02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਇਕ ਕਰਜ਼ਾ ਯੋਜਨਾ ਦੀ ਸ਼ੁਰੂਆਤ : ਡੀ. ਸੀ.

ਅਜੀਤ ਡੈਸਕ 24-05-2026
ਯਮੁਨਾਨਗਰ, 23 ਮਈ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਇਕ ਕਰਜ਼ਾ ਯੋਜਨਾ ਸ਼ੁਰੂ ਕੀਤੀ ਹੈ | ਉਨ੍ਹਾਂ ਦੱਸਿਆ ਕਿ ਸਾਲ 2025-26 ਲਈ 74 ਮਾਮਲਿਆਂ ਦਾ ਟੀਚਾ ਰੱਖਿਆ ਗਿਆ ਹੈ ਜਿਸ 'ਚ 24 ਹੋਰ ਸ਼੍ਰੇਣੀਆਂ ਦੀਆਂ ਔਰਤਾਂ ਅਤੇ 50 ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਵਾਲੀਆਂ ਔਰਤਾਂ ਦੀ ਸਾਲਾਨਾ ਆਮਦਨ 1.80 ਲੱਖ ਰੁ. ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਆਮਦਨ ਕਰ ਦਾਤਾ ਨਹੀਂ ਹੋਣਾ ਚਾਹੀਦਾ | ਇਸ ਯੋਜਨਾ ਦੇ ਤਹਿਤ 1.50 ਲੱਖ ਰੁ. ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ, ਜਿਸ 'ਤੇ ਨਿਗਮ ਔਰਤਾਂ ਨੂੰ 25 ਫ਼ੀਸਦੀ (ਹੋਰ ਸ਼੍ਰੇਣੀਆਂ ਲਈ ਵੱਧ ਤੋਂ ਵੱਧ 10 ਹਜ਼ਾਰ ਰੁ. ਅਤੇ ਅਨੁਸੂਚਿਤ ਜਾਤੀਆਂ ਲਈ 25 ਹਜ਼ਾਰ ਰੁ.) ਦੀ ਗ੍ਰਾਂਟ ਦਿੰਦਾ ਹੈ | ਇਸੇ ਦੌਰਾਨ ਨਿਗਮ ਦੀ ਜ਼ਿਲ੍ਹਾ ਮੈਨੇਜਰ ਕਿਰਨ ਬਾਲਾ ਨੇ ਦੱਸਿਆ ਕਿ ਲਾਭਪਾਤਰੀ ਨੂੰ ਰਕਮ ਦਾ 10 ਫ਼ੀਸਦੀ ਖੁਦ ਸਹਿਣ ਕਰਨਾ ਪਵੇਗਾ ਜਦਕਿ ਬਾਕੀ ਰਕਮ ਦਾ ਪ੍ਰਬੰਧ ਰਾਸ਼ਟਰੀਕਿ੍ਤ/ਸਹਿਕਾਰੀ ਬੈਂਕਾਂ ਤੋਂ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਔਰਤਾਂ ਲਈ ਸਿਲਾਈ, ਕਢਾਈ, ਕਰਿਆਨੇ, ਮਨੀ ਚੇਂਜਰ, ਰੈਡੀਮੇਡ ਕੱਪੜੇ, ਕੱਪੜੇ ਦੀ ਦੁਕਾਨ, ਬੁਟੀਕ ਅਤੇ ਜਨਰਲ ਸਟੋਰ ਆਦਿ ਵਰਗੀਆਂ ਵੱਖ-ਵੱਖ ਗਤੀਵਿਧੀਆਂ ਲਈ ਕਰਜ਼ੇ ਉਪਲੱਬਧ ਹਨ | ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਨਿਗਮ ਦੇ ਦਫ਼ਤਰ ਹਰਿਆਣਾ ਮਹਿਲਾ ਵਿਕਾਸ ਨਿਗਮ ਕੋਠੀ ਨੰ. 74 ਏ ਕਿ੍ਸ਼ਨਾ ਕਾਲੋਨੀ ਕਾਮਨੀ ਚੌਕ ਯਮੁਨਾਨਗਰ ਨੇੜੇ ਮੋਬਾਈਲ ਮਾਰਕੀਟ ਜਾਂ ਟੈਲੀਫੋਨ ਨੰਬਰ -01732-250041 'ਤੇ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਇਸ਼ਿਕਾ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਰੈਸਲਿੰਗ ਟੂਰਨਾਮੈਂਟ 'ਚ ਚਾਂਦੀ ਦਾ ਤਗ਼ਮਾ ਜਿੱਤਿਆ <br/> ਅਗਲੀ ਖ਼ਬਰ ਆਨਲਾਈਨ ਠੱਗੀ ਦੇ ਮਾਮਲੇ 'ਚ ਪੁਲਿਸ ਵਲੋਂ ਇੱਕ ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।