22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਦਿੱਲੀ ਦੇ ਜਲ ਮੰਤਰੀ ਨੇ ਸਮਰ ਐਕਸ਼ਨ ਪਲਾਨ 2026-27 ਕੀਤਾ ਜਾਰੀ

ਅਜੀਤ ਡੈਸਕ 01-04-2026
ਨਵੀਂ ਦਿੱਲੀ,31ਮਾਰਚ (ਜਗਤਾਰ ਸਿੰਘ)-ਰਾਜਧਾਨੀ ਦੀ ਜਲ ਵਿਵਸਥਾ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਭਵਿੱਖ ਦੇ ਅਨੁਰੂਪ ਬਣਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਜਲ ਮੰਤਰੀ ਪਰਵੇਸ਼ ਸਾਹਿਬ ਸਿੰਘ ਨੇ ਦਿੱਲੀ ਜਲ ਬੋਰਡ ਆਡੀਟੋਰੀਅਮ ਵਿਚ ਸਮਰ ਐਕਸ਼ਨ ਪਲਾਨ 2026-27 ਲਾਂਚ ਕੀਤਾ ¢ ਇਸ ਮੌਕੇ 'ਤੇ ਇੱਕ ਚੈਟਬਾਟ, ਐਡਵਾਂਸ ਸੀ.ਆਰ.ਐਮ ਸਿਸਟਮ, ਅਤੇ ਦਿੱਲੀ ਜਲ ਬੋਰਡ 1916 ਮੋਬਾਈਲ ਐਪ ਵਰਗੇ ਡਿਜੀਟਲ ਪਲੇਟਫ਼ਾਰਮ ਵੀ ਲਾਂਚ ਕੀਤੇ ਗਏ, ਜੋ ਨਾਗਰਿਕਾਂ ਨੂੰ ਸਿੱਧੇ ਤੌਰ 'ਤੇ ਸਿਸਟਮ ਨਾਲ ਜੋੜਦੇ ਹਨ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਦੇ ਹਨ ¢ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਹ ਕੰਮ ਸਿਰਫ਼ ਇੱਕ ਪ੍ਰਸ਼ਾਸਕੀ ਨਹੀਂ ਸਗੋਂ ਇੱਕ ਨੈਤਿਕ ਜ਼ਿੰਮੇਵਾਰੀ ਹੈ¢ ਮੰਤਰੀ ਪਰਵੇਸ਼ ਸਾਹਿਬ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਯਮੁਨਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਇਸ ਨੂੰ ਇੱਕ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਬਲਕਿ ਇੱਕ ਫ਼ਰਜ਼ ਵੀ ਮੰਨਦੇ ਹਨ ¢ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਯਮੁਨਾ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਿਰਫ਼ ਇੱਕ ਨਦੀ ਬਾਰੇ ਗੱਲ ਨਹੀਂ ਹੁੰਦੀ ਬਲਕਿ ਇਹ ਦਿੱਲੀ ਦੀ ਆਤਮਾ ਦੀ ਗੱਲ ਹੁੰਦੀ ਹੈ¢ ਉਨ੍ਹਾਂ ਕਿਹਾ ਕਿ ਜੇਕਰ ਯਮੁਨਾ ਸਾਫ਼ ਹੈ, ਤਾਂ ਦਿੱਲੀ ਵਿਚ ਜੀਵਨ ਬਿਹਤਰ ਹੋਏਗਾ¢ ਜੇਕਰ ਸਾਫ਼ ਅਤੇ ਲੋੜੀਂਦਾ ਪਾਣੀ ਹੈ, ਤਾਂ ਵਿਸ਼ਵਾਸ ਹਰ ਘਰ ਤੱਕ ਪਹੁੰਚੇਗਾ ¢ ਇਸ ਲਈ, ਇਹ ਕੰਮ ਕਿਸੇ ਇੱਕ ਵਿਭਾਗ ਜਾਂ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ¢ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਪੱਧਰ 'ਤੇ ਸੰਵੇਦਨਸ਼ੀਲਤਾ ਅਤੇ ਜਵਾਬ ਦੇਹੀ ਜ਼ਰੂਰੀ ਹੈ¢
ਪਿਛਲੀ ਖ਼ਬਰ ਸਰਨਾ ਦੀ ਅਗਵਾਈ 'ਚ ਵਫ਼ਦ ਵਲੋਂ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਅਗਲੀ ਖ਼ਬਰ ਕਾਨਪੁਰ ਸੈਪਟਿਕ ਟੈਂਕ ਸਫ਼ਾਈ ਹਾਦਸਾ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਵਲੋਂ ਘਟਨਾ ਸਥਾਨ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।