09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਕੱਢੀ ਮੰਗਲ ਕਲਸ਼ ਯਾਤਰਾ

ਕਾਲਾਂਵਾਲੀ 'ਚ ਕਲਸ਼ ਯਾਤਰਾ ਦੀ ਅਗਵਾਈ ਕਰ ਰਹੇ ਸੰਤ ਅਤੇ ਕਲਸ਼ ਯਾਤਰਾ ਵਿਚ ਹਿੱਸਾ ਲੈ ਰਹੀਆਂ ਅÏਰਤਾਂ | ਤਸਵੀਰਾਂ : ਪੰਨੀਵਾਲੀਆ <br/> 31-01-2026
ਕਾਲਾਂਵਾਲੀ/ਸਿਰਸਾ, 30 ਜਨਵਰੀ (ਭੁਪਿੰਦਰ ਪੰਨੀਵਾਲੀਆ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਦਾਦੂ ਰੋਡ 'ਤੇ ਸਥਿਤ ਮਹਾਜਨ ਧਰਮਸ਼ਾਲਾ ਵਿਖੇ 1 ਫਰਵਰੀ ਤੋਂ 7 ਫਰਵਰੀ ਤੱਕ ਹੋਣ ਵਾਲੀ ਸ੍ਰੀਮਦ ਦੇਵੀ ਭਾਗਵਤ ਕਥਾ ਦੇ ਪ੍ਰਚਾਰ ਲਈ ਸ਼ਹਿਰ ਵਿਚ ਮੰਗਲ ਕਲਸ਼ ਯਾਤਰਾ ਦਾ ਆਯੋਜਨ ਕੀਤਾ | ਇਸ ਮੌਕੇ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ, ਨਗਰ ਕੌਂਸਲਰ ਨਿਤਿਨ ਗਰਗ, ਪੂਰਨ ਨਗਰ, ਸੁਖਰਾਮ ਫੱਤੇਵਾਲਾ, ਕੌਰ ਚੰਦ ਸ਼ਰਮਾ, ਵਿੱਕੀ ਬਾਂਸਲ, ਬਿੱਲਾ ਕਬਾੜੀਆ, ਰਾਜਬੀਰ ਸਿੰਘ, ਦਰਸ਼ਨ ਗਰਗ ਆਦਿ ਮੌਜੂਦ ਸਨ | ਇਹ ਕਲਸ਼ ਯਾਤਰਾ ਮਹਾਜਨ ਧਰਮਸ਼ਾਲਾ ਤੋਂ ਸ਼ੁਰੂ ਹੋਈ ਅਤੇ ਪੁਰਾਣੀ ਸਬਜ਼ੀ ਮੰਡੀ, ਵਾਟਰ ਵਰਕਸ ਰੋਡ, ਰੇਲਵੇ ਗੇਟ ਰੋਡ, ਅਨਾਜ ਮੰਡੀ, ਆਰਾ ਰੋਡ, ਪੰਜਾਬ ਬੱਸ ਅੱਡਾ, ਪੁਰਾਣਾ ਪੰਜਰਤਨ ਸਿਨੇਮਾ ਰੋਡ ਤੋਂ ਹੁੰਦੀ ਹੋਈ ਮਹਾਜਨ ਧਰਮਸ਼ਾਲਾ ਵਾਪਸ ਪਰਤੀ | ਸ੍ਰੀਮਦ ਦੇਵੀ ਭਾਗਵਤ ਕਥਾ ਦਾ ਸਮਾਂ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ | ਸਾਧਵੀ ਭਦਰਾ ਭਾਰਤੀ ਹਫਤਾਵਾਰੀ ਕਥਾ ਵਿਚ ਕਥਾ ਵਿਆਸ ਹੋਣਗੇ |
ਪਿਛਲੀ ਖ਼ਬਰ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਰ ਟੋਹਾਣਾ ਵਿਖੇ ਮਹਾਂ ਤਾਲੀ ਸੰਕੀਰਤਨ ਮਨਾਇਆ ਅਗਲੀ ਖ਼ਬਰ ਭਰੂਣ ਲਿੰਗ ਨਿਰਧਾਰਨ ਟੈਸਟ ਕਰਦਿਆਂ ਬਰਵਾਲਾ ਦੇ ਡਾ. ਅਨੰਤ ਰਾਮ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।