02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰੂ ਨਾਨਕ ਖਾਲਸਾ ਕਾਲਜ ਵਿਖੇ 'ਭਾਰਤੀ ਇਤਿਹਾਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭੂਮਿਕਾ' ਬਾਰੇ ਭਾਸ਼ਨ ਕਰਵਾਇਆ <br/>

ਅਜੀਤ ਡੈਸਕ 25-01-2026
ਯਮੁਨਾਨਗਰ, 24 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੀ ਕਿ੍ਟਿਕ ਸੁਸਾਇਟੀ ਵਲੋਂ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭਾਰਤੀ ਇਤਿਹਾਸ ਉੱਤੇ ਪ੍ਰਭਾਵ' ਸਿਰਲੇਖ ਹੇਠ ਭਾਸ਼ਣ ਦਾ ਪ੍ਰਬੰਧ ਕੀਤਾ, ਜਿਸ ਦੌਰਾਨ ਉੱਘੇ ਪੰਜਾਬੀ ਲੇਖਕ ਤੇ ਵਿਦਵਾਨ ਡਾ. ਪਰਮਜੀਤ ਸਿੰਘ ਮਾਨਸਾ (ਕਪੂਰਥਲਾ) ਨੇ ਮੁੱਖ ਬੁਲਾਰੇ ਵਜੋਂ ਹਿੱਸਾ ਲੈਂਦਿਆਂ ਕੀਮਤੀ ਵਿਚਾਰ ਸਾਂਝੇ ਕੀਤੇ | ਉਨ੍ਹਾਂ ਸਿੱਖ ਭਾਈਚਾਰੇ ਨੂੰ ਇਕ ਸ਼ਕਤੀਸ਼ਾਲੀ ਤਾਕਤ 'ਚ ਬਦਲਣ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਨਕਲਾਬੀ ਭੂਮਿਕਾ ਨੂੰ ਸਪੱਸ਼ਟਤਾ ਨਾਲ ਉਜਾਗਰ ਕੀਤਾ, ਜੋ ਕਿ ਜ਼ੁਲਮ ਤੇ ਬੇਇਨਸਾਫ਼ੀ ਦੇ ਵਿਰੁੱਧ ਦਿ੍ੜਤਾ ਨਾਲ ਖੜ੍ਹੀ ਸੀ | ਉਨ੍ਹਾਂ ਨੇ ਸਿੰਘ ਤੇ ਕੌਰ ਉਪਨਾਮਾਂ ਦੀ ਇਤਿਹਾਸਕ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਜੋ ਕਿ ਸਮਾਨਤਾ, ਹਿੰਮਤ ਤੇ ਸਵੈ-ਮਾਣ ਦੇ ਰੂਪ 'ਚ ਸਿੱਖ ਨੂੰ ਵੱਖਰੀ ਪਛਾਣ ਪ੍ਰਦਾਨ ਕਰਦੇ ਹਨ | ਇਸ ਮੌਕੇ ਕਾਲਜ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਬਹਾਦਰੀ, ਧਰਮ ਅਤੇ ਸਮਾਜਿਕ ਸਮਾਨਤਾ ਰੂਪੀ ਕਦਰਾਂ-ਕੀਮਤਾਂ ਵੱਲ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ | ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਕਿ੍ਟਿਕ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ 'ਚ ਭਾਰਤ ਦੀ ਅਮੀਰ ਸੱਭਿਆਚਾਰਕ, ਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਪ੍ਰਤੀ ਜਾਗਰੂਕਤਾ ਪੈਦਾ ਕਰਨ 'ਚ ਅਹਿਮ ਭੂਮਿਕਾ ਅਦਾ ਕਰਦੇ ਹਨ | ਪ੍ਰੋਗਰਾਮ ਦਾ ਅੰਤ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਡਾ. ਪਰਮਜੀਤ ਸਿੰਘ ਮਾਨਸਾ ਦਾ ਕੀਮਤੀ ਗਿਆਨ ਸਾਂਝਾ ਕਰਨ ਬਦਲੇ ਦਿਲੋਂ ਧੰਨਵਾਦ ਕੀਤਾ | ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਹਿੰਦੀ ਦੇ ਐਸੋਸੀਏਟ ਪ੍ਰੋ. ਡਾ. ਵਿਨੇ ਚੰਦੇਲ, ਪੰਜਾਬੀ ਦੇ ਸਹਾਇਕ ਪ੍ਰੋ. ਅੰਮਿ੍ਤਪਾਲ ਸਿੰਘ ਤੇ ਅੰਗਰੇਜ਼ੀ ਦੇ ਸਹਾਇਕ ਪ੍ਰੋ. ਡਾ. ਰਮਨਦੀਪ ਮਾਹਲ ਵਲੋਂ ਅਹਿਮ ਸਹਿਯੋਗ ਦਿੱਤਾ ਗਿਆ |

ਪਿਛਲੀ ਖ਼ਬਰ ਆਸਮਾ ਨੇ ਪੋਸਟਰ ਮੇਕਿੰਗ ਤੇ ਕਸ਼ਿਸ਼ ਨੇ ਲੇਖ ਲਿਖਣ ਦੇ ਮੁਕਾਬਲੇ 'ਚ ਮਾਰੀ ਬਾਜ਼ੀ <br/> ਅਗਲੀ ਖ਼ਬਰ ਗਿਣਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।