11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਡਾ. ਸਵੈਮਾਨ ਸਿੰਘ (ਯੂ.ਐਸ.ਏ.) ਦੀ ਟੀਮ ਨੇ ਜੰਤਰ ਮੰਤਰ ’ਤੇ ਲਗਾਇਆ ਮੈਡੀਕਲ ਕੈਂਪ

ਅਜੀਤ ਡੈਸਕ 23-07-2026
ਨਵੀਂ ਦਿੱਲੀ, 22 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਕਿਸਾਨ ਅੰਦੋਲਨ ਵਿਚ ਡਾ. ਸਵੈਮਾਨ ਸਿੰਘ (ਯੂ.ਐਸ.ਏ.) ਦੁਆਰਾ ਮੈਡੀਕਲ ਕੈਂਪ ਲਗਾ ਕੇ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦੇ ਕੇ ਵੱਡਾ ਯੋਗਦਾਨ ਪਾਇਆ ਸੀ। ਹੁਣ ਇਨ੍ਹਾਂ ਵਲੋਂ ਜੰਤਰ ਮੰਤਰ ’ਤੇ ਧਰਨਾ ਪ੍ਰਦਰਸ਼ਨ ਵਿਚ ਸ਼ਾਮਿਲ ਵਿਦਿਆਰਥੀਆਂ ਲਈ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਜਿਸ ਵਿਚ ਡਾਕਟਰ, ਨਰਸਾਂ ਤੇ ਹੋਰ ਸਟਾਫ ਸੇਵਾ ਕਰ ਰਿਹਾ ਹੈ। ਕੈਂਪ ਵਿਚ ਹਰ ਬਿਮਾਰੀ ਦੇ ਡਾਕਟਰ ਮੌਜੂਦ ਹਨ। ਕੈਂਪ ਦੌਰਾਨ ਮੈਡੀਕਲ ਟੀਮ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੇਵਾ ਵਿਚ ਲੱਗੇ ਹੋਏ ਹਨ ਅਤੇ ਉਨ੍ਹਾਂ ਕੋਲ ਦਵਾਈਆਂ ਦਾ ਭੰਡਾਰ ਹੈ। ਮਰੀਜ਼ਾਂ ਦੀ ਬਿਮਾਰੀ ਦੇ ਅਨੁਸਾਰ ਦਵਾਈ ਦਿੱਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਵਿਦਿਆਰਥੀ ਦੀ ਜ਼ਿਆਦਾ ਹਾਲਤ ਖ਼ਰਾਬ ਹੁੰਦੀ ਹੈ ਤਾਂ ਉਸ ਨੂੰ ਐਬੂਲੈਂਸ ਵੈਨ ਰਾਹੀਂ ਹਸਪਤਾਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੂਰੀ ਮੈਡੀਕਲ ਟੀਮ ਪੂਰੀ ਤਰ੍ਹਾਂ ਸੇਵਾ ਪ੍ਰਤੀ ਸਮਰਪਿਤ ਹੈ ਅਤੇ ਇਹ ਸੇਵਾ ਜਾਰੀ ਰਹੇਗੀ। ਵਰਨਣਯੋਗ ਹੈ ਕਿ ਇਸ ਕੈਂਪ ਵਿਚ ਪ੍ਰਦਰਸ਼ਨਕਾਰੀ ਲਗਾਤਾਰ ਆ ਰਹੇ ਹਨ ਅਤੇ ਆਪਣੀ ਤਕਲੀਫ਼ ਦੱਸ ਕੇ ਇੱਥੋਂ ਦਵਾਈ ਲੈ ਰਹੇ ਹਨ। ਡਾਕਟਰਾਂ ਵਿਚ ਐਮ.ਬੀ.ਬੀ.ਐਸ., ਐਮ.ਡੀ. ਅਤੇ ਹੋਰਨਾਂ ਬਿਮਾਰੀਆਂ ਦੇ ਮਾਹਰ ਡਾਕਟਰ ਸ਼ਾਮਿਲ ਹਨ।
ਪਿਛਲੀ ਖ਼ਬਰ ਐੱਸ.ਕੇ.ਐੱਮ. ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਘੇਰਿਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਦਫ਼ਤਰ, ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਦਿੱਲੀ ’ਚ ਪਾਣੀ ਭਰ ਜਾਣ ਤੋਂ ਰੋਕਣ ਲਈ 13 ਜ਼ਿਲ੍ਹਿਆਂ ਵਿਚ ਬਣਾਈਆਂ ਸਮਿਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।