27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਹੈਰੋਇਨ ਸਮੇਤ ਤਿੰਨ ਮੋਟਰਸਾਈਕਲ ਸਵਾਰ ਗ੍ਰਿਫ਼ਤਾਰ

ਅਜੀਤ ਡੈਸਕ 22-06-2026

ਸਿਰਸਾ, 21 ਜੂਨ (ਭੁਪਿੰਦਰ ਪੰਨੀਵਾਲੀਆ)- ਥਾਣਾ ਸੀਆਈਏ ਪੁਲਿਸ ਟੀਮ ਨੇ ਸ਼ਕਤੀ ਨਗਰ ਖੇਤਰ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀਆਈਏ ਪੁਲੀਸ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਨਰਿੰਦਰ ਕੁਮਾਰ ਪੁੱਤਰ ਨੰਦਕਿਸ਼ੋਰ ਨਿਵਾਸੀ ਪ੍ਰੇਮ ਨਗਰ, ਦੇਵਰਾਜ ਪੁੱਤਰ ਦਲੀਪ ਕੁਮਾਰ ਨਿਵਾਸੀ ਨਿਊ ਹਾਊਸਿੰਗ ਬੋਰਡ ਕਲੋਨੀ ਅਤੇ ਸੰਦੀਪ ਕੁਮਾਰ ਪੁੱਤਰ ਰਾਮੇਸ਼ਵਰ ਦਾਸ ਨਿਵਾਸੀ ਸ਼ਕਤੀ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਪੁਲਿਸ ਦੀ ਇੱਕ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਸ਼ਕਤੀ ਨਗਰ ਖੇਤਰ ਵਿੱਚ ਮੌਜੂਦ ਸੀ। ਇਸ ਦੌਰਾਨ ਸਾਹਮਣੇ ਤੋਂ ਤਿੰਨ ਜਣੇ ਇੱਕ ਮੋਟਰਸਾਈਕਲ ‘ਤੇ ਆਉਂਦੇ ਦਿਖਾਈ ਦਿੱਤੇ। ਪੁਲਿਸ ਦੀ ਗੱਡੀ ਨੂੰ ਸਾਹਮਣੇ ਦੇਖ ਕੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਚਾਨਕ ਮੋਟਰਸਾਈਕਲ ਪਿੱਛੇ ਮੋੜ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਦੇ ਜਵਾਨਾਂ ਨੇ ਹੁਸ਼ਿਆਰੀ ਕਰਦਿਆਂ ਉਨ੍ਹਾਂ ਨੂੰ ਫੜ ਲਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਹੋਈ ਜੋ ਤੋਲਣ ‘ਤੇ 8 ਗ੍ਰਾਮ 31 ਮਿਲੀਗ੍ਰਾਮ ਬਣੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਖ਼ਿਲਾਫ਼ ਸਿਵਲ ਲਾਈਨਜ਼ ਥਾਣਾ ਵਿੱਚ ਨਾਰਕੋਟਿਕ ਡਰੱਗਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਪੰਜਾਬ ਕਾਂਗਰਸ ਵਿਚ ਤਬਦੀਲੀ ਨੂੰ ਲੈ ਕੇ ਦੁਚਿੱਤੀ ’ਚ ਫਸੀ ਹਾਈਕਮਾਨ ਅਗਲੀ ਖ਼ਬਰ ਮੋਬਾਈਲ ਫੋਨ ਹੈਕ ਕਰ ਕੇ ਇੱਕ ਵਿਅਕਤੀ ਨਾਲ ਸਾਈਬਰ ਠੱਗੀ ਕਰਨ ਦੇ ਮਾਮਲੇ ’ਚ ਦੋ ਨੌਜਵਾਨ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।