07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸ਼ਿਕਾਇਤ ਕਰਤਾ ਵਲੋਂ ਪੁਲਿਸ ਨੂੰ ਸਹਿਯੋਗ ਨਹੀਂ ਕੀਤਾ ਗਿਆ-ਐੱਸ.ਐੱਚ.ਓ

ਅਜੀਤ ਡੈਸਕ 14-07-2026
ਇਸ ਮਾਮਲੇ ਸੰਬੰਧੀ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ ਇੰਸਪੈਕਟਰ ਅਮਨ ਸੈਣੀ ਨੇ ਕਿਹਾ ਕਿ ਮਲਸੀਆਂ ਦੇ ਰਾਜਨ ਗੁਪਤਾ ਨੇ ਉਸ ਦੇ ਪਰਿਵਾਰ ਵਲੋਂ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਸੰਬੰਧੀ ਦਰਖ਼ਾਸਤ ਦਿੱਤੀ ਸੀ, ਜਿਸ ਦੇ ਸੰਬੰਧ ’ਚ ਅੱਜ ਦੋਨਾਂ ਧਿਰਾਂ ਨੂੰ ਸੱਦਿਆ ਗਿਆ ਸੀ। ਸ਼ਿਕਾਇਤ ਕਰਤਾ ਦੀ ਪਤਨੀ, ਭਰਾ ਤੇ ਭਰਜਾਈ ਅੱਜ ਆਪਣੇ ਗੁਆਂਢੀਆਂ ਤੇ ਵੱਡੀ ਗਿਣਤੀ ਵਿਚ ਪਤਵੰਤੇ ਸੱਜਣਾਂ ਨਾਲ ਸ਼ਾਹਕੋਟ ਥਾਣੇ ਆਏ ਸਨ, ਜਿਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਇਨ੍ਹਾਂ ਦੇ ਗੁਆਂਢੀਆਂ ਕੋਲੋਂ ਵੀ ਮਾਮਲੇ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ ਹੈ। ਸ਼ਿਕਾਇਤ ਕਰਤਾ ਨੂੰ ਸੱਦਣ ਦੇ ਬਾਵਜੂਦ ਵੀ ਉਹ ਖ਼ੁਦ ਥਾਣੇ ਨਹੀਂ ਆਇਆ ਤੇ ਪੁਲਿਸ ਨੂੰ ਸਹਿਯੋਗ ਵੀ ਨਹੀਂ ਦਿੱਤਾ। ਸਾਰੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਕਿਸਾਨਾਂ ਦੇ ਵਿਰੋਧ ਕਾਰਨ ਅਕੋਈ ਸਾਹਿਬ ਵਿੱਚ ਦੋ ਵਿਧਵਾ ਮਹਿਲਾਵਾਂ ਦੇ ਘਰ ਦਾ ਵਾਰੰਟ ਕਬਜ਼ਾ ਰੁਕਿਆ ਅਗਲੀ ਖ਼ਬਰ ਪੱਦੀ ਜਗੀਰ ਦੇ ਸਰਪੰਚ ਅਤੇ ਹੋਰਨਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।