07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਦਿੱਲੀ ਸਰਕਾਰ ਨੇ ਹਫ਼ਤੇ ਵਿਚ 2 ਦਿਨ ‘ਵਰਕ ਫ੍ਰਾਮ ਹੋਮ’ ਦਾ ਹੁਕਮ ਵਾਪਸ ਲਿਆ

ਅਜੀਤ ਡੈਸਕ 05-07-2026
ਨਵੀਂ ਦਿੱਲੀ,4 ਜੁਲਾਈ (ਜਗਤਾਰ ਸਿੰਘ)-ਦਿੱਲੀ ਸਰਕਾਰ ਨੇ ਹਫ਼ਤੇ ਦੇ ਵਿਚ 2 ਦਿਨ ਵਰਕ ਫ੍ਰਾਮ ਹੋਮ ਦਾ ਆਪਣਾ ਪੁਰਾਣਾ ਆਦੇਸ਼ ਵਾਪਸ ਲੈ ਲਿਆ ਹੈ । ਦੱਸਣਯੋਗ ਹੈ ਕਿ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਕਾਰਨ ਪੈਦਾ ਹੋਏ ਵਿਸ਼ਵ-ਵਿਆਪੀ ਤੇਲ-ਗੈਸ ਸੰਕਟ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ, ਮੁੱਖ ਮੰਤਰੀ ਰੇਖਾ ਗੁਪਤਾ ਨੇ 14 ਮਈ ਨੂੰ ਦਿੱਲੀ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ ਨੂੰ ਸੋਧਦੇ ਹੋਏ, ਦੋ ਦਿਨਾਂ ਦਾ ਘਰ ਤੋਂ ਕੰਮ (ਵਰਕ ਫ੍ਰਾਮ ਹੋਮ) ਕਰਨ ਦਾ ਹੁਕਮ ਦਿੱਤਾ ਸੀ । ਪਰ ਹੁਣ ਇਹ ਸੰਕਟ ਹੱਲ ਹੋਣ ਦੀ ਦਲੀਲ ਦਿੰਦੇ ਹੋਏ ਦਿੱਲੀ ਸਰਕਾਰ ਨੇ ਆਪਣਾ ਹੁਕਮ ਵਾਪਸ ਲੈ ਲਿਆ ਹੈ । ਵਰਕ ਫ੍ਰਾਮ ਹੋਮ ਦੀ ਨੀਤੀ ਵਿਚ ਬਦਲਾਅ ਦੇ ਨਾਲ ਨਾਲ ਦਿੱਲੀ ਸਰਕਾਰ ਨੇ ਦਫ਼ਤਰਾਂ ਦੇ ਸਮੇਂ ’ਚ ਵੀ ਬਦਲਾਅ ਕੀਤਾ ਹੈ । ਨਵੇਂ ਸ਼ਡਿਊਲ ਮੁਤਾਬਿਕ ਦਿੱਲੀ ਸਰਕਾਰ ਦੇ ਦਫ਼ਤਰ ਦਾ ਸਮਾਂ ਹੁਣ ਸਵੇਰੇ 10 ਵਜੇ ਤੋਂ ਸ਼ਾਮ 6.30 ਤਕ ਹੋਏਗਾ । ਹਾਲਾਂਕਿ ਦਿੱਲੀ ਨਗਰ ਨਿਗਮ ਦੇ ਦਫ਼ਤਰ ਦੇ ਸਮੇਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ,ਉਹ ਪਹਿਲਾਂ ਵਾਂਗ ਹੀ ਸਵੇਰੇ 8.30 ਵਜੇ ਤੋਂ ਸ਼ਾਮ 5 ਵਜੇ ਤਕ ਰਹੇਗਾ ।
ਪਿਛਲੀ ਖ਼ਬਰ ਪੁਲਿਸ ਨੇ ਤਿੰਨ ਨਸ਼ਾ ਤਸਕਰ ਫੜੇ ਅਗਲੀ ਖ਼ਬਰ ਸਰ ਛੋਟੂ ਰਾਮ ਐਜੂਕੇਸ਼ਨ ਸੁਸਾਇਟੀ ਨੇ ਕਾਕਰੋਚ ਜਨਤਾ ਪਾਰਟੀ ਨੂੰ ਚਿੱਤਰ ਭੇਟ ਕਰ ਕੇ ਦਿੱਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।