15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੀ.ਸੀ.ਆਰ.ਟੀ. ਨੇ ਬੱਚਿਆਂ ਲਈ ਲਗਾਈ ਵਰਕਸ਼ਾਪ

ਅਜੀਤ ਡੈਸਕ 04-06-2026
ਨਵੀਂ ਦਿੱਲੀ, 3 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਸੀ.ਆਰ.ਟੀ. (ਮਨਿਸਟਰੀ ਆਫ ਕਲਚਰ ਭਾਰਤ ਸਰਕਾਰ) ਵਲੋਂ ਗਰਮੀਆਂ ਦੀਆਂ ਛੁੱਟੀਆਂ ਪ੍ਰਤੀ ਸਕੂਲੀ ਬੱਚਿਆਂ ਲਈ ਇਕ ਵਰਕਸ਼ਾਪ ਲਗਾਈ ਗਈ ਜੋ ਕਿ ਸੀ.ਸੀ.ਆਰ.ਟੀ. ਦੇ ਮੁੱਖ ਦਫ਼ਤਰ ਵਿਚ ਕੀਤੀ ਗਈ | ਇਸ ਵਰਕਸ਼ਾਪ ਵਿਚ ਪੇਂਟਿੰਗ, ਕਲੇ ਮਾਡਿਲੰਗ, ਫੋਟੋਗ੍ਰਾਫੀ ਵਾਈ ਐਂਡ ਡਾਈ, ਮਧੂਬਨੀ ਪੇਂਟਿੰਗ, ਡੋਲ ਮੇਕਿੰਗ ਬਾਰੇ ਟਰੇਨਿੰਗ ਦਿੱਤੀ ਗਈ | ਇਸ ਦੇ ਨਾਲ ਹੀ ਲੋਕ ਨਾਚ ਭੰਗੜਾ, ਡਰਾਮਾ, ਸ਼ਾਸਤਰੀ ਗਾਇਨ, ਸਟੋਰੀ ਟੈਿਲੰਗ, ਫਿਲਮ ਮੇਕਿੰਗ, ਰੇਡੀਓ ਜੋਕੀ, ਸ਼ਾਸਤਰੀ ਨਿ੍ਤ, ਕੱਥਕ ਆਦਿ ਦੀ ਵੀ ਟਰੇਨਿੰਗ ਦਿੱਤੀ ਗਈ | ਵਰਕਸ਼ਾਪ ਵਿਚ ਲੋਕ ਨਾਚਾਂ ਵਿਚ ਭੰਗੜੇ ਦੀ ਟਰੇਨਿੰਗ ਕਰਾ ਕੇ ਪੇਸ਼ਕਾਰੀ ਵੀ ਕੀਤੀ ਗਈ | ਭੰਗੜੇ ਦੀ ਸਿਖਲਾਈ ਅੰਤਰਰਾਸ਼ਟਰੀ ਕੋਚ ਰਾਜਿੰਦਰ ਟਾਂਕ ਨੇ ਦਿੱਤੀ ਅਤੇ ਦੀਪਕ ਨੇ ਬੋਲੀਆਂ ਗਾ ਕੇ ਬਹੁਤ ਵਧੀਆ ਮਾਹੌਲ ਪੈਦਾ ਕਰ ਦਿੱਤਾ ਜਿਸ ਦੀ ਸਾਰਿਆਂ ਨੇ ਖੂਬ ਸ਼ਲਾਘਾ ਕੀਤੀ | ਅਮਿਤ ਨੇ ਵੀ ਢੋਲ ਵਜਾ ਕੇ ਆਪਣੀ ਕਲਾ ਦੇ ਜੌਹਰ ਵਿਖਾਏ | ਇਸ ਵਰਕਸ਼ਾਪ ਵਿਚ ਸੀ.ਸੀ.ਆਰ.ਟੀ. ਦੇ ਚੇਅਰਮੈਨ ਡਾ. ਵਿਨੋਦ ਨਰਾਇਣ ਅਤੇ ਡਾਇਰੈਕਟਰ ਰਾਜੀਵ ਕੁਮਾਰ ਨੇ ਵਰਕਸ਼ਾਪ ਵਿਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਅੱਗੋਂ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਹਾਮੀ ਭਰੀ |
ਪਿਛਲੀ ਖ਼ਬਰ ਯਾਤਰੀਆਂ ਲਈ ਰੇਲਵੇ ਚਲਾਏਗਾ ਵਿਸ਼ੇਸ਼ ਰੇਲ ਗੱਡੀਆਂ ਅਗਲੀ ਖ਼ਬਰ ਪੁਲਿਸ ਨੇ ਔਰਤ ਨੂੰ 216 ਗ੍ਰਾਮ ਗਾਂਜੇ ਸਮੇਤ ਕੀਤਾ ਕਾਬੂ, 5.13 ਲੱਖ ਦੀ ਨਕਦੀ ਵੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।