28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਅਮਾਨੀ ਰੋਡ 'ਤੇ ਭਿਆਨਕ ਬੱਸ ਹਾਦਸਾ: ਓਵਰਲੋਡ ਬੱਸ, ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨੇ ਲਈਆਂ ਤਿੰਨ ਜਾਨਾਂ, ਲੋਕਾਂ ਨੇ ਲਾਇਆ ਜਾਮ <br/>

ਅਜੀਤ ਡੈਸਕ 16-06-2026
ਟੋਹਾਣਾ, 15 ਜੂਨ (ਮਨਜੀਤ ਸਿੰਘ) - ਫ਼ਤਿਹਾਬਾਦ ਤੋਂ ਟੋਹਾਣਾ ਆ ਰਹੀ ਪ੍ਰਾਈਵੇਟ ਬੱਸ ਨੰਬਰ ਐੱਚ.ਆਰ.-62 ਏ-3411 ਅੱਜ ਟੋਹਾਣਾ ਦੇ ਅਮਾਨੀ ਰੋਡ 'ਤੇ ਦਰਖ਼ਤ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਦੋ ਅÏਰਤਾਂ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਕਈ ਹੋਰ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ | ਪ੍ਰਤੱਖਦਰਸ਼ੀਆਂ ਅਤੇ ਯਾਤਰੀਆਂ ਦੇ ਅਨੁਸਾਰ ਬੱਸ ਓਵਰਲੋਡ ਸੀ ਅਤੇ ਇਸ ਵਿੱਚ ਸੌ ਤੋਂ ਵੱਧ ਸਵਾਰੀਆਂ ਸਵਾਰ ਸਨ | ਬੱਸ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਡਰਾਈਵਰ ਬੱਸ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਵਾਰ-ਵਾਰ ਕਹਿ ਰਿਹਾ ਸੀ ਕਿ ਬੱਸ ਲੇਟ ਹੋ ਗਈ ਹੈ | ਯਾਤਰੀਆਂ ਦੇ ਅਨੁਸਾਰ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖ਼ਤ ਨਾਲ ਟਕਰਾ ਕੇ ਪਲਟ ਗਈ | ਹਾਦਸੇ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ | ਹਾਦਸੇ ਵਿੱਚ ਮਿ੍ਤਕਾਂ ਦੀ ਪਛਾਣ ਹੋਮਗਾਰਡ ਜਵਾਨ ਬਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਡੁੱਲਟ, ਬਹੁਤੀ ਦੇਵੀ ਪੁੱਤਰੀ ਸੁਖਦੇਵ ਵਾਸੀ ਭੋਡੀਆ ਖੇੜਾ ਅਤੇ ਮੋਹਣੀ ਦੇਵੀ ਵਾਸੀ ਭੋਡੀ ਵਜੋਂ ਹੋਈ ਹੈ | ਜ਼ਖ਼ਮੀਆਂ ਵਿੱਚ ਸਰੋਜ ਦੇਵੀ ਪਤਨੀ ਰੰਗੀ ਰਾਮ ਵਾਸੀ ਭੋਡੀਆ ਖੇੜਾ, ਪਰਮਜੋਤ ਪੁੱਤਰੀ ਜਗਦੀਸ਼ ਵਾਸੀ ਭੋਡੀਆ ਖੇੜਾ ਅਤੇ ਸੰਦੀਪ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਬਬਨਪੁਰ ਸਮੇਤ ਕਈ ਹੋਰ ਸਵਾਰੀਆਂ ਸ਼ਾਮਲ ਹਨ | ਮਿ੍ਤਕ ਬਹੁਤੀ ਦੇਵੀ ਦੇ ਪਰਿਵਾਰਕ ਮੈਂਬਰਾਂ ਜੋ ਜੇਰੇ ਇਲਾਜ ਹਸਪਤਾਲ ਵਿਚ ਦਾਖਲ ਹਨ, ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਬੱਸ ਡਰਾਈਵਰ ਨੇ ਸ਼ਰਾਬ ਪੀ ਰੱਖੀ ਸੀ ਅਤੇ ਉਹ ਯਾਤਰੀਆਂ ਨਾਲ ਗਾਲੀ-ਗਲੋਚ ਵੀ ਕਰ ਰਿਹਾ ਸੀ | ਪਰਿਵਾਰ ਦਾ ਕਹਿਣਾ ਹੈ ਕਿ ਕੁੱਝ ਸਵਾਰੀਆਂ ਨੇ ਡਰਾਈਵਰ ਨੂੰ ਤੇਜ਼ ਰਫ਼ਤਾਰ ਨਾਲ ਬੱਸ ਚਲਾਉਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ | ਘਟਨਾ ਤੋਂ ਗ਼ੁੱਸੇ ਵਿੱਚ ਆਏ ਅਮਾਨੀ, ਭੋਡੀਆ ਖੇੜਾ, ਫਤਹਿਪੁਰੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਸੜਕ 'ਤੇ ਜਾਮ ਲਗਾ ਦਿੱਤਾ ਅਤੇ ਦੋਸ਼ੀ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਮੌਕੇ 'ਤੇ ਐੱਸ.ਡੀ.ਐੱਮ. ਟੋਹਾਣਾ ਆਕਾਸ਼ ਸ਼ਰਮਾ ਅਤੇ ਪੁਲਿਸ ਥਾਣਾ ਸਦਰ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਬੀਰ ਸਿੰਘ ਪਹੁੰਚੇ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਖ਼ਬਰ ਲਿਖਦਿਆਂ ਹੀ ਇਹ ਜਾਣਕਾਰੀ ਮਿਲੀ ਕਿ ਬੱਸ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਮਿ੍ਤਕਾਂ ਦੀਆਂ ਲਾਸ਼ਾਂ ਦਾ ਪੋਸਟ-ਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ | ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ | ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਓਵਰਲੋਡਿੰਗ, ਤੇਜ਼ ਰਫ਼ਤਾਰ ਅਤੇ ਪ੍ਰਾਈਵੇਟ ਬੱਸਾਂ ਦੀ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ |

ਪਿਛਲੀ ਖ਼ਬਰ ਆਰ.ਟੀ.ਏ. ਸਕੱਤਰ ਸੰਜੇ ਬਿਸ਼ਨੋਈ ਨੇ ਜਨਤਕ ਸ਼ਿਕਾਇਤਾਂ ਸੁਣੀਆਂ ਅਗਲੀ ਖ਼ਬਰ 16-06-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।