ਸਕਾਟਲੈਂਡ ਦੀਆਂ ਸਿਹਤ ਸੇਵਾਵਾਂ ਦੀ ਹਾਲਤ ਚਿੰਤਾਜਨਕ , ਐਮਰਜੈਂਸੀ ਮਰੀਜ਼ਾਂ ਦੀ ਉਡੀਕ ਨੇ ਤੋੜੇ ਰਿਕਾਰਡ
ਗਲਾਸਗੋ, 14 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀਆਂ ਸਰਕਾਰੀ ਸਿਹਤ ਸੇਵਾਵਾਂ ਦੀ ਲਗਾਤਾਰ ਵਿਗੜ ਰਹੀ ਹਾਲਤ ਆਮ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਨਾਲ ਮੁਲਾਕਾਤ ਲਈ ਲੰਮੀਆਂ ਉਡੀਕ ਸੂਚੀਆਂ, ਜਾਂਚਾਂ ਅਤੇ ਇਲਾਜ ਲਈ ਮਹੀਨਿਆਂ ਤੱਕ ਮਿਲਣ ਵਾਲੀਆਂ ਤਰੀਕਾਂ ਅਤੇ ਐਮਰਜੈਂਸੀ ਵਿਭਾਗਾਂ ਵਿਚ ਘੰਟਿਆਂਬੱਧੀ ਉਡੀਕ ਕਾਰਨ ਮਰੀਜ਼ਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ।
ਗਲਾਸਗੋ, 14 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀਆਂ ਸਰਕਾਰੀ ਸਿਹਤ ਸੇਵਾਵਾਂ ਦੀ ਲਗਾਤਾਰ ਵਿਗੜ ਰਹੀ ਹਾਲਤ ਆਮ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਨਾਲ ਮੁਲਾਕਾਤ ਲਈ ਲੰਮੀਆਂ ਉਡੀਕ ਸੂਚੀਆਂ, ਜਾਂਚਾਂ ਅਤੇ ਇਲਾਜ ਲਈ ਮਹੀਨਿਆਂ ਤੱਕ ਮਿਲਣ ਵਾਲੀਆਂ ਤਰੀਕਾਂ ਅਤੇ ਐਮਰਜੈਂਸੀ ਵਿਭਾਗਾਂ ਵਿਚ ਘੰਟਿਆਂਬੱਧੀ ਉਡੀਕ ਕਾਰਨ ਮਰੀਜ਼ਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਸਮੇਂ ਸਿਰ ਇਲਾਜ ਨਾ ਮਿਲਣ ਨਾਲ ਮਰੀਜ਼ਾਂ ਦੀ ਸਿਹਤ ਹੋਰ ਵਿਗੜਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸੇ ਦੌਰਾਨ ਸਾਹਮਣੇ ਆਏ ਨਵੇਂ ਸਰਕਾਰੀ ਅੰਕੜਿਆਂ ਨੇ ਸਕਾਟਲੈਂਡ ਦੀਆਂ ਸਿਹਤ ਸੇਵਾਵਾਂ ਉਤੇ ਵਧ ਰਹੇ ਦਬਾਅ ਦੀ ਗੰਭੀਰ ਤਸਵੀਰ ਪੇਸ਼ ਕੀਤੀ ਹੈ। ਅੰਕੜਿਆਂ ਅਨੁਸਾਰ 4 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 12,074 ਮਰੀਜ਼ਾਂ ਨੂੰ ਐਮਰਜੈਂਸੀ ਵਿਭਾਗਾਂ ਵਿੱਚ ਚਾਰ ਘੰਟਿਆਂ ਤੋਂ ਵੱਧ ਉਡੀਕ ਕਰਨੀ ਪਈ। ਇਹ ਹੁਣ ਤੱਕ ਦਰਜ ਦੂਜਾ ਸਭ ਤੋਂ ਵੱਡਾ ਹਫ਼ਤਾਵਾਰੀ ਅੰਕੜਾ ਹੈ।ਸਰਕਾਰੀ ਅੰਕੜਿਆਂ ਮੁਤਾਬਕ ਸਿਰਫ਼ 58. 9 ਫ਼ੀਸਦੀ ਮਰੀਜ਼ਾਂ ਦਾ ਚਾਰ ਘੰਟਿਆਂ ਅੰਦਰ ਇਲਾਜ, ਹਸਪਤਾਲ ਵਿੱਚ ਦਾਖ਼ਲਾ ਜਾਂ ਛੁੱਟੀ ਦੀ ਕਾਰਵਾਈ ਪੂਰੀ ਹੋ ਸਕੀ, ਜਦਕਿ ਬਾਕੀ ਮਰੀਜ਼ਾਂ ਨੂੰ ਨਿਰਧਾਰਤ ਸਮੇਂ ਤੋਂ ਵੱਧ ਉਡੀਕ ਕਰਨੀ ਪਈ। ਇਨ੍ਹਾਂ ਵਿੱਚੋਂ 2,122 ਮਰੀਜ਼ਾਂ ਨੂੰ 12 ਘੰਟਿਆਂ ਤੋਂ ਵੱਧ ਅਤੇ 4,8 14 ਮਰੀਜ਼ਾਂ ਨੂੰ ਅੱਠ ਘੰਟਿਆਂ ਤੋਂ ਵੱਧ ਉਡੀਕ ਕਰਨੀ ਪਈ। ਇਸ ਤੋਂ ਪਹਿਲਾਂ ਦਸੰਬਰ 2022 ਵਿਚ ਇਕ ਹਫ਼ਤੇ ਦੌਰਾਨ 12,163 ਮਰੀਜ਼ਾਂ ਦੀ ਚਾਰ ਘੰਟਿਆਂ ਤੋਂ ਵੱਧ ਉਡੀਕ ਦਾ ਰਿਕਾਰਡ ਦਰਜ ਹੋਇਆ ਸੀ। ਤਾਜ਼ਾ ਅੰਕੜਿਆਂ ਨੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਵਧ ਰਹੀ ਗਿਣਤੀ, ਬਿਸਤਰਿਆਂ ਦੀ ਉਪਲਬਧਤਾ ਅਤੇ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ਬਾਰੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।