06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਟੋਹਾਣਾ ਦੇ ਸ਼੍ਰੀ ਦੁਰਗਾ ਮਹਾਵਿਦਿਆਲਿਆ ਕਮੇਟੀ ਮੈਂਬਰਾਂ ਦੀ ਚੋਣ

ਅਜੀਤ ਡੈਸਕ 28-06-2026
ਟੋਹਾਣਾ, 27 ਜੂਨ (ਮਨਜੀਤ ਸਿੰਘ)– ਟੋਹਾਣਾ ਦੇ ਸ਼੍ਰੀ ਦੁਰਗਾ ਮਹਾਵਿਦਿਆਲਿਆ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਨਵੀਂ ਕਾਰਜਕਾਰਨੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਕਾਲਜ ਪਰਿਸਰ ਵਿੱਚ ਕਰਵਾਏ ਸਮਾਗਮ ਦੌਰਾਨ ਨਵ-ਚੁਣੀ ਕਾਰਜਕਾਰਨੀ ਦਾ ਸਵਾਗਤ ਕੀਤਾ ਗਿਆ ਅਤੇ ਭਵਿੱਖ ਦੀਆਂ ਯੋਜਨਾਵਾਂ ‘ਤੇ ਵੀ ਚਰਚਾ ਹੋਈ। ਨਵੀਂ ਕਾਰਜਕਾਰਨੀ ਵਿੱਚ ਜਗਨ ਨਾਥ ਗੋਇਲ ਪ੍ਰਧਾਨ, ਸੂਰਜ ਮਹਿਤਾ ਉਪ ਪ੍ਰਧਾਨ, ਅਨਿਲ ਗੋਇਲ ਮੁੱਖ ਸਕੱਤਰ ਅਤੇ ਰਾਮ ਕੁਮਾਰ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਹੋਰ ਕਾਰਜਕਾਰਨੀ ਮੈਂਬਰਾਂ ਨੇ ਵੀ ਆਪਣੇ ਅਹੁਦਿਆਂ ਦਾ ਕਾਰਜਭਾਰ ਸੰਭਾਲਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਸਰਪ੍ਰਸਤ ਟੇਕ ਚੰਦ ਮੋਦੀ, ਰਾਜ ਪੰਸਾਰੀ, ਦਇਆ ਪ੍ਰਕਾਸ਼, ਸੁਰੇਸ਼ ਸਿੰਗਲਾ, ਸਤਭੂਸ਼ਣ ਸਿੰਗਲਾ, ਨੀਰਜ ਮੋਦੀ, ਜੀਵਨ ਬਾਂਸਲ, ਓਮ ਪ੍ਰਕਾਸ਼ ਅਤੇ ਅਜੇ ਮੋਦੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਨਵੇਂ ਚੁਣੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਸ਼੍ਰੀ ਦੁਰਗਾ ਮਹਾਵਿਦਿਆਲਿਆ ਦੀ ਤਰੱਕੀ, ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਪੂਰੀ ਇਮਾਨਦਾਰੀ ਅਤੇ ਤਨੋਂ ਮਨੋਂ ਕੰਮ ਕਰਨਗੇ।
ਪਿਛਲੀ ਖ਼ਬਰ ਸਿਆਸੀ ‘ਰਣ’ ਵਿੱਚ ਨਵੀਂ ‘ਤਾਰੀਖ’ ਲਿਖਣ ਦੀ ਤਿਆਰੀ ’ਚ ਰਣਜੀਤ ਚੌਟਾਲਾ * ਅੱਜ ਸਵੇਰੇ 11 ਵਜੇ ਸੱਦੀ ਵਰਕਰ ਮੀਟਿੰਗ * ਤ... ਅਗਲੀ ਖ਼ਬਰ ਅੱਜ ਤੋਂ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮਨਾਇਆ ਜਾਵੇਗਾ : ਵਿਸ਼ਰਾਮ ਕੁਮਾਰ ਮੀਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।