11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

ਅਜੀਤ ਡੈਸਕ 29-03-2026
ਕਾਲਾਂਵਾਲੀ/ਸਿਰਸਾ, 28 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਕੇਵਲ ਨੇੜੇ ਬੀਤੀ ਰਾਤ ਇੱਕ ਨੌਜਵਾਨ ਦੀ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ | ਇਸ ਹਾਦਸੇ ਵਿੱਚ ਕਾਲਾਂਵਾਲੀ ਦੀ ਮਾਸਟਰ ਕਲੋਨੀ ਦਾ ਵਾਸੀ ਮਨਦੀਪ ਸਿੰਘ (25) ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਦੀ ਇਲਾਜ ਦੌਰਾਨ ਸਿਰਸਾ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਮੰਡੀ ਕਾਲਾਂਵਾਲੀ ਦੀ ਮਾਸਟਰ ਕਲੌਨੀ ਦਾ ਵਾਸੀ ਮਨਦੀਪ ਸਿੰਘ (25) ਪੁੱਤਰ ਗੁਰਮੀਤ ਸਿੰਘ ਕੈਸ਼ੀਅਰ ਪੰਜਾਬ ਨੈਸਨਲ ਬੈਂਕ ਕਾਲਾਂਵਾਲੀ ਪੰਜਾਬ ਦੇ ਤਲਵੰਡੀ ਸਾਬੋ ਵਿੱਚ ਇੱਕ ਰੈਸਟੋਰੈਂਟ ਚਲਾਉਂਦਾ ਸੀ ਅਤੇ ਰੋਜ਼ਾਨਾ ਕਾਲਾਂਵਾਲੀ ਤੋਂ ਤਲਵੰਡੀ ਸਾਬੋ ਆਉਂਦਾ ਜਾਂਦਾ ਸੀ | ਬੀਤੀ ਰਾਤ ਲਗਭਗ 9 ਵਜੇ ਉਹ ਆਪਣੀ ਕਾਰ ਵਿੱਚ ਕਾਲਾਂਵਾਲੀ ਵਾਪਸ ਆ ਰਿਹਾ ਸੀ | ਇਸ ਦੌਰਾਨ ਪਿੰਡ ਕੇਵਲ ਨੇੜੇ ਇੱਕ ਮੋੜ 'ਤੇ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ | ਰਾਹਗੀਰਾਂ ਨੇ ਉਸਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ | ਸੂਚਨਾ ਮਿਲਣ 'ਤੇ ਸਹਾਰਾ ਕਲੱਬ ਦੀ ਐਂਬੂਲੈਂਸ ਮੌਕੇ 'ਤੇ ਪਹੁੰਚੀ ਅਤੇ ਉਸਨੂੰ ਕਾਲਾਂਵਾਲੀ ਦੇ ਇੱਕ ਹਸਪਤਾਲ ਲਿਜਾਇਆ ਗਿਆ | ਜਿੱਥੇ ਉਸਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਸਿਰਸਾ ਰੈਫਰ ਕਰ ਦਿੱਤਾ ਗਿਆ | ਉਸਦੇ ਪਰਿਵਾਰ ਵਾਲੇ ਉਸਨੂੰ ਸਿਰਸਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ |
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ-ਡੀ. ਸੀ. ਅਗਲੀ ਖ਼ਬਰ ਟੋਹਾਣਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਬੱਸ ਸਟੈਂਡ 'ਤੋਂ ਦੋ ਜੇਬ-ਕਤਰੀਆਂ ਕੀਤੀਆਂ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।