15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਵਾਮੀ ਸ਼ਰਧਾਨੰਦ ਮਹਾਰਾਜ ਦਾ 170ਵਾਂ ਜਨਮ ਦਿਵਸ ਸਮਾਰੋਹ ਅੱਜ

ਅਜੀਤ ਡੈਸਕ 22-02-2026

ਨਵੀਂ ਦਿੱਲੀ, 21 ਫਰਵਰੀ (ਮਿਸਰਦੀਪ ਭਾਟੀਆ)-ਆਰੀਆ ਸਮਾਜ ਅਤੇ ਆਰੀਆ ਸੰਸਥਾਵਾਂ ਵਲੋਂ ਆਰੀਆ ਪ੍ਰਤੀਨਿਧੀ ਸਭਾ (ਰਜਿ.) ਦੀ ਸਰਪ੍ਰਸਤੀ ਹੇਠ ਅਮਰ ਕ੍ਰਾਂਤੀਕਾਰੀ, ਸਿੱਖਿਆ ਸ਼ਾਸਤਰੀ, ਕਈ ਅਨਾਥ ਆਸ਼ਰਮਾਂ ਦੇ ਸੰਸਥਾਪਕ, ਅਮਰ ਸ਼ਹੀਦ ਸਵਾਮੀ ਸ਼ਰਧਾਨੰਦ ਜੀ ਮਹਾਰਾਜ ਦਾ 170ਵਾਂ ਜਨਮ ਦਿਵਸ ਸਮਾਰੋਹ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਹ ਵਿਸ਼ਾਲ ਸਮਾਰੋਹ 22 ਫਰਵਰੀ 2026 ਨੂੰ ਦੁਪਹਿਰ 3.30 ਵਜੇ ਤੋਂ ਸ਼ਾਮ 6.30 ਵਜੇ ਤੱਕ ਐਨ.ਡੀ.ਐਮ.ਸੀ. ਕਨਵੈਨਸ਼ਨ ਸੈਂਟਰ, ਨਵੀਂ ਦਿੱਲੀ ਵਿਖੇ ਹੋਵੇਗਾ | ਸਮਾਰੋਹ ਵਿਚ ਸਵਾਮੀ ਚੱਕਰਪਾਣੀ ਜੀ ਮਹਾਰਾਜ, ਪ੍ਰਧਾਨ ਅਖਿਲ ਭਾਰਤੀ ਹਿੰਦੂ ਮਹਾਸਭਾ, ਅਚਾਰੀਆ ਰਿਸ਼ੀਪਾਲ ਜੀ, ਸੁਰਿੰਦਰ ਕੁਮਾਰ ਆਰੀਆ, ਸ੍ਰੀਮਤੀ ਬੰਸੁਰੀ ਸਵਰਾਜ ਸੰਸਦ ਮੈਂਬਰ ਲੋਕ ਸਭਾ, ਸ਼ਿਵ ਨਰਾਇਣ ਢੀਂਗਰਾ, ਦਿੱਲੀ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ, ਪ੍ਰੋ. ਪ੍ਰਤਿਭਾ ਮਹਿਤਾ ਲੂਥਰਾ, ਵਾਈਸ ਚਾਂਸਲਰ, ਗੁਰੂਕੁਲ ਕਾਂਗੜੀ ਅਤੇ ਹੋਰ ਕੋਈ ਪਤਵੰਤੇ ਹਾਜ਼ਰ ਰਹਿਣਗੇ | ਇਸ ਮੌਕੇ ਡਾ. ਵਿਵੇਕ ਆਰੀਆ ਦੀ ਲਿਖੀ ਕਿਤਾਬ 'ਸਵਾਮੀ ਸ਼ਰਧਾਨੰਦ ਕੋ ਜਾਨੇ' ਰਿਲੀਜ਼ ਕੀਤੀ ਜਾਵੇਗੀ |


ਪਿਛਲੀ ਖ਼ਬਰ ਸਦਨ ਵਿਚ ਸਾਕਾ ਨਨਕਾਣਾ ਸਾਹਿਬ ਦੀ 105ਵੀਂ ਵਰੇ੍ਹਗੰਢ ਨੂੰ ਸਮਰਪਿਤ ਲੇਖ ਮੁਕਾਬਲੇ ਦਾ ਆਯੋਜਨ <br/> ਅਗਲੀ ਖ਼ਬਰ ਦਿੱਲੀ ਦੇ ਸੁਭਾਸ਼ ਨਗਰ ਇਲਾਕੇ ਵਿਚ ਤੇਜ਼ ਰਫ਼ਤਾਰ ਕਾਰ ਨੇ ਲਈ ਡਲਿਵਰੀ ਬੁਆਏ ਦੀ ਜਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।