12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਲੋਕ ਪਾਣੀ ਦੇ ਟੈਂਕਰਾਂ ਸਹਾਰੇ ਜੀਵਨ ਕਰ ਰਹੇ ਨੇ ਬਤੀਤ

ਅਜੀਤ ਡੈਸਕ 30-05-2026
ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕਈ ਇਲਾਕਿਆਂ ਵਿਚ ਪਾਣੀ ਦਾ ਗਹਿਰਾ ਸੰਕਟ ਇਨ੍ਹਾਂ ਦਿਨਾਂ ਵਿਚ ਛਾਇਆ ਹੋਇਆ ਹੈ | ਕਈ ਇਲਾਕਿਆਂ ਦੇ ਲੋਕ ਪਾਣੀ ਨੂੰ ਤਰਸ ਰਹੇ ਹਨ | ਲੋਕ ਹੁਣ ਕੇਵਲ ਪਾਣੀ ਦੇ ਟੈਂਕਰਾਂ ਸਹਾਰੇ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਗਏ ਹਨ | ਦਿੱਲੀ ਦੇ ਆਲੀ ਵਿਹਾਰ, ਸ਼ਾਸਤਰੀ ਪਾਰਕ, ਦੁਆਰਕਾ, ਸੰਗਮ ਵਿਹਾਰ ਅਤੇ ਹੋਰ ਕਈ ਇਲਾਕੇ ਹਨ ਜਿਨ੍ਹਾਂ ਨੂੰ ਬਿਲਕੁਲ ਵੀ ਪਾਣੀ ਨਹੀਂ ਮਿਲ ਰਿਹਾ | ਇਨ੍ਹਾਂ ਲੋਕਾਂ ਨੂੰ ਦਿਨ-ਰਾਤ ਪਾਣੀ ਦੇ ਟੈਂਕਰ ਦਾ ਇੰਤਜ਼ਾਰ ਰਹਿੰਦਾ ਹੈ, ਜਿਸ ਕਰ ਕੇ ਇਨ੍ਹਾਂ ਦੀ ਨੀਂਦ ਵੀ ਹਰਾਮ ਹੋ ਗਈ ਹੈ | ਆਲੀ ਵਿਹਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਹਮੇਸ਼ਾ ਹੀ ਉਨ੍ਹਾਂ ਦੇ ਹੱਥਾਂ ਵਿਚ ਬਾਲਟੀਆਂ ਤੇ ਟੈਂਕੀਆਂ ਰਹਿੰਦੀਆਂ ਹਨ ਅਤੇ ਜਦੋਂ ਪਾਣੀ ਦਾ ਟੈਂਕਰ ਆਉਂਦਾ ਹੈ ਤਾਂ ਪਾਣੀ ਲੈਣ ਵਾਲਿਆਂ ਦੀ ਇੰਨੀ ਭੀੜ ਹੋ ਜਾਂਦੀ ਹੈ ਕਿ ਧੱਕਾ-ਮੁੱਕੀ ਹੋਣ 'ਤੇ ਕਈ ਵਾਰ ਲੜਾਈਆਂ ਵੀ ਹੋ ਜਾਂਦੀਆਂ ਹਨ | ਸ਼ਾਸਤਰੀ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਾਣੀ ਦੇ ਟੈਂਕਰਾਂ ਦੇ ਚੱਕਰ ਵਿਚ ਆਪਣੇ ਕੰਮ-ਧੰਦਿਆਂ 'ਤੇ ਵੀ ਨਹੀਂ ਜਾ ਸਕਦੇ, ਜਿਸ ਕਰ ਕੇ ਉਨ੍ਹਾਂ ਨੂੰ ਰੋਜ਼ੀ ਰੋਟੀ ਦੀ ਸਮੱਸਿਆ ਵੀ ਆ ਖੜ੍ਹੀ ਹੋਈ ਹੈ | ਲੋਕਾਂ ਦੀ ਮੰਗ ਹੈ ਕਿ ਸਰਕਾਰ ਨੂੰ ਪੱਕੇ ਤੌਰ 'ਤੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਕਿਉਂਕਿ ਹਰ ਸਾਲ ਉਨ੍ਹਾਂ ਨੂੰ ਪਾਣੀ ਦੀ ਕਮੀ ਪ੍ਰਤੀ ਜੂਝਣਾ ਪੈਂਦਾ ਹੈ |
ਪਿਛਲੀ ਖ਼ਬਰ ਰੇਲਵੇ ਲਾਈਨਾਂ ਦੇ ਆਸ-ਪਾਸ ਹੋਈ ਝੁੱਗੀਆਂ ਦੀ ਭਰਮਾਰ ਅਗਲੀ ਖ਼ਬਰ ਸੀ.ਐਚ.ਸੀ ਸੈਂਟਰ ਵਿਚ ਸਥਿਤ ਕ੍ਰਸਨਾ ਲੈਬੋਰੇਟਰੀ ਨੂੰ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।