07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਟੋਹਾਣਾ 'ਚ ਹਲਕੇ ਮੀਂਹ ਬਾਅਦ ਜਿੱਥੇ ਬਣੀ ਖ਼ੂਬਸੂਰਤ ਸਤਰੰਗੀ ਪੀਂਘ ਉੱਥੇ ਕਿਸਾਨਾਂ ਦੇ ਸਾਹ ਸੂਤੇ

ਅਜੀਤ ਡੈਸਕ 04-04-2026
ਟੋਹਾਣਾ, 3 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਸ਼ਹਿਰ ਵਿੱਚ ਮੀਂਹ ਪੈਣ ਤੋਂ ਬਾਅਦ ਆਸਮਾਨ ਵਿੱਚ ਖ਼ੂਬਸੂਰਤ ਸਤਰੰਗੀ ਪੀਂਘ ਦੇਖਣ ਨੂੰ ਮਿਲੀ, ਜਿਸ ਨੇ ਹਰ ਕਿਸੇ ਦਾ ਦਿਲ ਮੋਹ ਲਿਆ | ਰੰਗਾਂ ਨਾਲ ਰੰਗਿਆ ਇਹ ਨਜ਼ਾਰਾ ਇੰਨਾ ਮਨਮੋਹਕ ਸੀ ਕਿ ਲੋਕ ਇਸ ਨੂੰ ਦੇਖਦੇ ਹੀ ਰਹਿ ਗਏ ਅਤੇ ਕਈਆਂ ਨੇ ਇਸ ਸੁਹਾਵਣੇ ਪਲ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ | ਪ੍ਰਕਿਰਤੀ ਵੱਲੋਂ ਬਿਖੇਰੇ ਇਹ ਰੰਗ ਖ਼ੁਸ਼ੀ ਅਤੇ ਸਕੂਨ ਦਾ ਅਹਿਸਾਸ ਕਰਵਾ ਰਹੇ ਸਨ, ਪਰ ਇਸ ਦੇ ਨਾਲ ਹੀ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਵੀ ਸਾਫ਼ ਨਜ਼ਰ ਆਈ | ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ਫ਼ਸਲ ਹੁਣ ਕਟਾਈ ਲਈ ਤਿਆਰ ਖੜੀ ਹੈ ਅਤੇ ਇਸ ਸਮੇਂ ਮੀਂਹ ਪੈਣ ਨਾਲ ਨੁਕਸਾਨ ਹੋ ਸਕਦਾ ਹੈ | ਉਹ ਰੱਬ ਅੱਗੇ ਅਰਦਾਸ ਕਰ ਰਹੇ ਹਨ ਕਿ ਮੌਸਮ ਮਿਹਰਬਾਨ ਰਹੇ ਅਤੇ ਉਨ੍ਹਾਂ ਦੀ ਫ਼ਸਲ ਨੂੰ ਕੋਈ ਨੁਕਸਾਨ ਨਾ ਪਹੁੰਚੇ | ਇੱਕ ਪਾਸੇ ਜਿੱਥੇ ਸਤਰੰਗੀ ਪੀਂਘ ਨੇ ਲੋਕਾਂ ਨੂੰ ਖ਼ੁਸ਼ੀ ਦਿੱਤੀ, ਉੱਥੇ ਹੀ ਦੂਜੇ ਪਾਸੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ |
ਪਿਛਲੀ ਖ਼ਬਰ ਕਿਸਾਨਾਂ ਵਲੋਂ ਮੀਂਹ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਅਤੇ ਬਕਾਇਆ ਬੀਮਾ ਲਈ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਰਕਾਰੀ ਸਕੂਲ ਝਿੜੀ ਵਿਖੇ ਪ੍ਰਵੇਸ਼ ਸਮਾਰੋਹ ਵਿਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।