30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਧੋਖਾਧੜੀ ਦੇ ਮਾਮਲੇ ’ ਚ ਸੁਖਦੇਵ ਸਿੰਘ ਨੂੰ ਹੋਰ ਪੰਜ ਸਾਲ ਦੀ ਕੈਦ

ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੀਡਜ਼ ਦੇ 78 ਸਾਲਾ ਸਾਬਕਾ ਚਾਰਟਰਡ ਅਕਾਊਂਟੈਂਟ ਸੁਖਦੇਵ ਸਿੰਘ ਨੂੰ ਇਕ ਕਮਜ਼ੋਰ ਵਿਅਕਤੀ ਨਾਲ ਧੋਖਾਧੜੀ ਕਰਨ ਤੋਂ ਬਾਅਦ ਅਦਾਲਤ ਵਲੋਂ ਤੈਅ ਕੀਤੀ ਜ਼ਬਤੀ ਰਕਮ ਦਾ ਭੁਗਤਾਨ ਨਾ ਕਰਨ ਕਾਰਨ ਹੋਰ ਪੰਜ ਸਾਲ ਦੀ ਕੈਦ ਸੁਣਾਈ ਗਈ ਹੈ। ਇਹ ਸਜ਼ਾ ਉਸ ਦੀ ਪਹਿਲਾਂ ਮਿਲੀ ਪੰਜ ਸਾਲ ਛੇ ਮਹੀਨੇ ਦੀ ਸਜ਼ਾ ਤੋਂ ਵੱਖਰੀ ਹੈ।

ਅਜੀਤ ਡੈਸਕ 30-09-2026
ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੀਡਜ਼ ਦੇ 78 ਸਾਲਾ ਸਾਬਕਾ ਚਾਰਟਰਡ ਅਕਾਊਂਟੈਂਟ ਸੁਖਦੇਵ ਸਿੰਘ ਨੂੰ ਇਕ ਕਮਜ਼ੋਰ ਵਿਅਕਤੀ ਨਾਲ ਧੋਖਾਧੜੀ ਕਰਨ ਤੋਂ ਬਾਅਦ ਅਦਾਲਤ ਵਲੋਂ ਤੈਅ ਕੀਤੀ ਜ਼ਬਤੀ ਰਕਮ ਦਾ ਭੁਗਤਾਨ ਨਾ ਕਰਨ ਕਾਰਨ ਹੋਰ ਪੰਜ ਸਾਲ ਦੀ ਕੈਦ ਸੁਣਾਈ ਗਈ ਹੈ। ਇਹ ਸਜ਼ਾ ਉਸ ਦੀ ਪਹਿਲਾਂ ਮਿਲੀ ਪੰਜ ਸਾਲ ਛੇ ਮਹੀਨੇ ਦੀ ਸਜ਼ਾ ਤੋਂ ਵੱਖਰੀ ਹੈ। ਯੌਰਕ ਕਰਾਊਨ ਕੋਰਟ ਵਿਚ ਦੱਸਿਆ ਗਿਆ ਕਿ ਸੁਖਦੇਵ ਸਿੰਘ ਪੀੜਤ ਦੇ ਪਿਤਾ ਦਾ 1980ਵਿਆਂ ਦੌਰਾਨ ਕਾਰੋਬਾਰੀ ਜਾਣਕਾਰ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਸਿੱਖਣ ਸੰਬੰਧੀ ਗੰਭੀਰ ਮੁਸ਼ਕਲਾਂ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਉਸ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਅਦਾਲਤੀ ਮਾਮਲੇ ਮੁਤਾਬਕ ਬਾਅਦ ਵਿਚ ਉਸ ਨੇ ਇਸ ਭਰੋਸੇ ਦਾ ਫਾਇਦਾ ਚੁੱਕਿਆ। ਜਾਂਚ ਵਿਚ ਸਾਹਮਣੇ ਆਇਆ ਕਿ ਸੁਖਦੇਵ ਸਿੰਘ ਨੇ ਪੀੜਤ ਦਾ ਕਰਜ਼ੇ ਤੋਂ ਮੁਕਤ ਹੈਰੋਗੇਟ ਸਥਿਤ ਘਰ ਆਪਣੇ ਕਬਜ਼ੇ ਵਿਚ ਕਰ ਲਿਆ। ਮੌਜੂਦਾ ਮੁੱਲ ਮੁਤਾਬਕ ਇਸ ਦੀ ਕੀਮਤ ਲਗਭਗ 500,000 ਪੌਂਡ ਦੱਸੀ ਗਈ ਹੈ। ਉਸ ਨੇ ਜਿਬਰਾਲਟਰ ਦੇ ਬਚਤ ਖਾਤੇ ਵਿਚੋਂ 34,000 ਪੌਂਡ ਤੋਂ ਵੱਧ ਰਕਮ ਵੀ ਟਰਾਂਸਫਰ ਕੀਤੀ ਅਤੇ ਪੀੜਤ ਦੀ ਸਪੇਨ ਵਿਚਲੀ ਜਾਇਦਾਦ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਸੁਖਦੇਵ ਸਿੰਘ ਨੂੰ 2022 ਵਿਚ ਧੋਖਾਧੜੀ ਦੇ ਚਾਰ ਮਾਮਲਿਆਂ ਵਿਚ ਦੋਸ਼ੀ ਠਹਿਰਾ ਕੇ ਪੰਜ ਸਾਲ ਛੇ ਮਹੀਨੇ ਦੀ ਕੈਦ ਦਿੱਤੀ ਗਈ ਸੀ। ਉਸ ਵੇਲੇ ਪੁਲਿਸ ਨੇ ਦੱਸਿਆ ਸੀ ਕਿ ਪੀੜਤ ਦੇ ਘਰ ਦੀ ਧੋਖੇ ਨਾਲ ਕੀਤੀ ਗਈ ਮਾਲਕੀ ਤਬਦੀਲੀ ਨੂੰ ਵਾਪਸ ਕਰਵਾ ਦਿੱਤਾ ਗਿਆ ਸੀ। ਅਪਰਾਧ ਤੋਂ ਹੋਏ ਵਿੱਤੀ ਲਾਭ ਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਅੰਦਾਜ਼ਾ ਲਾਇਆ ਕਿ ਸੁਖਦੇਵ ਸਿੰਘ ਨੂੰ ਆਪਣੀ ਅਪਰਾਧਿਕ ਕਾਰਵਾਈ ਤੋਂ ਲਗਭਗ 11 ਲੱਖ 90 ਹਜ਼ਾਰ ਪੌਂਡ ਦਾ ਲਾਭ ਹੋਇਆ ਸੀ। ਅਦਾਲਤ ਨੇ ਉਸ ਨੂੰ ਕਰੀਬ ਅੱਧਾ ਮਿਲੀਅਨ ਪੌਂਡ ਅਦਾ ਕਰਨ ਦਾ ਹੁਕਮ ਦਿੱਤਾ ਸੀ ਪਰ ਹੁਕਮ ਦੀ ਪਾਲਣਾ ਨਾ ਹੋਣ ਕਾਰਨ ਹੁਣ ਪੰਜ ਸਾਲ ਦੀ ਵਾਧੂ ਕੈਦ ਲਾਗੂ ਕੀਤੀ ਗਈ ਹੈ।
ਪਿਛਲੀ ਖ਼ਬਰ ਆਸਟ੍ਰੇਲੀਆ ’ ਚ ਭਾਰਤੀ ਮੂਲ ਦੀ ਔਰਤ ’ ਤੇ ਹਮਲਾ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸਾਊਥਾਲ ਅਤੇ ਹੇਜ਼ ਲਈ ਅਹੁਦੇਦਾਰਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।