08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਵਿੱਤੀ ਸਲਾਹਕਾਰ ਨੇ ਪਿੰਡ ਵਾਸੀਆਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ

ਅਜੀਤ ਡੈਸਕ 24-01-2026
ਕਾਲਾਂਵਾਲੀ/ਸਿਰਸਾ, 23 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਰਵ ਹਰਿਆਣਾ ਗ੍ਰਾਮੀਣ ਬੈਂਕ ਔਢਾਂ ਵਲੋਂ ਬਲਾਕ ਦੇ ਪਿੰਡ ਖਿਓਵਾਲੀ ਵਿਚ ਇਕ ਵਿੱਤੀ ਸਾਖਰਤਾ ਕੈਂਪ ਲਗਾਇਆ | ਪਿੰਡ ਵਾਸੀਆਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਵਿੱਤੀ ਸਲਾਹਕਾਰ ਸੁਭਾਸ਼ ਅਰੋੜਾ ਨੇ ਪ੍ਰਧਾਨ ਮੰਤਰੀ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਅੱਗੇ ਦੱਸਿਆ ਕਿ ਸਾਈਬਰ ਅਪਰਾਧ ਕੰਪਿਊਟਰ, ਨੈੱਟਵਰਕ ਜਾਂ ਡਿਜੀਟਲ ਡਿਵਾਈਸਾਂ ਦੀ ਵਰਤੋਂ ਕਰਕੇ ਕੀਤੀ ਜਾਣ ਵਾਲੀ ਕੋਈ ਵੀ ਗੈਰ-ਕਾਨੂੰਨੀ ਗਤੀਵਿਧੀ ਹੈ, ਜਿਸ ਵਿਚ ਡਾਟਾ ਚੋਰੀ, ਵਿੱਤੀ ਧੋਖਾਧੜੀ, ਹੈਕਿੰਗ ਤੇ ਪਛਾਣ ਚੋਰੀ ਸ਼ਾਮਿਲ ਹੈ, ਜਿਸ ਦਾ ਉਦੇਸ਼ ਪੈਸਾ ਕਮਾਉਣਾ ਜਾਂ ਨੁਕਸਾਨ ਪਹੁੰਚਾਉਣਾ ਹੈ | ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਆਨਲਾਈਨ ਸੁਰੱਖਿਆ ਤੇ ਜਾਗਰੂਕਤਾ ਜ਼ਰੂਰੀ ਹੈ | ਇਸ ਮੌਕੇ ਹਨੂੰਮਾਨ ਗੋਦਾਰਾ, ਬਿ੍ਜ ਲਾਲ, ਸਤਪਾਲ ਹੁੱਡਾ, ਧਰਮਪਾਲ ਗੋਦਾਰਾ, ਮਹਿੰਦਰ ਰੋਲਨ, ਭਾਗੀਰਥ, ਬਲਵੀਰ ਸਿੰਘ, ਚਿਮਨ ਲਾਲ ਅਤੇ ਜਗਦੀਸ਼ ਕਸਵਾਂ ਸਮੇਤ ਕਈ ਪਿੰਡ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਵੱਖ-ਵੱਖ ਥਾਈਾ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 129ਵੀਂ ਜੈਅੰਤੀ ਮਨਾਈ ਅਗਲੀ ਖ਼ਬਰ ਕਰਨਾਲ ਪੁਲਿਸ ਨੇ ਲੁੱਟ ਦੀ ਵਾਰਦਾਤ ਕਰਨ ਵਾਲੇ ਇਕ ਮੁਲਜ਼ਮ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।