12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਓ. ਐਸ. ਐਮ. ਪ੍ਰਣਾਲੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ-ਸੀ. ਬੀ. ਐਸ. ਈ.

ਅਜੀਤ ਡੈਸਕ 30-05-2026
ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਦੀ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਬਾਅਦ ਕਾਫੀ ਗਿਣਤੀ ਵਿਚ ਵਿਦਿਆਰਥੀਆਂ ਨੇ ਆਪਣੀ ਉੱੱਤਰ ਪੁਸਤਿਕਾ ਦੀ ਰੀ-ਵੈਲੀਊਏਸ਼ਨ ਪ੍ਰਤੀ ਅਪਲਾਈ ਕੀਤਾ ਸੀ | ਇਸ ਮਾਮਲੇ ਪ੍ਰਤੀ ਉੱਤਰ ਪੁਸਤਿਕਾ ਵੇਖਣ ਪ੍ਰਤੀ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਆਈਆਂ ਜੋ ਹੁਣ ਵੀ ਆ ਰਹੀਆਂ ਹਨ ਪ੍ਰੰਤੂ ਵਿਦਿਆਰਥੀਆਂ ਦੀ ਇਸ ਮਾਮਲੇ ਵਿਚ ਤਸੱਲੀ ਹੀ ਨਹੀਂ ਹੋਈ | ਇਸ ਮਾਮਲੇ ਪ੍ਰਤੀ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ | ਇਸੇ ਮਾਮਲੇ ਦੇ ਪ੍ਰਤੀ ਸੀ. ਬੀ. ਐਸ. ਈ. ਦੇ ਮੁੱਖ ਦਫ਼ਤਰ ਅੱਗੇ ਐਨ. ਐਸ. ਯੂ ਆਈ.ਦੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ | ਉਧਰ ਸੀ. ਬੀ. ਐਸ. ਈ. ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਮਦਦ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਅਤੇ ਇਹ ਵੀ ਕਿਹਾ ਹੈ ਕਿ ਓ. ਐਸ. ਐਮ. ਪ੍ਰਣਾਲੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਵਿਦਿਆਰਥੀ ਸਮੱਸਿਆਵਾਂ ਦੇ ਲਈ ਸੀ. ਬੀ. ਐਸ. ਈ. ਦੀ ਈ-ਮੇਲ ਆਈ. ਡੀ. 'ਤੇ ਸੰਪਰਕ ਕਰ ਸਕਦੇ ਹਨ | ਸੀ. ਬੀ. ਐਸ. ਈ. ਨੇ ਇਹ ਵੀ ਕਿਹਾ ਹੈ ਕਿ ਵਿਦਿਆਰਥੀਆਂ ਦੀਆਂ ਉੱਤਰ ਪੁਸਤਕਾਵਾਂ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹਨ |
ਪਿਛਲੀ ਖ਼ਬਰ ਜਾਖਲ ਮੰਡੀ ਦਾ ਰੇਲਵੇ ਓਵਰਬਿ੍ਜ ਢਾਹੁਣ ਦਾ ਕੰਮ ਸ਼ੁਰੂ, ਭੂਨਾ-ਕੁਲਾਂ ਰੋਡ ਦੀ ਆਵਾਜਾਈ ਪ੍ਰਭਾਵਿਤ ਹੋਣ ਦੇ ਆਸਾਰ ਅਗਲੀ ਖ਼ਬਰ ਪੰਮੇ ਦੇ ਵਿਰੋਧ ਪ੍ਰਦਰਸ਼ਨ ਪ੍ਰਤੀ ਜਲਦੀ ਹੀ ਗੀਤ ਹੋਵੇਗਾ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।