ਸੁਖਦੀਪ ਸਿੰਘ ਹੇਅਰ ਨੂੰ ਮਿਲਿਆ ‘ ਲਾਈਫਟਾਈਮ ਅਚੀਵਮੈਂਟ ਐਵਾਰਡ ’
ਐਬਟਸਫੋਰਡ, 7 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ’ਚ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਲੀ ਸੰਸਥਾ ‘ਆਊਟਸਟੈਂਡਿੰਗ ਕੈਨੇਡੀਅਨ’ ਵਲੋਂ ਬ੍ਰਿਟਿਸ਼ ਕੋਲੰਬੀਆ ਦੇ 3 ਵਾਰ ਵਿਧਾਇਕ ਰਹੇ 68 ਸਾਲਾ ਸੁਖਦੀਪ ਸਿੰਘ ਹੇਅਰ ਦਾ ਉਨ੍ਹਾਂ ਦੀਆਂ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਸੁਖਦੀਪ ਸਿੰਘ ਹੇਅਰ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਕੀਤੀਆਂ ਲੋਕ ਸੇਵਾਵਾਂ ਬਹੁ-ਸੱਭਿਆਚਾਰਕ ਸਾਂਝ ਅਤੇ ਭਾਈਚਾਰੇ ਦੀ ਬਿਹਤਰੀ ਲਈ ਪਾਏ ਯੋਗਦਾਨ ਬਦਲੇ ਦਿੱਤਾ ਗਿਆ ਹੈ।
ਅਜੀਤ ਡੈਸਕ
08-11-2026