08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਟੋਹਾਣਾ ਦੇ ਚੰਡੀਗੜ੍ਹ ਰੋਡ 'ਤੇ ਮੀਂਹ ਦਾ ਪਾਣੀ ਖੜ੍ਹਨ ਨਾਲ ਬਣੇ ਬਦਤਰ ਹਾਲਾਤ

ਅਜੀਤ ਡੈਸਕ 24-01-2026
ਟੋਹਾਣਾ/ਜਾਖ਼ਲ, 23 ਜਨਵਰੀ (ਮਨਜੀਤ ਸਿੰਘ)-ਟੋਹਾਣਾ 'ਚ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਨਾਲ ਸੜਕਾਂ ਉੱਪਰ ਪਾਣੀ ਇਸ ਤਰ੍ਹਾਂ ਭਰ ਗਿਆ ਜਿਵੇਂ ਹੜ੍ਹ ਆਇਆ ਹੋਵੇ, ਜੋ ਪ੍ਰਸ਼ਾਸਨ ਦੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਰਿਹਾ ਸੀ | ਬੇਸ਼ੱਕ ਮਹਿਕਮੇ ਵਲੋਂ ਇਕ ਵੱਡੀ ਪਾਈਪ ਜੈਨ ਸਮਾਧੀ ਦੇ ਮੋਹਰਿਓਾ ਜ਼ਮੀਨ 'ਚ ਦੱਬ ਕੇ ਅੱਗੇ ਦਮਕੌਰਾ ਸਾਈਡ ਨੂੰ ਪਾਈ ਗਈ ਹੈ ਪਰ ਫਿਰ ਵੀ ਟੋਹਾਣਾ ਦੇ ਚੰਡੀਗੜ੍ਹ ਰੋਡ 'ਤੇ ਸ਼ਹਿਰ ਦਾ ਪਾਣੀ ਸੜਕਾਂ ਉੱਪਰ ਖੜ੍ਹ ਜਾਂਦਾ ਹੈ ਜਿਵੇਂ ਹੜ੍ਹ ਆਇਆ ਹੋਵੇ | ਇਸ ਚੰਡੀਗੜ੍ਹ ਰੋਡ ਉੱਪਰੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਆਗੂਆਂ ਦਾ ਆਉਣ ਜਾਣ ਆਮ ਹੀ ਰਹਿੰਦਾ ਹੈ ਪਰ ਉਹ ਅਣਗੌਲਿਆ ਕਰਕੇ ਅੱਗੇ ਲੰਘ ਜਾਂਦੇ ਹਨ | ਇਸੇ ਤਰ੍ਹਾਂ ਟੋਹਾਣਾ ਦੀ ਨਵੀਂ ਸਬਜ਼ੀ ਮੰਡੀ 'ਚ ਵੀ ਕੁਰਬਲ ਮੱਚ ਜਾਂਦੀ ਹੈ ਜਦੋਂ ਹਲਕਾ ਜਿਹਾ ਮੀਂਹ ਪੈ ਜਾਂਦਾ ਹੈ | ਸਬਜ਼ੀ ਮੰਡੀ ਵਿਚ ਸਫ਼ਾਈ ਦਾ ਪ੍ਰਬੰਧ ਨਾ ਹੋਣ ਕਰਕੇ ਗਲੀਆਂ ਸੜੀਆਂ ਸਬਜ਼ੀਆਂ ਸੁੱਟਣ ਕਾਰਨ ਇੰਨੀ ਬਦਬੂ ਫੈਲ ਜਾਂਦੀ ਹੈ ਕਿ ਆਮ ਲੋਕਾਂ ਦਾ ਅਤੇ ਸਬਜ਼ੀ ਮੰਡੀ ਦੀਆਂ ਦੁਕਾਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ | ਆਮ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ 'ਅਗਲੇ 50 ਸਾਲਾਂ ਲਈ ਸਿੱਖ ਸੰਸਥਾਵਾਂ ਦੀ ਮੁੜ ਕਲਪਨਾ' ਵਿਸ਼ੇ 'ਤੇ ਭਾਸ਼ਨ ਕਰਵਾਇਆ ਅਗਲੀ ਖ਼ਬਰ ਬਸੰਤ ਪੰਚਮੀ 'ਤੇ ਅਪੂਰਵਾ ਫਾਊਾਡੇਸ਼ਨ ਵਿਖੇ ਵੰਡੇ ਪੀਲੇ ਮਿੱਠੇ ਚੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।