13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਦਿੱਲੀ ਪੁਲਿਸ ਨੇ ਹਨੀ ਟ੍ਰੈਪ ਅਤੇ ਫਿਰੌਤੀ ਗਰੋਹ ਦਾ ਕੀਤਾ ਪਰਦਾਫਾਸ਼

ਅਜੀਤ ਡੈਸਕ 17-05-2026
ਨਵੀਂ ਦਿੱਲੀ, 16 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਹਨੀ ਟ੍ਰੈਪ ਅਤੇ ਫਿਰੌਤੀ ਰੈਕਟ (ਗਰੋਹ) ਦਾ ਪਰਦਾਫਾਸ਼ ਕੀਤਾ ਹੈ, ਜੋ ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਤੋਂ ਪੈਸੇ ਵਸੂਲਦੇ ਸਨ | ਪੁਲਿਸ ਨੂੰ ਇਸ ਗਰੋਹ ਬਾਰੇ ਖੁਫੀਆ ਜਾਣਕਾਰੀ ਮਿਲੀ | ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਆਪਣੀ ਇਕ ਟੀਮ ਬਣਾਈ | ਪੁਲਿਸ ਨੇ ਆਪਣੇ ਆਪ੍ਰੇਸ਼ਨ ਦੌਰਾਨ ਇਕ ਸ਼ੱਕੀ ਗੱਡੀ ਨੂੰ ਰੋਕਿਆ ਅਤੇ ਉਸ ਵਿਚੋਂ ਤਿੰਨ ਲੋਕ ਭੱਜਣ ਵਿਚ ਸਫਲ ਹੋ ਗਏ | ਪੁਲਿਸ ਨੇ ਇਕ ਦੋਸ਼ੀ ਸੁਸ਼ੀਲ ਕੁਮਾਰ ਨੂੰ ਕਾਬੂ ਕੀਤਾ, ਜਿਸ ਨੇ ਪੁਲਿਸ ਦੀ ਨਕਲੀ ਵਰਦੀ ਪਾਈ ਹੋਈ ਸੀ | ਪੁਲਿਸ ਨੇ ਜਦੋਂ ਉਸ ਦੇ ਸਾਥੀਆਂ ਬਾਰੇ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਆਪਣੇ ਸਾਥੀਆਂ ਦੇ ਨਾਂਅ ਦੀਪਕ, ਨੀਰਜ ਤਿਆਗੀ, ਵਿਨੋਦ ਪੰਡਤ ਅਤੇ ਕੀਰਤੀ ਦੱਸੇ | ਬਾਅਦ ਵਿਚ ਪੁਲਿਸ ਨੇ ਦੀਪਕ (ਹਰਿਆਣਾ), ਵਿਨੋਦ (ਦਿੱਲੀ), ਨੀਰਜ (ਦਿੱਲੀ), ਸੁਸ਼ੀਲ (ਦਿੱਲੀ) ਨੂੰ ਵੀ ਕਾਬੂ ਕਰ ਲਿਆ | ਪੁਲਿਸ ਨੇ ਇਨ੍ਹਾਂ 'ਤੇ ਮਾਮਲਾ ਦਰਜ ਕਰ ਲਿਆ ਅਤੇ ਨਾਲ ਹੀ ਇਨ੍ਹਾਂ ਤੋਂ ਹੋਰ ਪੁੱਛ-ਪੜਤਾਲ ਕਰਨ ਵਿਚ ਲੱਗੀ ਹੋਈ ਹੈ | ਪੁਲਿਸ ਇਸ ਗਰੋਹ ਦੁਆਰਾ ਕੀਤੀਆਂ ਗਈਆਂ ਲੁੱਟ-ਖਸੁੱਟਾਂ ਅਤੇ ਹੋਰ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ ਸਰਕਾਰੀ ਮਾਡਲ ਸੰਸਕਿ੍ਤੀ ਸਕੂਲ, ਮਹਿਮੂਦਪੁਰ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਅਗਲੀ ਖ਼ਬਰ ਦਿੱਲੀ ਪੁਲਿਸ ਨੇ 72 ਕਰੋੜ ਦਾ ਨਸ਼ਾ ਕੀਤਾ ਨਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।