14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਦੇ ਸੇਵਾ-ਮੁਕਤ ਪਿ੍ੰ. ਡਾ. ਬਲਬੀਰ ਸਿੰਘ ਆਰ. ਸੀ. ਪੀ. ਟੀ. ਏ. ਹਰਿਆਣਾ ਦੇ ਨਵੇਂ ਪ੍ਰਧਾਨ ਬਣੇ <br/>

ਆਰ. ਸੀ. ਪੀ. ਟੀ. ਏ. ਹਰਿਆਣਾ ਦੀ ਜਨਰਲ ਬਾਡੀ ਦੀ ਵਿਸ਼ੇਸ਼ ਮੀਟਿੰਗ 'ਚ ਹਿੱਸਾ ਲੈਂਦੇ ਹੋਏ ਸੇਵਾ-ਮੁਕਤ ਪਿ੍ੰਸੀਪਲ ਅਤੇ ਅਧਿਆਪਕ | ਤਸਵੀਰ : ਨਿਮਰ <br/> 31-03-2026
ਯਮੁਨਾਨਗਰ, 30 ਮਾਰਚ (ਗੁਰਦਿਆਲ ਸਿੰਘ ਨਿਮਰ)-ਬੀਤੇ ਦਿਨੀਂ ਆਰ. ਸੀ. ਪੀ. ਟੀ. ਏ. ਹਰਿਆਣਾ ਦੇ ਮੌਜੂਦਾ ਪ੍ਰਧਾਨ ਡਾ. ਅਮਰ ਸਿੰਘ ਮਲਹੋਤਰਾ (ਦਿਆਨੰਦ ਕਾਲਜ ਹਿਸਾਰ) ਦੀ ਅਗਵਾਈ ਅਤੇ ਡਾ. ਵਿਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਆਰ. ਸੀ. ਪੀ. ਟੀ. ਏ. ਹਰਿਆਣਾ ਦੀ ਜਨਰਲ ਬਾਡੀ ਦੀ ਵਿਸ਼ੇਸ਼ ਮੀਟਿੰਗ ਹੋਈ | ਇਸ ਮੀਟਿੰਗ 'ਚ ਹਰਿਆਣਾ ਦੇ ਵੱਖ-ਵੱਖ ਜ਼ੋਨਾਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ | ਮੀਟਿੰਗ ਦੀ ਸ਼ੁਰੂਆਤ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਆਰ. ਕੇ. ਅਵਸਥੀ ਨੇ ਅਕਤੂਬਰ 2025 'ਚ ਯਮੁਨਾਨਗਰ 'ਚ ਹੋਈ ਮੀਟਿੰਗ ਦੇ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਨੇ ਸਵੀਕਾਰ ਕਰ ਲਿਆ | ਇਸ ਤੋਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਰ ਸਿੰਘ ਮਲਹੋਤਰਾ ਨੇ ਹਾਲ ਹੀ 'ਚ ਹਰਿਆਣਾ ਉੱਚ ਸਿੱਖਿਆ ਡਾਇਰੈਕਟੋਰੇਟ ਦੇ ਵੱਖ-ਵੱਖ ਅਧਿਕਾਰੀਆਂ ਨਾਲ ਸੇਵਾ-ਮੁਕਤ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਹੋਈ ਗੱਲਬਾਤ ਬਾਰੇ ਚਰਚਾ ਕਰਦਿਆਂ ਦੱਸਿਆ ਕਿ 30 ਜੂਨ ਨੂੰ ਸੇਵਾ-ਮੁਕਤ ਹੋਏ ਅਧਿਆਪਕਾਂ ਨੂੰ ਦਿੱਤਾ ਜਾਣ ਵਾਲਾ 'ਨੋਸ਼ਨਲ ਇੰਕਰੀਮੈਂਟ' ਅਤੇ ਸਰਕਾਰ ਵਲੋਂ 'ਗ੍ਰੈਚੁਟੀ ਦੀ ਰਕਮ' ਨੂੰ 20 ਲੱਖ ਰੁ. ਤੋਂ ਵਧਾ ਕੇ 25 ਲੱਖ ਰੁ. ਕਰਨ ਦੀ ਫਾਈਲ ਅਜੇ ਵੀ ਵਿੱਤ ਵਿਭਾਗ 'ਚ ਪੈਂਡਿੰਗ ਪਈ ਹੈ | ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸਾਰੇ ਸਾਥੀਆਂ ਨੂੰ ਵੱਖ-ਵੱਖ ਅਦਾਲਤੀ ਮਾਮਲਿਆਂ ਬਾਰੇ ਵੀ ਜਾਣਕਾਰੀ ਦਿੱਤੀ | ਇਸੇ ਦੌਰਾਨ ਸਰਬਸੰਮਤੀ ਨਾਲ ਆਰ. ਸੀ. ਪੀ. ਟੀ. ਏ. ਹਰਿਆਣਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਦੌਰਾਨ ਡਾ. ਐਲ. ਐਸ. ਯਾਦਵ (ਕੇ. ਐਲ. ਪੀ. ਕਾਲਜ ਰੇਵਾੜੀ) ਨੂੰ ਸਲਾਹਕਾਰ ਚੁਣਿਆ ਗਿਆ, ਜਦਕਿ ਡਾ. ਬਲਬੀਰ ਸਿੰਘ (ਸੇਵਾ-ਮੁਕਤ ਪਿ੍ੰ. ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ) ਨੂੰ ਪ੍ਰਧਾਨ, ਡਾ. ਐਮ. ਐਸ. ਖਾਂਚੀ (ਜਨਤਾ ਕਾਲਜ) ਨੂੰ ਉਪ ਪ੍ਰਧਾਨ, ਡਾ. ਆਰ. ਕੇ. ਅਵਸਥੀ (ਵੈਸ਼ ਕਾਲਜ ਰੋਹਤਕ) ਨੂੰ ਜਨਰਲ ਸਕੱਤਰ, ਡਾ. ਸੁਖਵੰਤ ਸਿੰਘ (ਗੁਰੂ ਨਾਨਕ ਖਾਲਸਾ ਕਾਲਜ ਕਰਨਾਲ) ਨੂੰ ਵਿੱਤ ਸਕੱਤਰ, ਡਾ. ਅਨਿਰੁਧ ਭਾਰਤੀ (ਆਰੀਆ ਕਾਲਜ ਪਾਣੀਪਤ) ਨੂੰ ਪ੍ਰੈਸ ਸਕੱਤਰ ਅਤੇ ਡਾ. ਅਮਰ ਸਿੰਘ ਮਲਹੋਤਰਾ (ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ) ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸੇਵਾਮੁਕਤ ਕਾਲਜ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮਨਜ਼ੂਰ ਕਰੇ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਅਤੇ ਸਰਕਾਰ ਵਿਚਕਾਰ ਸਦਭਾਵਨਾ ਵਾਲਾ ਮਾਹੌਲ ਬਣਾਉਣ ਲਈ ਅਸੀਂ ਆਪਣੇ ਸਾਰੇ ਭਾਈਵਾਲਾਂ ਦੇ ਸਹਿਯੋਗ ਨਾਲ ਮਿਲ ਕੇ ਕੰਮ ਕਰਾਂਗੇ | ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮਿਸ਼ਨ 'ਚ ਸਾਰੇ ਸਾਥੀਆਂ ਦਾ ਸਮਰਥਨ ਹਮੇਸ਼ਾ ਬਣਿਆ ਰਹੇਗਾ ਅਤੇ ਐਸੋਸੀਏਸ਼ਨ ਹਮੇਸ਼ਾ ਆਪਣੇ ਸੇਵਾ-ਮੁਕਤ ਕਾਲਜ ਅਧਿਆਪਕਾਂ ਦੀ ਭਲਾਈ ਲਈ ਨਿਰਸਵਾਰਥ ਕੰਮ ਕਰਦੀ ਰਹੇਗੀ | ਇਸ ਮੌਕੇ ਐਸੋਸੀਏਸ਼ਨ ਦੇ ਸਾਬਕਾ ਉਪ ਪ੍ਰਧਾਨ ਡਾ. ਮਹਿਤਾਬ ਸਿੰਘ, ਡਾ. ਆਰ .ਪੀ. ਸਾਹਨੀ, ਡਾ. ਹੇਮਰਾਜ ਸ਼ਰਮਾ, ਸੇਵਾ-ਮੁਕਤ ਪਿ੍ੰ. ਡਾ. ਹਰਿੰਦਰ ਸਿੰਘ ਕੰਗ, ਸੇਵਾ-ਮੁਕਤ ਪਿ੍ੰ. ਡਾ. ਆਰ. ਪੀ. ਸਿੰਘ, ਡਾ. ਰਾਣਾ, ਡਾ. ਰਾਜੇਸ਼ ਕੱਡ, ਪ੍ਰੋ. ਸੁਭਾਸ਼ ਵੋਹਰਾ ਅਤੇ ਪ੍ਰੋ. ਈਸ਼ਰ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ | ਅੰਤ 'ਚ ਸੇਵਾ-ਮੁਕਤ ਪਿ੍ੰ. ਡਾ. ਡੀ. ਪੀ. ਅਸੀਜਾ ਨੇ ਮੀਟਿੰਗ 'ਚ ਹਿੱਸਾ ਲੈਣ ਵਾਲੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਡੀ. ਸੀ. ਪ੍ਰੀਤੀ ਵਲੋਂ ਪ੍ਰਤਾਪ ਨਗਰ, ਛਛਰੌਲੀ, ਸਰਸਵਤੀ ਨਗਰ ਅਤੇ ਰਾਦੌਰ ਦੀਆਂ ਅਨਾਜ ਮੰਡੀਆਂ ਦਾ ਅਚਨਚੇਤ ਨਿਰੀਖਣ ਅਗਲੀ ਖ਼ਬਰ ਫ਼ਤਿਹਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਗੈਸ ਦੀ ਕਾਲਾਬਾਜ਼ਾਰੀ 'ਤੇ ਸ਼ਿਕੰਜਾ ਕੱਸਦਿਆਂ 73 ਸਿਲੰਡਰ ਕੀਤੇ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।