11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮਨਾਇਆ ਸ੍ਰੀ ਰਾਮ ਜਨਮ ਉਤਸਵ

ਅਜੀਤ ਡੈਸਕ 29-03-2026
ਸਿਰਸਾ, 28 ਮਾਰਚ (ਭੁਪਿੰਦਰ ਪੰਨੀਵਾਲੀਆ)- ਵਿਸ਼ਵ ਹਿੰਦੂ ਪ੍ਰੀਸ਼ਦ, ਮਾਤਰ ਸ਼ਕਤੀ ਅਤੇ ਦੁਰਗਾ ਵਾਹਿਨੀ (ਮਹਿਲਾ ਵਿੰਗ) ਨੇ ਸ਼੍ਰੀ ਗੀਤਾ ਭਵਨ ਕਾਲਾਂਵਾਲੀ ਵਿਖੇ ਸ਼੍ਰੀ ਰਾਮ ਜਨਮ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ | ਸਮਾਗਮ ਦੀ ਸ਼ੁਰੂਆਤ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਹੋਈ | ਗੀਤਾ ਭਵਨ ਦੇ ਪੁਜਾਰੀ ਰਾਜੇਸ਼ ਸ਼ਾਸਤਰੀ, ਪੰਡਿਤ ਸੁਭਾਸ਼ ਸ਼ਰਮਾ, ਵਿਨੋਦ ਸ਼ਰਮਾ, ਮਹਿਲਾ ਮੰਡਲ ਨੇ ਭਜਨਾਂ ਅਤੇ ਸਤਿਸੰਗ ਨਾਲ ਸ਼ਰਧਾਲੂਆਂ ਨੂੰ ਧਾਰਮਿਕ ਰੰਗ ਵਿੱਚ ਰੰਗਿਆ | ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਬਲਾਕ ਕਾਲਾਂਵਾਲੀ ਵੱਲੋਂ ਨਵਰਾਤਰਿਆਂ ਦੌਰਾਨ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਿਨੇਸ਼ ਗਰਗ ਜੈਨ, ਵਿਜੇ ਬਾਂਸਲ ਪ੍ਰਧਾਨ, ਸਤੀਸ਼ ਰਾਜਪਾਲ, ਡਾ. ਸਤਪਾਲ ਗਰਗ, ਮਾਤਰ ਸ਼ਕਤੀ ਕੋਆਰਡੀਨੇਟਰ ਮੋਨਿਕਾ ਸ਼ਰਮਾ, ਸ਼ੈਰੀ ਬਾਂਸਲ, ਸੀਮਾ ਰਾਣੀ, ਮਧੂ ਬਾਂਸਲ, ਕਿ੍ਸ਼ਨ ਕੁਮਾਰ, ਵਰਿੰਦਰ ਕੁਮਾਰ, ਜੀਵਨ ਗਰਗ, ਡਾ. ਸ਼ਾਮਾਲ, ਮਹੇਸ਼ ਮਲਹੋਤਰਾ, ਵਿਨੋਦ ਸ਼ਰਮਾ ਹਾਜ਼ਰ ਸਨ |
ਪਿਛਲੀ ਖ਼ਬਰ ਟੋਹਾਣਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਬੱਸ ਸਟੈਂਡ 'ਤੋਂ ਦੋ ਜੇਬ-ਕਤਰੀਆਂ ਕੀਤੀਆਂ ਗਿ੍ਫ਼ਤਾਰ ਅਗਲੀ ਖ਼ਬਰ ਏ.ਵੀ. ਵਿੱਦਿਆ ਮੰਦਰ ਸਕੂਲ ਨੇ ਨਤੀਜੇ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।