27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਦਿੱਲੀ ਨਗਰ ਨਿਗਮ ਨੇ ਮੱਛਰਜਨਿਤ ਬਿਮਾਰੀਆਂ ਰੋਕਣ ਲਈ ਜਾਗਰੂਕਤਾ ਮੁਹਿੰਮ ਕੀਤੀ ਸ਼ੁਰੂ

ਅਜੀਤ ਡੈਸਕ 22-06-2026

ਨਵੀਂ ਦਿੱਲੀ, 21 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਨਿਗਮ ਨੇ ਮੌਨਸੂਨ ਤੋਂ ਪਹਿਲਾਂ ਹੀ ਮੱਛਰਜਨਿਤ ਬਿਮਾਰੀਆਂ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਸ਼ੁਰੂਆਤ ਸਿਵਕ ਸੈਂਟਰ ਤੋਂ ਕੀਤੀ ਗਈ ਹੈ। ਇਸ ਮੌਕੇ ’ਤੇ ਮਹਾਂਪੋਰ ਪ੍ਰਵੇਸ਼ ਵਾਹੀ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਏ ਨੂੰ ਹਰਾਉਣ ਲਈ ਨਗਰ ਨਿਗਮ ਨੇ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਅਕਸਰ ਨਗਰ ਨਿਗਮ ਉਪਰੋਕਤ ਮੁਹਿੰਮ ਅਗਸਤ-ਸਤੰਬਰ ਦੇ ਮਹੀਨੇ ਵਿਚ ਕਰਦੀ ਸੀ, ਪ੍ਰੰਤੂ ਇਸ ਸਾਲ ਇਸ ਨੂੰ ਜੂਨ ਦੇ ਮਹੀਨੇ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਡੇਂਗੂ ਅਤੇ ਮਲੇਰੀਏ ਪ੍ਰਤੀ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਜਾਗਰਤ ਹੋ ਜਾਣ। ਸ੍ਰੀ ਵਾਹੀ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੌਰਾਨ ਹਰ ਜ਼ੋਨ ਵਿਚ 10-10 ਆਟੋ ਤਾਇਨਾਤ ਕੀਤੇ ਗਏ ਹਨ, ਜੋ ਕਿ ਗਲੀਆਂ ਵਿਚ ਘੁੰਮਦੇ ਹੋਏ ਮੱਛਰਜਨਿਤ ਬਿਮਾਰੀਆਂ ਤੋਂ ਬਚਾਉ ਲਈ ਸੰਦੇਸ਼ ਦੇਣਗੇ ਅਤੇ ਨਗਰ ਨਿਗਮ ਦੇ ਡੀ.ਬੀ.ਸੀ. ਕਰਮਚਾਰੀ ਲੋਕਾਂ ਦੀ ਘਰ-ਘਰ ਜਾ ਕੇ ਜਾਂਚ ਕਰਨ ਦੇ ਨਾਲ ਉਨ੍ਹਾਂ ਨੂੰ ਜਾਗਰੂਕ ਵੀ ਕਰਨਗੇ। ਨਗਰ ਨਿਗਮ ਨੁੱਕੜ ਨਾਟਕਾਂ ਅਤੇ ਪੈਂਫਲਟਾਂ ਰਾਹੀਂ ਵੀ ਪ੍ਰਚਾਰ ਕਰੇਗੀ। ਨਾਲ ਹੀ ਡੇਂਗੂ ਤੇ ਮਲੇਰੀਏ ਤੋਂ ਬਚਣ ਲਈ ਸਫ਼ਾਈ ਵੱਲ ਧਿਆਨ ਦਿਵਾਏਗੀ।

ਪਿਛਲੀ ਖ਼ਬਰ ਮੋਬਾਈਲ ਫੋਨ ਹੈਕ ਕਰ ਕੇ ਇੱਕ ਵਿਅਕਤੀ ਨਾਲ ਸਾਈਬਰ ਠੱਗੀ ਕਰਨ ਦੇ ਮਾਮਲੇ ’ਚ ਦੋ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਗੋਬਿੰਦਪੁਰੀ ਗੁਰਦੁਆਰਾ ਕਮੇਟੀ ਵਲੋਂ ‘ਸਾਂਝ ਪੰਥਕ ਵਿਚਾਰਾਂ ਦੀ’ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।