02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮੀਂਹ ਨਾਲ ਫ਼ਸਲਾਂ ਨੂੰ ਫਾਇਦਾ, ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਭਰਿਆ ਪਾਣੀ

ਅਜੀਤ ਡੈਸਕ 22-07-2026

ਕਾਲਾਂਵਾਲੀ/ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਅਤੇ ਆਸਪਾਸ ਦੇ ਖੇਤਰ ਵਿੱਚ ਅੱਜ ਸਵੇਰ ਪਏ ਮੀਂਹ ਨਾਲ ਸਾਉਣੀ ਦਆਂ ਫ਼ਸਲਾਂ ਨੂੰ ਫਾਇਦਾ ਹੋਇਆ ਹੈ ਅਤੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਵੀ ਰਾਹਤ ਮਿਲੀ ਹੈ। ਮੰਡੀ ਕਾਲਾਂਵਾਲੀ ਵਿੱਚ ਮੀਂਹ ਦੇ ਪਾਣੀ ਢੁਕਵੀਂ ਨਿਕਾਸੀ ਦੀ ਘਾਟ ਕਾਰਨ ਮੁੱਖ ਬਾਜ਼ਾਰਾਂ ਸਮੇਤ ਜ਼ਿਆਦਾਤਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਲੋਕਾਂ ਨੂੰ ਪੈਦਲ ਤੁਰਨਾ ਮੁਸ਼ਕਲ ਹੋ ਗਿਆ। ਸ਼ਹਿਰ ਦੀ ਬਿਜਲੀ ਸਪਲਾਈ ਵੀ ਦੁਪਹਿਰ ਤੱਕ ਠੱਪ ਰਹੀ। ਸ਼ਹਿਰ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਸ਼ਹਿਰ ਦੀ ਨਵੀਂ ਅਨਾਜ ਮੰਡੀ, ਟੈਲੀਫ਼ੋਨ ਐਕਸਚੇਂਜ ਰੋਡ, ਡਾਕਟਰ ਮਾਰਕੀਟ, ਮੋਬਾਈਲ ਮਾਰਕੀਟ, ਆਰਾ ਰੋਡ, ਬੱਸ ਸਟੈਂਡ ਰੋਡ, ਆਰੀਆ ਸਮਾਜ ਮੁਹੱਲਾ, ਦਾਦੂ ਰੋਡ ਅਤੇ ਬਾਈਪਾਸ ਰੋਡ ਸਮੇਤ ਨੀਵੇਂ ਇਲਾਕਿਆਂ ਵਿੱਚ ਇੱਕ ਤੋਂ ਦੋ ਫੁੱਟ ਤੱਕ ਪਾਣੀ ਭਰ ਗਿਆ। ਜਿਸ ਕਰਕੇ ਲੋਕਾਂ ਨੂੰ ਪੈਦਲ ਤੁਰਨਾ ਵੀ ਮੁਸ਼ਕਿਲ ਹੋ ਗਿਆ। ਮੰਡੀ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਸ਼ੀਵਰੇਜ ਵਿਵਸਥਾ ਨੂੰ ਦੁਰਸਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਮੀਂਹ ਪੈਣ ’ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਪਿਛਲੀ ਖ਼ਬਰ ਸਾਉਣ ਦੇ ਪਹਿਲੇ ਮੀਂਹ ਨਾਲ ਫਸਲਾਂ ਨੂੰ ਫਾਇਦਾ, ਗਰਮੀ ਤੋਂ ਰਾਹਤ, ਸ਼ਹਿਰੀਆਂ ਲਈ ਆਫਤ ਅਗਲੀ ਖ਼ਬਰ ਟੋਹਾਣਾ ਪੁਲਿਸ ਦੀਆਂ ਚਾਰ ਵੱਡੀਆਂ ਕਾਰਵਾਈਆਂ: ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ, ਸ਼ਰਾਬ ਠੇਕੇ ਲੁੱਟ ਕਾਂਡ ਦਾ ਹੋਰ ਮੁਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।