06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਹਾਰਾਜਾ ਅਗਰਸੈਨ ਟਰੱਸਟ ਟੋਹਾਣਾ ਵਲੋਂ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ ਅੱਜ

ਅਜੀਤ ਡੈਸਕ 28-06-2026
ਟੋਹਾਣਾ, 27 ਜੂਨ (ਮਨਜੀਤ ਸਿੰਘ)– ਮਹਾਰਾਜਾ ਅਗਰਸੈਨ ਟਰੱਸਟ ਟੋਹਾਣਾ (ਰਜਿ.) ਵੱਲੋਂ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ 28 ਜੂਨ (ਐਤਵਾਰ) ਨੂੰ ਮੁਫ਼ਤ ਮਲਟੀ-ਸਪੈਸ਼ਲਟੀ ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਸਮਰਪਿਤ ਹੋਵੇਗਾ। ਟਰੱਸਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੈਂਪ ਸਵੇਰੇ 9:30 ਵਜੇ ਭਗਵਾਨ ਪਰਸ਼ੁਰਾਮ ਮੰਦਰ, ਪਰਸ਼ੁਰਾਮ ਮਾਰਗ, ਮਹਾਰਾਜਾ ਅਗਰਸੈਨ ਲੇਨ ਨੇੜੇ ਸ਼ੁਰੂ ਹੋਵੇਗਾ। ਇਸ ਦੌਰਾਨ ਫੋਰਟਿਸ ਹਸਪਤਾਲ ਮੋਹਾਲੀ ਦੇ ਸੀਨੀਅਰ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਕੇ ਸਲਾਹ ਦੇਣਗੇ। ਕੈਂਪ ਵਿੱਚ ਪੇਟ ਅਤੇ ਜਿਗਰ ਰੋਗ, ਹੱਡੀਆਂ ਅਤੇ ਜੋੜਾਂ ਦੇ ਰੋਗ, ਦਿਲ ਦੇ ਰੋਗ, ਈਸੀਜੀ, ਬਲੱਡ ਪ੍ਰੈਸ਼ਰ, ਸ਼ੂਗਰ ਟੈਸਟ ਅਤੇ ਹੱਡੀਆਂ ਵਿੱਚ ਕੈਲਸ਼ੀਅਮ (ਬੀਐਮਡੀ) ਦੀ ਜਾਂਚ ਸਮੇਤ ਕਈ ਸਿਹਤ ਸੇਵਾਵਾਂ ਮੁਫ਼ਤ ਉਪਲਬਧ ਕਰਵਾਈਆਂ ਜਾਣਗੀਆਂ। ਸੰਸਥਾ ਵੱਲੋਂ ਮੁਫ਼ਤ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਸਮਾਗਮ ਦੀ ਪ੍ਰਧਾਨਗੀ ਨਗਰ ਪਰਿਸ਼ਦ ਟੋਹਾਣਾ ਦੇ ਚੇਅਰਮੈਨ ਨਰੇਸ਼ ਬਾਂਸਲ ਕਰਨਗੇ, ਜਦਕਿ ਉਦਯੋਗਪਤੀ ਰਮੇਸ਼ ਗਰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਹਾਜ਼ਰ ਰਹਿਣਗੇ। ਟਰੱਸਟ ਵੱਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਖੂਨਦਾਨ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।
ਪਿਛਲੀ ਖ਼ਬਰ ਬੂਟਾਵਾਹ ਨਹਿਰ ’ਚ ਪਿਆ ਪਾੜ, ਸੈਂਕੜੇ ਦੇ ਕਰੀਬ ਏਕੜ ਝੋਨਾ ਪਾਣੀ ’ਚ ਡੁੱਬਾ * ਜੈਮਲਵਾਲਾ ਨੇੜੇ ਦੋ ਥਾਵਾਂ ਤੋਂ ਟੁੱਟੀ ਨ... ਅਗਲੀ ਖ਼ਬਰ -ਜਿੰਦਲ ਫਾਊਂਡੇਸ਼ਨ ਦੀ ਚੇਅਰਪਰਸਨ ਸ਼ਾਲੂ ਜਿੰਦਲ ਨੂੰ ‘ਸੀ.ਐਸ.ਆਰ. ਵਿਜ਼ਨਰੀ ਲੀਡਰ ਆਫ਼ ਦ ਈਅਰ’ ਪੁਰਸਕਾਰ ਪ੍ਰਾਪਤ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।