12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਦੋ ਵਿਅਕਤੀਆਂ ਨੇ ਚਾਕੂ ਮਾਰ ਕੇ ਨਾਬਾਲਗ ਦੀ ਕੀਤੀ ਹੱਤਿਆ

ਅਜੀਤ ਡੈਸਕ 30-05-2026
ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦਾ ਨਾਂਅ ਮਨਦੀਪ ਉਰਫ ਮੋਨੂੰ (26) ਹੈ ਅਤੇ ਇਹ ਦਿੱਲੀ ਦਾ ਨਿਵਾਸੀ ਹੈ | ਦੂਸਰੇ ਵਿਅਕਤੀ ਦਾ ਨਾਂਅ ਸ਼ਿਵਮ ਹੈ, ਜੋ ਕਿ ਮਨਦੀਪ ਦਾ ਚਚੇਰਾ ਭਰਾ ਹੈ | ਇਨ੍ਹਾਂ ਨੇ ਇਕੱਠੇ ਹੋ ਕੇ ਇਕ ਨਾਬਾਲਗ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਦਾ ਕਾਰਨ ਸੀ ਕਿ ਉਸ ਨਾਬਾਲਗ ਦੇ ਸ਼ਿਵਮ ਦੀ ਭੈਣ ਨਾਲ ਸੰਬੰਧ ਸਨ, ਜਿਸ ਕਰ ਕੇ ਮਨਦੀਪ ਨਾਲ ਮਿਲ ਕੇ ਨਾਬਾਲਗ ਨੂੰ ਮਾਰਨ ਲਈ ਇਹ ਕਦਮ ਚੁੱਕਿਆ | ਇਨ੍ਹਾਂ ਦੋਵਾਂ ਨੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਉਸਨੂੰ ਗੰਦੇ ਨਾਲੇ ਵਿਚ ਸੁੱਟ ਦਿੱਤਾ ਅਤੇ ਆਪ ਫ਼ਰਾਰ ਹੋ ਗਏ | ਇਸ ਮਾਮਲੇ ਦੀ ਅਪਰਾਧ ਸ਼ਾਖਾ ਕੋਲ ਸੂਚਨਾ ਭੇਜੀ ਗਈ ਅਤੇ ਇਸ ਨੇ ਆਪਣੀ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਗੁਪਤ ਮੁਖ਼ਬਰ ਤਾਇਨਾਤ ਕੀਤੇ | ਇਸ ਤੋਂ ਇਲਾਵਾ ਅਪਰਾਧ ਸ਼ਾਖਾ ਨੇ ਕਾਤਲਾਂ ਨੂੰ ਫੜਨ ਲਈ ਕੋਸ਼ਿਸ਼ਾਂ ਵੀ ਜਾਰੀ ਰੱਖੀਆਂ | ਅਖੀਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮਨਦੀਪ ਹੁਣ ਬੱਕਰਵਾਲਾ ਦਿੱਲੀ ਦੇ ਖੇਤਰ ਵਿਚ ਆ ਰਿਹਾ ਹੈ | ਪੁਲਿਸ ਨੇ ਨਿਗਰਾਨੀ ਰੱਖਦੇ ਹੋਏ ਇਸ ਨੂੰ ਕਾਬੂ ਕਰ ਲਿਆ | ਪੁਲਿਸ ਪੁੱਛ-ਪੜਤਾਲ ਕਰ ਰਹੀ ਹੈ ਅਤੇ ਸ਼ਿਵਮ ਬਾਰੇ ਜਾਣਕਾਰੀ ਲੈ ਰਹੀ ਹੈ |
ਪਿਛਲੀ ਖ਼ਬਰ ਪੰਮੇ ਦੇ ਵਿਰੋਧ ਪ੍ਰਦਰਸ਼ਨ ਪ੍ਰਤੀ ਜਲਦੀ ਹੀ ਗੀਤ ਹੋਵੇਗਾ ਰਿਲੀਜ਼ ਅਗਲੀ ਖ਼ਬਰ ਰੇਲਵੇ ਲਾਈਨਾਂ ਦੇ ਆਸ-ਪਾਸ ਹੋਈ ਝੁੱਗੀਆਂ ਦੀ ਭਰਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।