਵਾਤਾਵਰਣ ਨੂੰ ਬਚਾਉਣ ਲਈ ਸਮੂਹਿਕ ਸਹੁੰ ਚੁੱਕ ਕੇ ਕੀਤੀ ਗਈ। ਇਸ ਮੌਕੇ ਸਕੂਲ ਇੰਚਾਰਜ ਅੰਜੂ ਬਾਲਾ, ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਡਾ. ਨੀਤੂ ਡੁਡੇਜਾ, ਮੀਰਾ ਮੋਂਗਾ, ਅਨੀਤਾ ਜਿਆਣੀ, ਸੁਮਨ ਬਿਸ਼ਨੋਈ, ਸੁਰਿੰਦਰ ਭਾਸਕਰ, ਗੁਲਸ਼ਨ ਜੱਗਾ, ਮੰਜੂ ਮਹਿਤਾ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿਰਫ ਇੱਕ ਘੰਟਾ ਮੀਂਹ ਪੈਣ ਨਾਲ ਟੋਹਾਣਾ ਜਲਥਲ * ਕਈ ਇਲਾਕਿਆਂ ਵਿੱਚ ਢਾਈ ਤੋਂ 3 ਫੁੱਟ ਤੱਕ ਭਰਿਆ ਪਾਣੀ * ਸੜਕਾਂ ਬਣੀਆਂ... ਅਗਲੀ ਖ਼ਬਰ ਪਲਾਸਟਿਕ ਮੁਕਤ ਜੀਵਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।