ਤੀਰ ਗਰੁੱਪ ਦੇ ਸਮਰਥਨ ਨਾਲ ਸ਼ੇਰ - ਸੰਗਤ ਗਰੁੱਪ ਦੇ ਗੁਰਨਾਮ ਸਿੰਘ ਰੂਪੋਵਾਲ ਬਣੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੇ ਪ੍ਰਧਾਨ
ਲੈਸਟਰ (ਇੰਗਲੈਂਡ), 28 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਲੈਸਟਰ ਦੀ ਪ੍ਰਬੰਧਕ ਕਮੇਟੀ ਦੀਆਂ ਐਤਵਾਰ ਨੂੰ ਪਈਆਂ ਵੋਟਾਂ ਦੇ ਨਤੀਜੇ ਦੇਰ ਸ਼ਾਮ ਐਲਾਨੇ ਗਏ, ਜਿਨ੍ਹਾਂ ਅਨੁਸਾਰ ਤੀਰ ਗਰੁੱਪ ਦੀ ਹਮਾਇਤ ਪ੍ਰਾਪਤ ਸ਼ੇਰ ਸੰਗਤ ਗਰੁੱਪ ਸਰਬੱਤ ਦਾ ਭਲਾ ਗਰੁੱਪ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਿਹਾ ਅਤੇ ਵੱਡੇ ਬਹੁਮਤ ਨਾਲ ਗੁਰਨਾਮ ਸਿੰਘ ਰੂਪੋਵਾਲ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਦੇ ਪ੍ਰਧਾਨ ਚੁਣੇ ਗਏ। ਚੋਣ ਪ੍ਰਕਿਰਿਆ ਦੌਰਾਨ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦੀ ਤਸਦੀਕ ਮੁਕੰਮਲ ਹੋਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਵੱਲੋਂ ਦੇਰ ਸ਼ਾਮ ਨਤੀਜਿਆਂ ਦਾ ਅਧਿਕਾਰਤ ਐਲਾਨ ਕੀਤਾ ਗਿਆ।
ਪ
ਪ੍ਰਧਾਨ ਗੁਰਨਾਮ ਸਿੰਘ ਰੂਪੋਵਾਲ
29-09-2026
ਲੈਸਟਰ (ਇੰਗਲੈਂਡ), 28 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਲੈਸਟਰ ਦੀ ਪ੍ਰਬੰਧਕ ਕਮੇਟੀ ਦੀਆਂ ਐਤਵਾਰ ਨੂੰ ਪਈਆਂ ਵੋਟਾਂ ਦੇ ਨਤੀਜੇ ਦੇਰ ਸ਼ਾਮ ਐਲਾਨੇ ਗਏ, ਜਿਨ੍ਹਾਂ ਅਨੁਸਾਰ ਤੀਰ ਗਰੁੱਪ ਦੀ ਹਮਾਇਤ ਪ੍ਰਾਪਤ ਸ਼ੇਰ ਸੰਗਤ ਗਰੁੱਪ ਸਰਬੱਤ ਦਾ ਭਲਾ ਗਰੁੱਪ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਿਹਾ ਅਤੇ ਵੱਡੇ ਬਹੁਮਤ ਨਾਲ ਗੁਰਨਾਮ ਸਿੰਘ ਰੂਪੋਵਾਲ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਦੇ ਪ੍ਰਧਾਨ ਚੁਣੇ ਗਏ। ਚੋਣ ਪ੍ਰਕਿਰਿਆ ਦੌਰਾਨ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦੀ ਤਸਦੀਕ ਮੁਕੰਮਲ ਹੋਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਵੱਲੋਂ ਦੇਰ ਸ਼ਾਮ ਨਤੀਜਿਆਂ ਦਾ ਅਧਿਕਾਰਤ ਐਲਾਨ ਕੀਤਾ ਗਿਆ। ਐਲਾਨੇ ਨਤੀਜਿਆਂ ਮੁਤਾਬਕ ਸ਼ੇਰ-ਸੰਗਤ ਗਰੁੱਪ ਦੇ ਗੁਰਨਾਮ ਸਿੰਘ ਰੂਪੋਵਾਲ ਨੂੰ ਸਭ ਤੋਂ ਵੱਧ 1859 ਵੋਟਾਂ ਮਿਲੀਆਂ। ਇਸੇ ਗਰੁੱਪ ਦੇ ਜਸਵਿੰਦਰ ਸਿੰਘ ਨੂੰ 1833, ਜਸਪਾਲ ਸਿੰਘ ਕੰਗ ਨੂੰ 1828, ਰਸ਼ਮਿੰਦਰ ਸਿੰਘ ਨੂੰ 1825, ਸੋਹਣ ਸਿੰਘ ਪੁਰੇਵਾਲ ਨੂੰ 1822, ਕੁਲਦੀਪ ਸਿੰਘ ਚਹੇੜੂ ਨੂੰ 1820 ਅਤੇ ਹਰਪ੍ਰੀਤ ਸਿੰਘ ਆਦੀਵਾਲ ਨੂੰ 1819 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਕਰਮਜੀਤ ਕੌਰ ਨੂੰ 1818, ਗੁਰਪ੍ਰੀਤ ਸਿੰਘ ਅਤੇ ਇਕਬਾਲ ਸਿੰਘ ਨੂੰ 1816-1816, ਹਰਪਾਲ ਸਿੰਘ ਅਤੇ ਕੇਵਲ ਸਿੰਘ ਨੂੰ 1815-1815, ਹਰਦੀਪ ਸਿੰਘ ਅਤੇ ਦਲਜੀਤ ਸਿੰਘ ਰਾਏ ਨੂੰ 1814-1814 ਅਤੇ ਜੀਤ ਸਿੰਘ ਨੂੰ 1813 ਵੋਟਾਂ ਮਿਲੀਆਂ। ਇਸ ਤਰ੍ਹਾਂ ਜਾਰੀ ਨਤੀਜਾ ਸੂਚੀ ਵਿੱਚ ਸ਼ੇਰ-ਸੰਗਤ ਗਰੁੱਪ ਦੇ ਸਾਰੇ ਉਮੀਦਵਾਰਾਂ ਦੀ ਵੋਟ ਗਿਣਤੀ 1800 ਤੋਂ ਉੱਪਰ ਦਰਜ ਕੀਤੀ ਗਈ ਹੈ। ਦੂਜੇ ਪਾਸੇ ਸਰਬੱਤ ਦਾ ਭਲਾ ਗਰੁੱਪ ਦੇ ਉਮੀਦਵਾਰਾਂ ਵਿਚ ਬਲਜਿੰਦਰ ਸਿੰਘ ਸਮਰਾ ਨੂੰ ਸਭ ਤੋਂ ਵੱਧ 602 ਵੋਟਾਂ ਮਿਲੀਆਂ। ਜੁਝਾਰ ਸਿੰਘ ਨੂੰ 592, ਗੁਰਦਾਵਰ ਸਿੰਘ ਨੂੰ 591, ਮੋਹਨ ਸਿੰਘ ਅਤੇ ਜੋਗਰਾਜ ਸਿੰਘ ਨੂੰ 586-586, ਦਰਸ਼ਨ ਸਿੰਘ ਨੂੰ 584, ਸੁਖਵਿੰਦਰ ਸਿੰਘ ਰਹਿਲ ਨੂੰ 580, ਗੁਰਪ੍ਰੀਤ ਸਿੰਘ ਅਤੇ ਜਗਜੀਤ ਸਿੰਘ ਨੂੰ 579-579, ਸਚਪ੍ਰੀਤ ਸਿੰਘ ਨੂੰ 577, ਓਂਕਾਰ ਸਿੰਘ ਅੱਜੀ ਨੂੰ 576, ਵਰਿੰਦਰਪਾਲ ਸਿੰਘ ਨੂੰ 573, ਜਗਦੀਪ ਸਿੰਘ ਮਾਨ ਅਤੇ ਸਿਮਰਜੀਤ ਕੌਰ ਗਿੱਲ ਨੂੰ 571-571 ਅਤੇ ਤਜਿੰਦਰ ਸਿੰਘ ਨੂੰ 569 ਵੋਟਾਂ ਪ੍ਰਾਪਤ ਹੋਈਆਂ। ਇਸ ਜਿੱਤ ਤੋ ਬਾਅਦ ਨਵੇਂ ਚੁਣੇ ਗਏ ਪ੍ਰਧਾਨ ਗੁਰਨਾਮ ਸਿੰਘ ਰੂਪੋਵਾਲ, ਗੁਰਨਾਮ ਸਿੰਘ ਨਵਾਂ ਸਹਿਰ ਅਤੇ ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਸੰਗਤਾਂ ਦਾ ਧੰਨਵਾਦ ਕੀਤਾ।