15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨੀਟਾ ਮਾਛੀਕੇ ਦੀ ਪੁਸਤਕ ‘ਅਮਰੀਕੀ ਟਰੱਕਨਾਮਾ’ ਉਤੇ ਵਿਚਾਰ-ਗੋਸ਼ਟੀ

ਸਾਨ ਫਰਾਂਸਿਸਕੋ, 14 ਅਕਤੂਬਰ (ਐਸ. ਅਸ਼ੋਕ ਭੌਰਾ)-ਉਘੇ ਪੱਤਰਕਾਰ, ਲੇਖਕ ਅਤੇ ਸਮਾਜਸੇਵੀ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਅਮਰੀਕੀ ਟਰੱਕਨਾਮਾ’ ਉਤੇ ਫਰਿਜ਼ਨੋ ਵਿਖੇ ਪ੍ਰਭਾਵਸ਼ਾਲੀ ਸਾਹਿਤਕ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ।

ਅਜੀਤ ਡੈਸਕ 15-10-2026
ਸਾਨ ਫਰਾਂਸਿਸਕੋ, 14 ਅਕਤੂਬਰ (ਐਸ. ਅਸ਼ੋਕ ਭੌਰਾ)-ਉਘੇ ਪੱਤਰਕਾਰ, ਲੇਖਕ ਅਤੇ ਸਮਾਜਸੇਵੀ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਅਮਰੀਕੀ ਟਰੱਕਨਾਮਾ’ ਉਤੇ ਫਰਿਜ਼ਨੋ ਵਿਖੇ ਪ੍ਰਭਾਵਸ਼ਾਲੀ ਸਾਹਿਤਕ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਹ ਸਮਾਗਮ ਲੇਖਕ ਦੀ ਮਾਤਾ ਸਵਰਗੀ ਮੁਖਤਿਆਰ ਕੌਰ ਧਾਲੀਵਾਲ ਦੀ ਯਾਦ ਨੂੰ ਸਮਰਪਿਤ ਸੀ। ਸਮਾਗਮ ਦੀ ਸ਼ੁਰੂਆਤ ਲੇਖਕ ਸਾਧੂ ਸਿੰਘ ਸੰਘਾ ਵਲੋਂ ਪੁਸਤਕ ਸੰਬੰਧੀ ਪੇਸ਼ ਵਿਸ਼ੇਸ਼ ਪਰਚੇ ਨਾਲ ਹੋਈ।ਹੈਰੀ ਮਾਨ ਐਡਵੋਕੇਟ ਨਰਿੰਦਰ ਚਾਹਲ ਨੇ ਕਿਹਾ ਕਿ ‘ਅਮਰੀਕੀ ਟਰੱਕਨਾਮਾ’ ਹਰ ਉਸ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ, ਜਿਹੜਾ ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਦੀ ਮਿਹਨਤ, ਸੰਘਰਸ਼ ਅਤੇ ਜੀਵਨ ਦੀਆਂ ਹਕੀਕਤਾਂ ਨੂੰ ਸਮਝਣਾ ਚਾਹੁੰਦਾ ਹੈ। ਜਗਤਾਰ ਗਿੱਲ, ਮਹਿੰਦਰ ਸਿੰਘ ਸੰਧਾਵਾਲੀਆ, ਡਾ. ਅਰਜਨ ਸਿੰਘ ਜੋਸਨ, ਸੁਖਦੇਵ ਸਿੰਘ ਸਿੱਧੂ, ਡਾ. ਮਲਕੀਤ ਸਿੰਘ ਕਿੰਗਰਾ, ਜਸਵੰਤ ਸਿੰਘ ਸ਼ਾਦ, ਉਘੇ ਕਾਰੋਬਾਰੀ ਪਾਲ ਸਹੋਤਾ ਅਤੇ ਗਗਨ ਭੰਡਾਲ ਸਮੇਤ ਹੋਰ ਬੁਲਾਰਿਆਂ ਨੇ ਵੀ ਪੁਸਤਕ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਪੁਸਤਕ ਪੜ੍ਹਨ ਤੇ ਸੰਭਾਲਣਯੋਗ ਹੈ। ਗਾਇਕ ਧਰਮਵੀਰ ਥਾਂਦੀ, ਸੁੱਖੀ ਧਾਲੀਵਾਲ, ਦਲਜੀਤ ਰਿਆੜ ਨੇ ਵੀ ਭਰਵੀਂ ਹਾਜ਼ਰੀ ਲਗਵਾਈ।।ਇਸ ਮੌਕੇ ਉਘੇ ਕਿਸਾਨ ਚਰਨਜੀਤ ਸਿੰਘ ਬਾਠ, ਟਰਾਂਸਪੋਰਟਰ ਜਸਪਾਲ ਸਿੰਘ ਧਾਲੀਵਾਲ, ਨਾਜਰ ਸਿੰਘ ਸਹੋਤਾ, ਗੁਰਦੀਪ ਸਿੰਘ ਚੌਹਾਨ, ਨੰਬਰਦਾਰ ਜਗਤਾਰ ਸਿੰਘ ਗਿੱਲ, ਜੱਸੀ ਸਟੋਨ ਟਰੱਕਿੰਗ, ਚਰਨਜੀਤ ਚੀਮਾ, ਪਰਮਿੰਦਰ ਸਿੰਘ, ਪੀਟਰ, ਸ਼ੇਰ ਸਿੰਘ ਚੌਹਾਨ, ਗੁਰਨੇਕ ਸਿੰਘ ਬਾਗੜੀ, ਅਨਮੋਲ, ਪ੍ਰਮੋਦ ਲੋਈ, ਅਮਰਜੀਤ ਦੌਧਰ, ਕਿੱਟੀ ਗਿੱਲ, ਬਹਾਦਰ ਸਿੱਧੂ, ਬਬਲਾ ਸਰਪੰਚ, ਗੁਰਪ੍ਰੀਤ ਦੌਧਰ, ਸਤਨਾਮ ਪ੍ਰਧਾਨ, ਟੋਨੀ ਸੰਧੂ ਭਲਵਾਨ, ਸੁੱਖੀ ਹੇਅਰ, ਰਾਣਾ ਚੁਗਾਵਾਂ, ਦਿਲਬਾਗ ਸਿੰਘ ਕਪੂਰੇ, ਅਵਤਾਰ ਜੇਠੂਕੇ, ਹਰਵਿੰਦਰ ਜੇਠੂਕੇ, ਗੁਰਭੇਜ, ਰਾਜੂ ਪੱਤੋ, ਹੈਰੀ ਬਰਾੜ ਡੈਲਸ, ਸੁਖਦੀਪ ਸਿੰਘ ਸਿੱਧੂ, ਗੁਰਜੰਟ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ। ਨੀਟਾ ਮਾਛੀਕੇ ਅਤੇ ਡਾ. ਸਿਮਰਜੀਤ ਧਾਲੀਵਾਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਮੁੱਚੇ ਸਮਾਗਮ ਦਾ ਸੰਚਾਲਨ ਜੋਤ ਰਣਜੀਤ ਕੌਰ ਨੇ ਬਾਖੂਬੀ ਨਿਭਾਇਆ।
ਪਿਛਲੀ ਖ਼ਬਰ ਅਮਰੀਕੀ ਕੰਪਨੀਆਂ ਵਿਚ ਫਰਜ਼ੀ ਪਛਾਣਾਂ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਉੱਤਰੀ ਕੋਰੀਆਈ ਨੈੱਟਵਰਕ ਦਾ ਪਰਦਾਫਾਸ਼ -2 ਗ੍ਰਿਫ਼... ਅਗਲੀ ਖ਼ਬਰ ਵਰਿੰਦਰ ਸ਼ਰਮਾ ਵਰਲਡ ਬੁੱਕ ਆਫ਼ ਰਿਕਾਰਡਜ਼ ਯੂ . ਕੇ . ਦੇ ਚੇਅਰਮੈਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।