29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਿ੍ਟਾਨੀਆ ਚੌਕ ਦਾ ਨਾਂਅ ਬਦਲ ਕੇ ਅਸ਼ਵਨੀ ਕੁਮਾਰ ਚੋਪੜਾ ਚੌਕ ਰੱਖਿਆ <br/>

ਅਜੀਤ ਡੈਸਕ 16-06-2026
ਨਵੀਂ ਦਿੱਲੀ, 15 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਮੈਟਰੋ ਸਟੇਸ਼ਨਾਂ, ਚੌਕਾਂ ਤੇ ਹੋਰ ਥਾਵਾਂ ਦੇ ਨਾਂਅ ਬਦਲੇ ਜਾ ਰਹੇ ਹਨ | ਜੋ ਨਾਂਅ ਪਹਿਲਾਂ ਚੱਲ ਰਹੇ ਸਨ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ 'ਤੇ ਨਵੇਂ ਰੱਖੇ ਨਾਂਅ ਲਿਖੇ ਗਏ ਹਨ | ਇਸੇ ਲੜੀ ਵਿਚ ਹੁਣ ਸਕੂਰ ਬਸਤੀ ਤੇ ਪੰਜਾਬੀ ਬਾਗ ਦੇ ਨਜ਼ਦੀਕ ਬਿ੍ਟਾਨੀਆ ਚੌਕ ਦਾ ਨਾਂਅ ਬਦਲਿਆ ਗਿਆ ਹੈ ਅਤੇ ਹੁਣ ਇਸ ਦਾ ਨਾਂਅ ਅਸ਼ਵਨੀ ਕੁਮਾਰ ਚੋਪੜਾ ਚੌਕ ਰੱਖ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਪੰਜਾਬੀ ਬਾਗ ਲਾਰੰਗ ਰੋਡ ਚੌਕ ਦਾ ਨਾਂਅ ਹਟਾ ਕੇ ਮਦਨ ਲਾਲ ਖੁਰਾਣਾ ਚੌਕ ਰੱਖਿਆ ਗਿਆ ਸੀ | ਨਵੇਂ ਰੱਖੇ ਨਾਂਅ ਪ੍ਰਤੀ ਲੋਕ ਧੋਖਾ ਵੀ ਖਾ ਜਾਂਦੇ ਹਨ ਅਤੇ ਉਨ੍ਹਾਂ ਦੇ ਦਿਮਾਗ ਵਿਚ ਅਕਸਰ ਪੁਰਾਣਾ ਨਾਂਅ ਹੀ ਯਾਦ ਰਹਿੰਦਾ ਹੈ | ਵਰਨਣਯੋਗ ਹੈ ਕਿ ਅਸ਼ਵਨੀ ਕੁਮਾਰ ਪੱਤਰਕਾਰ ਅਤੇ ਜਨਪ੍ਰਤੀਨਿਧੀ ਹੀ ਨਹੀਂ ਸਨ ਬਲਕਿ ਸਮਾਜ ਅਤੇ ਰਾਸ਼ਟਰ ਪ੍ਰਤੀ ਵੀ ਸਮਰਪਿਤ ਸਨ | ਅਸ਼ਵਨੀ ਕੁਮਾਰ ਚੋਪੜਾ ਸਾਲ 2014 ਤੋਂ 2019 ਤੱਕ ਕਰਨਾਲ ਲੋਕ ਸਭਾ ਖੇਤਰ ਤੋਂ ਸੰਸਦ ਮੈਂਬਰ ਰਹੇ ਸਨ |

ਪਿਛਲੀ ਖ਼ਬਰ ਦਿੱਲੀ 'ਚ ਬਾਰਿਸ਼ ਹੋਣ 'ਤੇ ਮੌਸਮ ਦਾ ਮਿਜ਼ਾਜ ਬਦਲਿਆ <br/> ਅਗਲੀ ਖ਼ਬਰ ਨਾਲੇ ਦੀ ਗਾਰ ਉਠਾਉਣ ਲਈ ਲੋਕਾਂ ਨੇ ਉਠਾਈ ਆਵਾਜ਼, ਸੁਣਵਾਈ ਨਾ ਹੋਣ 'ਤੇ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।