02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਐਨ. ਸੀ. ਸੀ. ਕੈਂਪ ਦੌਰਾਨ ਕੈਡਿਟਾਂ ਨੂੰ ਡਰਿੱਲ, ਹਥਿਆਰ ਸਿਖਲਾਈ, ਅੰਗਦਾਨ ਜਾਗਰੂਕਤਾ ਅਤੇ ਫ਼ੌਜ 'ਚ ਭਰਤੀ ਸੰਬੰਧੀ ਦਿੱਤੀ ਜਾਣਕਾਰੀੋ <br/>

ਸਰਸਵਤੀ ਵਿੱਦਿਆ ਮੰਦਰ ਜਗਾਧਰੀ ਵਿਖੇ ਜਾਰੀ 10 ਰੋਜ਼ਾ ਸਾਲਾਨਾ ਸਿਖਲਾਈ ਕੈਂਪ 'ਚ ਭਾਗ ਲੈਂਦੇ ਹੋਏ ਐਨ. ਸੀ. ਸੀ. ਕੈਡਿਟ | ਤਸਵੀਰ : ਨਿਮਰ <br/> 07-06-2026
ਯਮੁਨਾਨਗਰ, 6 ਜੂਨ (ਗੁਰਦਿਆਲ ਸਿੰਘ ਨਿਮਰ)-14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਵਲੋਂ ਸਰਸਵਤੀ ਵਿਦਿਆ ਮੰਦਰ ਜਗਾਧਰੀ ਵਿਖੇ ਜਾਰੀ 10 ਰੋਜ਼ਾ ਸਾਲਾਨਾ ਸਿਖਲਾਈ ਕੈਂਪ ਕੌਰਾਨ ਐਨ. ਸੀ. ਸੀ. ਕੈਡਿਟਾਂ ਨੂੰ ਵੱਖ-ਵੱਖ ਫ਼ੌਜੀ ਅਤੇ ਸਮਾਜਿਕ ਵਿਸ਼ਿਆਂ ਬਾਰੇ ਸਿਖਲਾਈ ਦਿੱਤੀ ਗਈ | ਅੰਬਾਲਾ ਗਰੁੱਪ ਦੇ ਗਰੁੱਪ ਕਮਾਂਡਰ ਬਿ੍ਗੇਡੀਅਰ ਰੋਹਿਤ ਸਹਿਗਲ (ਵੀ. ਐਸ. ਐਮ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਂਪ ਕਮਾਡੈਂਟ ਕਰਨਲ ਪੰਕਜ ਪਾਰੀਕ ਅਤੇ ਡਿਪਟੀ ਕੈਂਪ ਕਮਾਡੈਂਟ ਲੈਫ਼. ਕਰਨਲ ਕੁਮੁਦ ਮੈਨੀ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਦੇ ਸੰਚਾਲਨ ਦੌਰਾਨ ਸੂਬੇਦਾਰ ਮੇਜਰ ਜਸਵੰਤ ਸਿੰਘ ਅਤੇ ਬਟਾਲੀਅਨ ਦੇ ਸਥਾਈ ਸਿਖਲਾਈ ਸਟਾਫ਼ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ | ਸਿਖਲਾਈ ਸੈਸ਼ਨ ਦੌਰਾਨ ਸੂਬੇਦਾਰ ਕਮਲ ਦੇਵ ਅਤੇ ਹੌਲਦਾਰ ਸੰਦੀਪ ਨੇ ਕੈਡਿਟਾਂ ਨੂੰ ਡਰਿੱਲ ਅਤੇ ਵਰਡਜ਼ ਆਫ਼ ਕਮਾਂਡ ਦੀ ਵਿਵਹਾਰਕ ਸਿਖਲਾਈ ਦਿੱਤੀ | ਉਨ੍ਹਾਂ ਕੈਡਿਟਾਂ ਨੂੰ ਅਨੁਸ਼ਾਸਨ, ਤਾਲਮੇਲ ਅਤੇ ਲੀਡਰਸ਼ਿਪ ਦੇ ਮਹੱਤਵ ਬਾਰੇ ਜਾਣੂ ਕਰਵਾਇਆ | ਇਸ ਮੌਕੇ ਨਾਇਬ ਸੂਬੇਦਾਰ ਗੌਤਮ ਸਿੰਘ ਨੇ ਕੈਡਿਟਾਂ ਨੂੰ .22 ਰਾਈਫਲ ਬਾਰੇ ਜਾਣਕਾਰੀ ਦਿੰਦਿਆਂ ਇਸ ਦੇ ਵੱਖ-ਵੱਖ ਭਾਗਾਂ, ਸੁਰੱਖਿਆ ਨਿਯਮਾਂ, ਹਥਿਆਰ ਚਲਾਉਣ ਦੀ ਵਿਧੀ ਅਤੇ ਹਥਿਆਰ ਅਨੁਸ਼ਾਸਨ ਬਾਰੇ ਵਿਸਥਾਰ ਸਹਿਤ ਸਮਝਾਇਆ | ਇਸੇ ਦੌਰਾਨ ਮੋਹਨ ਫਾਊਾਡੇਸ਼ਨ ਐਸ. ਆਰ. ਡੀ. ਐਫ. ਚੰਡੀਗੜ੍ਹ ਦੀ ਪ੍ਰੀਤੀ ਗੁਪਤਾ ਨੇ ਅੰਗਦਾਨ ਜਾਗਰੂਕਤਾ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਿੱਤਾ, ਜਦਕਿ ਐਨ. ਡੀ. ਏ. ਕੈਡਿਟ ਮੋਹਕ ਨੇ ਕੈਡਿਟਾਂ ਨੂੰ ਫ਼ੌਜ 'ਚ ਭਰਤੀ ਹੋਣ ਦੇ ਵੱਖ-ਵੱਖ ਮੌਕਿਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਐਨ. ਡੀ. ਏ. ਅਤੇ ਹੋਰ ਪ੍ਰਵੇਸ਼ ਯੋਜਨਾਵਾਂ, ਚੋਣ ਪ੍ਰਕਿਰਿਆ ਅਤੇ ਇਕ ਸਫਲ ਫ਼ੌਜੀ ਅਧਿਕਾਰੀ ਬਣਨ ਲਈ ਲੋੜੀਂਦੇ ਗੁਣਾਂ ਬਾਰੇ ਮਾਰਗਦਰਸ਼ਨ ਕੀਤਾ | ਇਸ ਸਿਖਲਾਈ ਕੈਂਪ 'ਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 500 ਤੋਂ ਵੱਧ ਐਨ. ਸੀ. ਸੀ. ਕੈਡਿਟ ਭਾਗ ਲੈ ਰਹੇ ਹਨ, ਜਿਨ੍ਹਾਂ ਨੂੰ ਲੀਡਰਸ਼ਿਪ ਵਿਕਾਸ, ਅਨੁਸ਼ਾਸਨ, ਹਥਿਆਰ ਸਿਖਲਾਈ, ਦਲੇਰੀ ਭਰਪੂਰ ਗਤੀਵਿਧੀਆਂ, ਸ਼ਖਸੀਅਤ ਵਿਕਾਸ ਅਤੇ ਸਮਾਜ ਸੇਵਾ ਨਾਲ ਸੰਬੰਧਿਤ ਸਿਖਲਾਈ ਦਿੱਤੀ ਜਾ ਰਹੀ ਹੈ | ਕੈਂਪ ਦੌਰਾਨ ਸਿਖਲਾਈ ਗਤੀਵਿਧੀਆਂ ਦਾ ਸੰਚਾਲਨ ਸੂਬੇਦਾਰ ਮੇਜਰ ਜਸਵੰਤ ਸਿੰਘ ਦੀ ਅਗਵਾਈ 'ਚ ਬਟਾਲੀਅਨ ਹੌਲਦਾਰ ਮੇਜਰ ਸ਼ੁਕੁਲ ਸਿੰਘ ਅਤੇ ਟ੍ਰੇਨਿੰਗ ਐਨ. ਸੀ. ਓ. ਅਮਨ ਸ਼ਰਮਾ ਵਲੋਂ ਕੀਤਾ ਜਾ ਰਿਹਾ ਹੈ | ਇਸ ਕੈਂਪ ਨੂੰ ਸਫ਼ਲ ਬਣਾਉਣ 'ਚ ਮੇਜਰ ਗੀਤਾ ਸ਼ਰਮਾ, ਸੈਕਿੰਡ ਅਫ਼ਸਰ ਗੁਰਵਿੰਦਰ ਸਿੰਘ, ਸੈਕਿੰਡ ਅਫ਼ਸਰ ਸੰਜੀਵ ਨਾਗਰਾ, ਰਜਤ, ਨੀਲਮ, ਸਾਰਿਕਾ, ਕਲਪਨਾ ਅਤੇ ਅੰਸ਼ੁਲ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਸੀ.ਪੀ.ਆਈ. ਜਨਤਕ ਮੰਗਾਂ ਨੂੰ ਲੈ ਕੇ ਕਰੇਗੀ ਪੈਦਲ ਮਾਰਚ ਮਨਰੇਗਾ ਐਕਟ ਨੂੰ ਰੱਦ ਕਰਨ ਅਤੇ ਨਵੇਂ ਐਕਟ ਵਿੱਚ ਬਜਟ ਦੀ ਕਟੌ... ਅਗਲੀ ਖ਼ਬਰ ਬਹਾਰ ਤਾਂ ਹੁਣ ਆਈ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।