09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਈ.ਆਈ.ਟੀ. ਮਦਰਾਸ ਨੇ ਐਮ.ਬੀ.ਏ. ਅਰਜ਼ੀ ਦੀ ਆਖ਼ਰੀ ਤਰੀਕ ਵਧਾਈ

ਅਜੀਤ ਡੈਸਕ 31-01-2026
ਨਵੀਂ ਦਿੱਲੀ, 30 ਜਨਵਰੀ (ਮਿਸਰਦੀਪ ਭਾਟੀਆ)-ਆਈ.ਆਈ.ਟੀ. ਮਦਰਾਸ ਵਲੋਂ ਜਾਰੀ ਤਾਜ਼ਾ ਪ੍ਰੈੱਸ ਰਿਲੀਜ਼ ਅਨੁਸਾਰ ਆਈ.ਆਈ.ਟੀ. ਮਦਰਾਸ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ (ਡੀ.ਓ.ਐਮ.ਐਸ.) ਨੇ ਆਪਣੇ ਦੋ ਸਾਲਾ ਫੁੱਲ ਟਾਈਮ ਮਾਸਟਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ (ਐਮ.ਬੀ.ਏ.) ਪ੍ਰੋਗਰਾਮ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 8 ਫਰਵਰੀ, 2026 ਤੱਕ ਵਧਾ ਦਿੱਤੀ ਹੈ | ਪਹਿਲਾਂ ਇਹ ਆਖ਼ਰੀ ਮਿਤੀ 31 ਜਨਵਰੀ, 2026 ਸੀ | ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ | ਐਮ.ਬੀ.ਏ. ਪ੍ਰੋਗਰਾਮ ਨਵੇਂ ਵਿਦਿਆਰਥੀਆਂ ਅਤੇ ਤਜਰਬੇਕਾਰ ਪੇਸ਼ੇਵਰਾਂ ਲਈ ਖੁੱਲ੍ਹਾ ਹੈ | ਦਾਖ਼ਲੇ ਕੈਟ 2025 ਅਤੇ ਜੀ.ਐਮ.ਏ.ਟੀ. ਸਕੋਰਾਂ ਦੇ ਆਧਾਰ 'ਤੇ ਹੋਣਗੇ | ਐਮ.ਬੀ.ਏ. ਪ੍ਰੋਗਰਾਮ ਵਿਚ 100 ਪਲੇਸਮੈਂਟ ਹੈ ਜਿਸ ਵਿਚ ਵੱਧ ਤੋਂ ਵੱਧ ਮੁਆਵਜ਼ਾ 35.5 ਲੱਖ ਰੁਪਏ ਪ੍ਰਤੀ ਸਾਲ ਹੈ |
ਪਿਛਲੀ ਖ਼ਬਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਅਗਲੀ ਖ਼ਬਰ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਵਲੋਂ ਐਸ.ਓ.ਐਲ. ਦੁਆਰਾ ਆਯੋਜਿਤ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।