13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੱਡੀਆਂ ਚੋਰੀ ਦੇ ਮਾਮਲੇ 'ਚ 2 ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 05-04-2026
ਨਵੀਂ ਦਿੱਲੀ, 4 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਕਿ ਗੱਡੀਆਂ ਦੀ ਚੋਰੀ ਕਰਦੇ ਸਨ | ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਕੋਲੋਂ ਇਕ ਚੋਰੀ ਕੀਤੀ ਸਕੂਟਰੀ ਅਤੇ 2 ਚੋਰੀ ਕੀਤੇ ਮੋਬਾਈਲ ਬਰਾਮਦ ਕੀਤੇ ਹਨ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਦੇ ਨਾਂਅ ਹਨ, ਮੋਹਨ ਉਰਫ਼ ਕਾਤਰ ਉਮਰ 25 ਸਾਲ ਜੋ ਦਿੱਲੀ ਦੇ ਸ਼ਾਸਤਰੀ ਇਲਾਕੇ ਦਾ ਰਹਿਣ ਵਾਲਾ ਹੈ | ਦੂਸਰੇ ਵਿਅਕਤੀ ਦਾ ਨਾਂਅ ਗੁਲਫਾਮ ਉਰਫ਼ ਤੱਬਾ ਉਮਰ 25 ਸਾਲ ਹੈੇ | ਇਹ ਵਿਅਕਤੀ ਦਿੱਲੀ ਦੇ ਸ਼ਾਹਦਰਾ ਇਲਾਕੇ ਦਾ ਰਹਿਣ ਵਾਲਾ ਹੈ | ਗੁਲਫਾਮ ਉਰਫ਼ ਤੱਬਾ 'ਤੇ ਪਿੁਲਸ ਨੇ ਪਹਿਲਾਂ ਹੀ 7 ਕੇਸ ਦਰਜ ਕੀਤੇ ਹੋਏ ਹਨ, ਜਿਨ੍ਹਾਂ ਵਿਚ ਪੁਲਿਸ ਥਾਣਾ ਜਗਤਪੁਰੀ ਵਿਚ ਤਿੰਨ ਅਪਰਾਧਾਂ ਦੇ ਮਾਮਲੇ ਦਰਜ ਹਨ | 4 ਮਾਮਲੇ ਹੋਰ ਥਾਣੇ ਵਿਚ ਦਰਜ ਹਨ | ਮੋਹਨ ਤੇ ਪੁਲਿਸ ਨੇ ਪਹਿਲਾਂ 8 ਮਾਮਲੇ ਦਰਜ ਕੀਤੇ ਹੋਏ ਹਨ ਜੋ ਕਿ ਜਗਤਪੁਰੀ ਲਕਸ਼ਮੀ ਨਗਰ ਅਤੇ ਗੀਤਾ ਕਾਲੋਨੀ ਥਾਣੇ ਵਿਚ ਚਲ ਰਹੇ ਹਨ |
ਪੁਲਿਸ ਨੇ ਆਪਣੀ ਗਸ਼ਤ ਦੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਸਕੂਟਰੀ 'ਤੇ ਜਾਂਦੇ ਵੇਖਿਆ ਜਿਸ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ | ਪੁਲਿਸ ਨੇ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਜਦੋਂ ਪੁੱਛ ਪੜਤਾਲ ਕੀਤੀ ਤਾਂ ਸਕੂਟਰੀ ਚੋਰੀ ਦੀ ਨਿਕਲੀ ਜੋ ਕਿ ਉਨ੍ਹਾਂ ਨੇ 3 ਮਹੀਨੇ ਪਹਿਲਾਂ ਗੀਤਾ ਕਾਲੋਨੀ ਦੇ ਇਲਾਕੇ ਵਿਚੋਂ ਚੋਰੀ ਕੀਤੀ ਸੀ | ਪੁਲਿਸ ਨੇ ਇਨ੍ਹਾਂ ਦੇ ਕੇਲੋਂ ਹੀ 2 ਚੋਰੀ ਕੀਤੇ ਮੋਬਾੲਾੀਲ ਵੀ ਫੜੇ ਹਨ | ਪੁਲਿਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਹੋਰ ਪੜਤਾਲ ਸ਼ੁਰੂ ਕਰ
ਪਿਛਲੀ ਖ਼ਬਰ ਦਿੱਲੀ ਦੇ 12 ਕਾਲਜਾਂ ਨੇ ਨੁੱਕੜ ਨਾਟਕ ਦੀ ਕੀਤੀ ਪੇਸ਼ਕਾਰੀ, ਹਿੰਦੂ ਕਾਲਜ ਰਿਹਾ ਜੇਤੂ ਅਗਲੀ ਖ਼ਬਰ ਸਿਵਲ ਲਾਈਨਜ਼ ਟ੍ਰੈਫਿਕ ਸਰਕਲ ਨੇ ਚਲਾਈ ਵਿਸ਼ੇਸ਼ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।