09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਡੀ. ਏ. ਵੀ. ਗਰਲਜ਼ ਕਾਲਜ ਨੇ ਰਾਜ ਪੱਧਰੀ ਆਨਲਾਈਨ ਸੋਲੋ ਗਾਇਨ ਮੁਕਾਬਲਾ ਕਰਵਾਇਆ

ਅਜੀਤ ਡੈਸਕ 31-01-2026
ਯਮੁਨਾਨਗਰ, 30 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਸੰਗੀਤ ਵਿਭਾਗ ਤੇ ਮਹਿਲਾ ਸੈੱਲ ਦੇ ਸਾਂਝੇ ਪ੍ਰਬੰਧ ਹੇਠ ਇਕ ਰਾਜ ਪੱਧਰੀ ਆਨਲਾਈਨ ਸੋਲੋ ਗਾਇਨ ਮੁਕਾਬਲਾ ਕਰਵਾਇਆ | ਸੰਗੀਤ ਵਿਭਾਗ ਦੀ ਚੇਅਰਪਰਸਨ ਤੇ ਕਨਵੀਨਰ ਡਾ. ਨੀਤਾ ਦਿਵੇਦੀ ਤੇ ਮਹਿਲਾ ਸੈੱਲ ਕਨਵੀਨਰ ਡਾ. ਮੀਨਾਕਸ਼ੀ ਸੈਣੀ ਦੀ ਨਿਗਰਾਨੀ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਨੇ ਕੀਤੀ | ਇਸ ਦੌਰਾਨ ਗਾਇਨ ਮੁਕਾਬਲੇ 'ਚ ਐਸ. ਡੀ. ਕਾਲਜ ਅੰਬਾਲਾ ਛਾਉਣੀ ਦੇ ਯੁਵਰਾਜ ਤੇ ਡੀ. ਏ. ਵੀ. ਗਰਲਜ਼ ਕਾਲਜ ਦੀ ਪੂਜਾ ਰਾਵਤ ਨੇ ਪਹਿਲਾ, ਜਦਕਿ ਸਰਕਾਰੀ ਗਰਲਜ਼ ਕਾਲਜ ਕਰਨਾਲ ਦੀ ਧਨਵਤੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਅੰਤ 'ਚ ਸਾਰੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਫੋਰਟਿਸ ਗੁਰੂਗ੍ਰਾਮ ਵਿਚ 67 ਸਾਲਾ ਔਰਤ ਦੀ ਸਰਜਰੀ ਕਰ ਕੇ 12 ਕਿੱਲੋ ਵਜ਼ਨ ਦਾ ਟਿਊਮਰ ਹਟਾਇਆ ਅਗਲੀ ਖ਼ਬਰ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਰ ਟੋਹਾਣਾ ਵਿਖੇ ਮਹਾਂ ਤਾਲੀ ਸੰਕੀਰਤਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।