15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਦਿੱਲੀ ਵਿਚ ਹੁਣ ਰਾਤਾਂ ਵੀ ਹੋਈਆਂ ਗਰਮ, ਖੁੱਲ੍ਹੇ ਅਸਮਾਨ ਹੇਠਾਂ ਬੈਠੇ ਲੋਕਾਂ ਨੂੰ ਹੋ ਰਹੀ ਹੈ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ

ਅਜੀਤ ਡੈਸਕ 04-06-2026
ਨਵੀਂ ਦਿੱਲੀ, 3 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਦਿਨ ਵੇਲੇ ਹੀ ਗਰਮੀ ਨਹੀਂ, ਬਲਕਿ ਰਾਤਾਂ ਦੀ ਤਪਸ਼ ਵੀ ਲੋਕਾਂ ਨੂੰ ਸਤਾ ਰਹੀ ਹੈ | ਲੋਕਾਂ ਨੂੰ ਉਮੀਦ ਬਣੀ ਹੋਈ ਸੀ ਕਿ ਦਿਨ ਭਰ ਦੀ ਗਰਮੀ ਤੋਂ ਰਾਤ ਨੂੰ ਕੁਝ ਠੰਢਕ ਮਿਲੇਗੀ, ਪ੍ਰੰਤੂ ਅਜਿਹਾ ਨਾ ਹੋ ਕੇ ਲੋਕ ਰਾਤ ਨੂੰ ਵੀ ਗਰਮੀ ਦਾ ਸਾਹਮਣਾ ਕਰ ਰਹੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਹੁਣੇ ਤੋਂ ਹੀ ਪ੍ਰਭਾਵੀ ਕਦਮ ਨਹੀਂ ਉਠਾਏ ਗਏ ਤਾਂ ਆਉਣ ਵਾਲੇ ਸਾਲਾਂ ਵਿਚ ਦਿੱਲੀ ਦੀਆਂ ਰਾਤਾਂ ਹੋਰ ਗਰਮ ਹੋਣਗੀਆਂ | ਇਨ੍ਹਾਂ ਹਾਲਾਤਾਂ ਵਿਚ ਚੁਣੌਤੀ ਕੇਵਲ ਵਧਦੇ ਤਾਪਮਾਨ ਨਾਲ ਨਿਪਟਣ ਦੀ ਨਹੀਂ, ਬਲਕਿ ਸ਼ਹਿਰ ਨੂੰ ਇਸ ਬਦਲਦੇ ਜਲਵਾਯੂ ਅਨੁਸਾਰ ਢਾਲਣ ਦੀ ਹੈ | ਲੋਕਾਂ ਨੂੰ ਗਰਮੀ ਤੋਂ ਬਚਣ ਲਈ ਏ.ਸੀ. ਦਾ ਸਹਾਰਾ ਲੈਣਾ ਪੈਂਦਾ ਹੈ | ਇਹ ਏ.ਸੀ. ਘਰਾਂ ਨੂੰ ਤਾਂ ਠੰਢਕ ਦਿੰਦੇ ਹਨ, ਪ੍ਰੰਤੂ ਇਨ੍ਹਾਂ ਵਿਚੋਂ ਨਿਕਲਣ ਵਾਲੀ ਗਰਮ ਹਵਾ ਸ਼ਹਿਰ ਦੇ ਬਾਹਰੀ ਵਾਤਾਵਰਨ ਨੂੰ ਹੋਰ ਜ਼ਿਆਦਾ ਗਰਮ ਕਰ ਦਿੰਦੀ ਹੈ | ਇਸ ਦਾ ਅਸਰ ਉਨ੍ਹਾਂ ਲੋਕਾਂ 'ਤੇ ਜ਼ਿਆਦਾ ਹੁੰਦਾ ਹੈ ਜੋ ਖੁੱਲ੍ਹੇ ਅਸਮਾਨ ਦੇ ਹੇਠਾਂ ਦਿਨ-ਰਾਤ ਕੱਟਦੇ ਹਨ ਅਤੇ ਉਹ ਆਪਣੇ ਸੀਮਤ ਸੰਸਾਧਨਾਂ ਦੇ ਨਾਲ ਹੀ ਆਪਣਾ ਗੁਜ਼ਾਰਾ ਕਿਵੇਂ ਨਾ ਕਿਵੇਂ ਕਰ ਰਹੇ ਹਨ | ਹਾਲਾਂਕਿ ਇਨ੍ਹਾਂ ਦਿਨਾਂ ਵਿਚ ਕਦੇ ਧੁੱਪ ਕਦੇ ਛਾਂ ਦਾ ਖੇਡ ਚੱਲ ਰਿਹਾ ਹੈ, ਪ੍ਰੰਤੂ ਫਿਰ ਵੀ ਗਰਮੀ ਲੋਕਾਂ ਨੂੰ ਚੈਨ ਨਹੀਂ ਲੈਣ ਦਿੰਦੀ | ਦਿੱਲੀ ਵਿਚ ਏ.ਸੀ. ਕਾਫ਼ੀ ਗਿਣਤੀ ਵਿਚ ਚਲਦੇ ਹਨ ਅਤੇ ਬਿਜਲੀ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ |
ਪਿਛਲੀ ਖ਼ਬਰ ਪੁਲਿਸ ਨੇ ਔਰਤ ਨੂੰ 216 ਗ੍ਰਾਮ ਗਾਂਜੇ ਸਮੇਤ ਕੀਤਾ ਕਾਬੂ, 5.13 ਲੱਖ ਦੀ ਨਕਦੀ ਵੀ ਬਰਾਮਦ ਅਗਲੀ ਖ਼ਬਰ ਮੁਖਬਰ ਦੇ ਇਸ਼ਾਰੇ 'ਤੇ ਫੜਿਆ ਡਰੱਗ ਸਪਲਾਇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।