02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲੋਕ ਪੰਚਾਇਤ ਨੇ ਕੀਤੀ ਵਕੀਲਾਂ ਦੀ ਹਮਾਇਤ ਐੱਲਏਡੀਸੀ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਕੀਤੀ ਮੰਗ

ਸਿਰਸਾ, 1 ਅਗਸਤ (ਭੁਪਿੰਦਰ ਪੰਨੀਵਾਲੀਆ)- ਲੋਕ ਪੰਚਾਇਤ ਦੀ ਮੀਟਿੰਗ ਰਾਣੀਆਂ ਸਥਿਤ ਨਾਮਧਾਰੀ ਗੁਰਦੁਆਰਾ ’ਚ ਮੁੱਖਤਿਆਰ ਸਿੰਘ ਨਾਈਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਤਾ ਪਾਸ ਕਰਕੇ ਐੱਲਏਡੀਸੀ ਵਿਰੁੱਧ ਸੰਘਰਸ਼ ਕਰ ਰਹੇ ਵਕੀਲਾਂ ਦੀ ਹਮਾਇਤ ਕੀਤੀ ਗਈ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਐੱਲਏਡੀਸੀ ਨੂੰ ਤੁਰੰਤ ਰੱਦ ਕੀਤਾ ਜਾਏ।

ਅਜੀਤ ਡੈਸਕ 02-08-2026
ਸਿਰਸਾ, 1 ਅਗਸਤ (ਭੁਪਿੰਦਰ ਪੰਨੀਵਾਲੀਆ)- ਲੋਕ ਪੰਚਾਇਤ ਦੀ ਮੀਟਿੰਗ ਰਾਣੀਆਂ ਸਥਿਤ ਨਾਮਧਾਰੀ ਗੁਰਦੁਆਰਾ ’ਚ ਮੁੱਖਤਿਆਰ ਸਿੰਘ ਨਾਈਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਤਾ ਪਾਸ ਕਰਕੇ ਐੱਲਏਡੀਸੀ ਵਿਰੁੱਧ ਸੰਘਰਸ਼ ਕਰ ਰਹੇ ਵਕੀਲਾਂ ਦੀ ਹਮਾਇਤ ਕੀਤੀ ਗਈ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਐੱਲਏਡੀਸੀ ਨੂੰ ਤੁਰੰਤ ਰੱਦ ਕੀਤਾ ਜਾਏ। ਇੱਕ ਹੋਰ ਮਤੇ ਰਾਹੀਂ ਦਿੱਲੀ ਜੰਤਰ-ਮੰਤਰ ‘ਤੇ ਅੰਦੋਲਨਕਾਰੀ ਵਿਦਿਆਰਥੀਆਂ ਨੌਜਵਾਨਾਂ ‘ਤੇ ਮੁੜ ਮੁਕਦਮੇ ਬਣਾਉਣ ਦੀ ਕਾਰਵਾਈ ਤੁਰੰਤ ਰੋਕੇ ਜਾਣ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਮੌਨਸੂਨ ਦੌਰਾਨ ਇਲਾਕੇ ਵਿੱਚ ਘੱਟ ਮੀਂਹ ਪੈਣ ‘ਤੇ ਉੱਤਰੀ ਤੇ ਦੱਖਣੀ ਘੱਗਰ ਨਹਿਰਾਂ ‘ਚ ਬਿਨਾਂ ਦੇਰੀ ਤੋਂ ਭਾਖੜਾ ਦਾ ਪਾਣੀ ਛਡੇ ਜਾਣ ਦੀ ਮੰਗ ਕੀਤੀ ਗਈ। ਰਾਣੀਆਂ ਤੇ ਕੁੱਤਾਵੱਢ ਦੇ ਵਿਚਾਲੇ ਘੱਗਰ ਦਰਿਆ ‘ਤੇ ਬਣ ਰਹੇ ਪੁਲ ਦਾ ਵਿਚਾਲੇ ਪਿਆ ਕੰਮ ਤੁਰੰਤ ਪੂਰਾ ਕੀਤਾ ਜਾਏ ਅਤੇ ਨਾਲੀ ਦੇ ਦੋਵਾਂ ਪਾਸੇ ਸੜਕ ਬਣਾਈ ਜਾਏ। ਲੋਕ ਪੰਚਾਇਤ ਨੇ ਇਥਨੋਲ20 ਦੀ ਪੈਟਰੋਲ ਵਿੱਚ ਮਿਲਾਉਣ ਨਾਲ ਮਸ਼ੀਨਰੀ ਦੇ ਹੋਣ ਵਾਲੇ ਨੁਕਸਾਨ ਨੂੰ ਵੇਖਦਿਆਂ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ। ਭਾਰਤ-ਅਮਰੀਕ ਵਪਾਰ ਸਮਝੌਤੇ ਦੇ ਮਜ਼ਦੂਰਾਂ-ਕਿਸਾਨਾਂ, ਸਨਅਤਕਾਰਾਂ ਅਤੇ ਖਪਤਕਾਰਾਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਵੇਖਦੇ ਹੋਏ ਇਸ ਸਮਝੌਤੇ ਨੂੰ ਸਰਕਾਰ ਤੁਰੰਤ ਰੱਦ ਕਰੇ। ਭਾਜਪਾ ਸੰਸਦ ਮੈਂਬਰ ਕਗਣਾ ਰਣੌਤ ਵੱਲੋਂ ਦੇਸ਼ ਦੇ ਨੌਜਵਾਨਾਂ, ਵਿਦਿਆਰਥੀਆਂ ਨੂੰ ਗਟਰ ਦਾ ਨਾਂ ਦਿੱਤੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ। ਇਸ ਮੀਟਿੰਗ ’ਚ ਸੁਵਰਨ ਸਿੰਘ ਵਿਰਕ, ਗੁਰਦੀਪ ਸਿੰਘ ਗੁਰਾਇਆ, ਗੁਰਨਾਮ ਸਿੰਘ ਝੱਬਰ, ਸੁਖਦੇਵ ਸਿੰਘ ਕੱਕਾ, ਗੁਰਚਰਨ ਸਿੰਘ ਕਿੱਲੇਵਾਲਾ, ਲਾਲ ਸਿੰਘ ਸੰਧੂ, ਸੇਵਾ ਸਿੰਘ ਵਿਰਕ, ਬਲਵਿੰਦਰ ਸਿੰਘ, ਅਵਤਾਰ ਸਿੰਘ ਵਿਰਕ, ਜੋਗਿੰਦਰ ਸਿੰਘ ਸਰਪੰਚਠ ਨਿਰਵੈਰ ਸਿੰਘ, ਹਰਜਿੰਦਰ ਸਿੰਘ, , ਸਤਨਾਮ ਚੰਦ, ਰਿਛਪਾਲ ਸਿੰਘ, ਕਸ਼ਮੀਰ ਸਿੰਘ ਮੁਕਤਾ, ਦਲੇਰ ਸਿੰਘ, ਸ਼ਿੰਗਾਰਾ ਸਿੰਘ ਭੁੱਲਰ, ਨਰਿੰਦਰ ਸਿੰਘ, ਜੀਐਸ ਮਾਨ ਸਮੇਤ ਲੋਕ ਪੰਚਾਇਤ ਦੇ ਕਈ ਮੈਂਬਰ ਤੇ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਰੁੱਖ ਲਗਾਓ ਅਤੇ ਨਿਯਮਤ ਦੇਖਭਾਲ ਕਰੋ - ਚਰਿਤ੍ਰ ਨਾਰੰਗ ਲਾਇਨਜ਼ ਕਲੱਬ ਸਿਰਸਾ ਐਕਟਿਵ ਨੇ ਐਫ ਬਲਾਕ ਦੇ ਸਰਕਾਰੀ ਸਕੂਲ ਵਿੱਚ... ਅਗਲੀ ਖ਼ਬਰ ਰੱਸਾਕਸ਼ੀ ਮੁਕਾਬਲੇ ’ਚ ਕਲਗੀਧਰ ਪਬਲਿਕ ਸਕੂਲ ਦੀ ਟੀਮ ਨੇ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।