19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੀ.ਬੀ.ਐਸ.ਈ. ਨੇ ਉੱਤਰ ਪੁਸਤਿਕਾ ਦੇ ਮੁਲਾਂਕਣ ਦੀ ਸਕੈਨ ਕਾਪੀ ਲੈਣ ਦੀ ਮਿਤੀ 24 ਮਈ ਕੀਤੀ

ਅਜੀਤ ਡੈਸਕ 23-05-2026
ਨਵੀਂ ਦਿੱਲੀ 22 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਬੀ.ਐਸ.ਈ. ਦੀ 12ਵੀਂ ਕਲਾਸ ਦੀ ਪ੍ਰੀਖਿਆ ਦੀਆਂ ਉੱਤਰ ਪੁਸਤਿਕਾ ਦਾ ਪੁਨਰ-ਮੁਲਾਂਕਣ ਕਰਨ ਦੇ ਲਈ ਪੋਰਟਲ ਨਹੀਂ ਖੁੱਲ੍ਹ ਰਿਹਾ | ਜਿਸ ਕਰਕੇ ਵਿਦਿਆਰਥੀ ਬਹੁਤ ਹੀ ਪੇ੍ਰਸ਼ਾਨ ਹਨ | ਕਦੇ ਵੈੱਬਸਾਈਟ ਨਹੀਂ ਖੁੱਲ੍ਹੀ, ਕਦੇ ਭੁਗਤਾਨ ਕਰਨ ਵਿਚ ਦੇਰੀ ਜਾਂ ਫੇਲ੍ਹ ਹੋਣਾ ਆਦਿ ਦੇ ਨਾਲ ਕਦੇ ਉੱਤਰ ਪੁਸਤਿਕ ਦਾ ਧੁੰਦਲੀ ਹੋਣਾ ਦੀਆਂ ਸ਼ਿਕਾਇਤਾਂ ਸੀ.ਬੀ.ਐਸ.ਈ. ਕੋਲ ਪੁੱਜ ਰਹੀਆਂ ਹਨ | ਸੀ.ਬੀ.ਐਸ.ਈ. ਨੇ ਇਸ ਨੂੰ ਤਕਨੀਕੀ ਨੁਕਸ ਦੱਸਦਿਆਂ ਇਸ ਦੀ ਮਿਤੀ ਪਹਿਲਾਂ ਦੇ ਨਾਲੋਂ ਹੁਣ 24 ਮਈ ਕਰ ਦਿੱਤੀ ਹੈ | ਸੀ.ਬੀ.ਐਸ.ਈ. ਨੇ 19 ਮਈ ਤੋਂ 12ਵੀਂ ਬੋਰਡ ਦੀ ਪ੍ਰੀਖਿਆ ਦੀ ਉੱਤਰ ਪੁਸਤਿਕਾ ਦੇ ਮੁਲਾਂਕਣ ਦੀ ਸਕੈਨ ਕਾਪੀ ਪ੍ਰਾਪਤ ਕਰਨ ਦੇ ਲਈ ਵਿਦਿਆਰਥੀਆਂ ਨੂੰ ਅਪਲਾਈ ਕਰਨ ਲਈ ਕਿਹਾ ਪ੍ਰੰਤੂ ਵਿਦਿਆਰਥੀਆਂ ਨੂੰ ਬਹੁਤ ਦਿੱਕਤ ਆਈ ਕਿ ਪੋਰਟਲ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ | ਫਿਰ ਇਸ ਦੀ ਮਿਤੀ ਸੀ.ਬੀ.ਐਸ.ਈ. ਨੇ 23 ਮਈ ਕੀਤੀ ਲੇਕਿਨ ਫਿਰ ਵੀ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਆਈ | ਹੁਣ ਇਹ ਮਿਤੀ 24 ਮਈ ਕੀਤੀ ਗਈ ਹੈ | ਵਿਦਿਆਰਥੀਆਂ ਦੀ ਮਾਨਸਿਕ ਪੇ੍ਰਸ਼ਾਨੀ ਵਧ ਗਈ ਹੈ ਅਤੇ ਉਨ੍ਹਾਂ ਨੂੰ ਕੁੱਝ ਵੀ ਨਹੀਂ ਪਤਾ ਲੱਗ ਰਿਹਾ ਜਦਕਿ ਸੀ.ਬੀ.ਐਸ.ਈ. ਤਕਨੀਕ ਨੁਕਸ ਦੱਸ ਕੇ ਪੱਲਾ ਝਾੜ ਰਹੀ ਹੈ |
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਫੜੀ 1568 ਗ੍ਰਾਮ ਹੈਰੋਇਨ ਤੇ 506 ਗ੍ਰਾਮ ਕੱਚੀ ਅਫ਼ੀਮ, 6 ਦੋਸ਼ੀ ਕੀਤੇ ਕਾਬੂ ਅਗਲੀ ਖ਼ਬਰ ਸੀ.ਬੀ.ਐਸ.ਈ. ਨੇ ਉੱਤਰ ਪੁਸਤਿਕਾ ਦੇ ਮੁਲਾਂਕਣ ਦੀ ਸਕੈਨ ਕਾਪੀ ਲੈਣ ਦੀ ਮਿਤੀ 24 ਮਈ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।