13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭਲਸਵਾ ਡੇਅਰੀ 'ਤੇ ਹੋਈ ਘਟਨਾ ਦਾ ਦੋਸ਼ੀ ਕਾਬੂ

ਅਜੀਤ ਡੈਸਕ 05-04-2026
ਨਵੀਂ ਦਿੱਲੀ, 4 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ (ਐਨ.ਡੀ.ਆਰ.) ਨੇ ਭਲਸਵਾ ਡੇਅਰੀ ਵਿਖੇ ਗੋਲੀਬਾਰੀ ਦੀ ਹੋਈ ਘਟਨਾ ਵਿਚ ਇਕ ਲੋੜੀਂਦੇ ਦੋਸ਼ੀ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ ਦੋ ਦੇਸੀ ਪਿਸਤੌਲ ਤੇ ਚਾਰ ਜ਼ਿੰਦਾ ਕਾਰਤੂਸ ਪੁਲਿਸ ਨੇ ਬਰਾਮਦ ਕੀਤੇ ਹਨ | ਇੰਟਰਨੈੱਟ 'ਤੇ ਇਕ ਵਾਇਰਲ ਵੀਡੀਓ ਪੁਲਿਸ ਨੇ ਸਾਹਮਣੇ ਆਈ ਸੀ, ਜਿਸ ਵਿਚ ਇਕ ਵਿਅਕਤੀ ਦੇਸੀ ਪਿਸਤੌਲ ਦੇ ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਨਾਲ ਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਧਮਕੀਆਂ ਦਿੰਦੇ ਹੋਏ ਵੇਖਿਆ ਗਿਆ ਹੈ | ਪੁਲਿਸ ਨੇ ਇਸ ਮਾਮਲੇ 'ਤੇ ਨੋਟਿਸ ਲੈਂਦਿਆਂ ਇਕ ਟੀਮ ਬਣਾਈ, ਜਿਸ ਵਿਚ ਅਪਰਾਧ ਸ਼ਾਖਾ ਐਨ.ਡੀ.ਆਰ. ਸ਼ਾਮਿਲ ਸੀ | ਇਹ ਸਮੁੱਚੀ ਟੀਮ ਦੋਸ਼ੀ ਦੀ ਭਾਲ ਕਰਨ ਵਿਚ ਜੁਟ ਗਈ ਅਤੇ ਥਾਂ-ਥਾਂ 'ਤੇ ਇਸ ਦੀ ਗਸ਼ਤ ਵੀ ਸ਼ੁਰੂ ਕੀਤੀ ਗਈ, ਤਾਂ ਕਿ ਦੋਸ਼ੀ ਦੀ ਪਹਿਚਾਣ ਹੋ ਸਕੇ | ਪੂਰੀ ਟੀਮ ਨੂੰ ਉਦੋਂ ਸਫ਼ਲਤਾ ਮਿਲੀ ਜਦੋਂ ਦੋਸ਼ੀ ਸ਼ਿਵਮ ਨੂੰ ਕਾਬੂ ਕਰ ਲਿਆ ਗਿਆ | ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਸ ਵਿਅਕਤੀ ਨੇ ਦਿੱਲੀ ਦੇ ਮੁਕੰਦਪੁਰ ਇਲਾਕੇ ਦੇ ਅਰਵਿੰਦ ਕੁਮਾਰ ਨਾਲ ਸ਼ਰਾਬ ਪੀ ਕੇ ਦੁਰਵਿਵਹਾਰ ਕਰਕੇ ਗੋਲੀ ਵੀ ਚਲਾਈ, ਪ੍ਰੰਤੂ ਅਰਵਿੰਦ ਕੁਮਾਰ ਬਚ ਗਿਆ | ਇਸ ਤੋਂ ਬਾਅਦ ਇਹ ਫ਼ਰਾਰ ਹੋ ਗਿਆ ਸੀ |
ਪਿਛਲੀ ਖ਼ਬਰ ਸਿਵਲ ਲਾਈਨਜ਼ ਟ੍ਰੈਫਿਕ ਸਰਕਲ ਨੇ ਚਲਾਈ ਵਿਸ਼ੇਸ਼ ਮੁਹਿੰਮ ਅਗਲੀ ਖ਼ਬਰ ਸੀ.ਡੀ.ਐਲ.ਯੂ. 'ਚ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਮਹਿਲਾ ਖੋ-ਖੋ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।