07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਟੋਹਾਣਾ ਸਿਟੀ ਪੁਲਿਸ ਨੇ 'ਆਪ੍ਰੇਸ਼ਨ ਜੀਵਨ ਜੋਤੀ' ਤਹਿਤ ਵੱਡੀ ਕਾਰਵਾਈ, ਹੈਰੋਇਨ ਦਾ ਮੁੱਖ ਸਪਲਾਇਰ ਗਿ੍ਫ਼ਤਾਰ

ਟੋਹਾਣਾ ਸਿਟੀ ਪੁਲਿਸ ਵਲੋਂ 'ਆਪ੍ਰੇਸ਼ਨ ਜੀਵਨ ਜੋਤੀ' ਤਹਿਤ ਕੀਤੀ ਵੱਡੀ ਕਾਰਵਾਈ ਦੌਰਾਨ ਹੈਰੋਇਨ ਦਾ ਮੁੱਖ ਦੋਸ਼ੀ ਗਿ੍ਫ਼ਤਾਰੀ ਸਮੇਂ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 24-01-2026
ਟੋਹਾਣਾ/ਜਾਖ਼ਲ, 23 ਜਨਵਰੀ (ਮਨਜੀਤ ਸਿੰਘ)-ਆਪ੍ਰੇਸ਼ਨ ਜੀਵਨ ਜੋਤੀ ਤਹਿਤ ਟੋਹਾਣਾ ਸਿਟੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵਿਸ਼ੇਸ਼ ਕਾਰਵਾਈ ਕਰਦਿਆਂ ਮੁੱਖ ਸਪਲਾਇਰ ਨਿਖਿਲ ਉਰਫ਼ ਨੋਨੂ ਪੁੱਤਰ ਸੁਨੀਲ ਕੁਮਾਰ ਵਾਸੀ ਵਾਰਡ ਨੰਬਰ 19, ਭਾਟੀਆ ਨਗਰ, ਟੋਹਾਣਾ ਨੂੰ ਗਿ੍ਫ਼ਤਾਰ ਕਰ ਲਿਆ | ਮੁਲਜ਼ਮ ਨੂੰ ਨਿਯਮਾਂ ਅਨੁਸਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਪਹਿਲਾਂ ਇਸੇ ਮਾਮਲੇ 'ਚ ਇਕ ਹੋਰ ਮੁਲਜ਼ਮ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਟੋਹਾਣਾ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ 21 ਜਨਵਰੀ, 2026 ਨੂੰ ਐਸਆਈ ਜੱਗਾ ਸਿੰਘ ਅਤੇ ਉਨ੍ਹਾਂ ਦੀ ਟੀਮ ਗਸ਼ਤ ਤੇ ਚੈਕਿੰਗ ਡਿਊਟੀ 'ਤੇ ਸਨ | ਇਕ ਸੂਚਨਾ 'ਤੇ ਕਾਰਵਾਈ ਕਰਦਿਆਂ, ਨਿਊ ਬਾਈਪਾਸ ਟੋਹਾਣਾ-ਡਾਂਗਰਾ ਰੋਡ 'ਤੇ ਟੀ-ਪੁਆਇੰਟ 'ਤੇ ਨਾਕਾ ਲਾਇਆ ਗਿਆ | ਮੌਕੇ 'ਤੇ ਮੌਜੂਦ ਇਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਤੇਜ਼ੀ ਨਾਲ ਉਥੋਂ ਭੱਜਣ ਲੱਗਾ | ਸ਼ੱਕ ਦੇ ਆਧਾਰ 'ਤੇ ਉਸ ਨੂੰ ਫੜ ਲਿਆ ਗਿਆ ਤੇ ਪੁੱਛਗਿੱਛ ਕੀਤੀ ਗਈ | ਮੁਲਜ਼ਮ ਦੀ ਪਛਾਣ ਗੁਰਦੀਪ ਉਰਫ਼ ਗੁਰੀ ਉਰਫ਼ ਮੋਗਾ, ਵਾਸੀ ਵਾਰਡ 14, ਗਿੱਲਾਂ ਵਾਲੀ ਢਾਣੀ, ਟੋਹਾਣਾ ਵਜੋਂ ਹੋਈ | ਰੁਟੀਨ ਤਲਾਸ਼ੀ ਦੌਰਾਨ ਦੋਸ਼ੀ ਦੀ ਪੈਂਟ ਦੀ ਜੇਬ 'ਚੋਂ 6.81 ਗ੍ਰਾਮ ਹੈਰੋਇਨ ਵਾਲੀ ਇੱਕ ਪਾਰਦਰਸ਼ੀ ਮੋਮੀ ਥੈਲੀ ਬਰਾਮਦ ਹੋਈ | ਇਸ ਸੰਬੰਧ 'ਚ ਪੁਲਿਸ ਸਟੇਸ਼ਨ ਸਿਟੀ ਟੋਹਾਣਾ ਵਿਖੇ ਐਫ. ਆਈ. ਆਰ. ਨੰਬਰ 30 ਮਿਤੀ 21/01/2026 ਨੂੰ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21(ਬੀ), 61 ਅਤੇ 85 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਂਚ ਅਧਿਕਾਰੀ ਨੇ ਮੁੱਖ ਸਪਲਾਇਰ ਨੂੰ ਸਫ਼ਲਤਾਪੂਰਵਕ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਨੂੰ ਨਿਯਮਾਂ ਅਨੁਸਾਰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਹੋਰ ਜਾਂਚ ਜਾਰੀ ਹੈ |
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਵੱਡੀ ਕਾਰਵਾਈ ਅਗਲੀ ਖ਼ਬਰ ਆਈ.ਆਈ.ਟੀ. ਮਦਰਾਸ ਦੇ ਸਵੈਮ ਪਲੱਸ ਵਲੋਂ ਹਿੰਦੀ ਵਿਚ 'ਏ.ਆਈ. ਫਾਰ ਆਲ' ਕੋਰਸ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।