25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਇਟਾਲੀਅਨ ਨਾਗਰਿਕਤਾ ਲੈਣ ਗਈ ਮੋਰੱਕੋ ਮੂਲ ਦੀ ਬੀਬੀ ਨੂੰ ਇਤਾਲਵੀ ਭਾਸ਼ਾ ਨਾ ਆਉਣ ਕਾਰਨ ਮੇਅਰ ਨੇ ਨਾਗਰਿਕਤਾ ਦੇਣ ਤੋਂ ਕੀਤੀ ਕੋਰੀ ਨਾਂਹ

ਵੈਨਿਸ (ਇਟਲੀ), 24 ਸਤੰਬਰ(ਹਰਦੀਪ ਸਿੰਘ ਕੰਗ)-ਇਟਲੀ ਵਿਚ ਜਿਹੜੇ ਲੋਕ ਕਾਮਯਾਬੀ ਦਾ ਇਤਿਹਾਸ ਰਚਨ ਦੇ ਸੁਪਨੇ ਦੇਖਦੇ ਹਨ ਇਹ ਖ਼ਬਰ ਉਹਨਾਂ ਲਈ ਵਿਸੇ਼ਸ ਹੈ ਕਿ ਜੇਕਰ ਉਹਨਾਂ ਨੂੰ ਇਟਾਲੀਅਨ ਭਾਸ਼ਾ ਦਾ ਢੁੱਕਵਾ ਗਿਆਨ ਨਹੀ ਹੈ ਤਾਂ ਉਹ ਜਿੱਤੀ ਹੋਈ ਬਾਜੀ ਵੀ ਹਾਰ ਸਕਦੇ ਹਨ ਕਿਉਂਕਿ ਹੁਣ ਇਟਲੀ ਦੀਆਂ ਕਈ ਨਗਰ ਪਾਲਿਕਾਵਾਂ ਉਹਨਾਂ ਲੋਕਾਂ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਮੁਨਕਰ ਹੋ ਰਹੀਆਂ ਹਨ ਜਿਹਨਾਂ ਨੂੰ ਇਟਾਲੀਅਨ ਭਾਸ਼ਾ ਦਾ “ੳ ਅ” ਨਹੀਂ ਆਉਂਦਾ ਭਾਵ ਢੁੱਕਵਾ ਗਿਆਨ ਨਹੀਂ । ਇਟਾਲੀ ਵਿੱਚ ਇਟਾਲੀਅਨ ਭਾਸ਼ਾ ਦੀ ਕੀ ਮੱਹਤਵਤਾ ਹੈ ਇਹ ਗੱਲ ਉਸ ਮੋਰੱਕੋ ਮੂਲ ਦੀ ਬੀਬੀ ਨੂੰ ਪੁੱਛੋ ਜਿਸ ਨੂੰ ਬੀਤੇ ਦਿਨ ਇਟਾਲੀਅਨ ਨਾਗਰਿਕਤਾ ਮਿਲਣੀ ਸੀ ਪਰ ਅਫ਼ਸੋਸ ਬੀਬੀ ਨੂੰ ਇਟਾਲੀਅਨ ਭਾਸ਼ਾ ਦਾ “ਅਲਫ਼ ਬੇ “ਵੀ ਪਤਾ ਨਹੀਂ ਸੀ ਜਿਸ ਕਾਰਨ ਉਸਦੇ ਚਾਅ ਵਿੱਚ ਰਹਿ ਗਏ।

ਅਜੀਤ ਡੈਸਕ 25-09-2026
ਵੈਨਿਸ (ਇਟਲੀ), 24 ਸਤੰਬਰ(ਹਰਦੀਪ ਸਿੰਘ ਕੰਗ)-ਇਟਲੀ ਵਿਚ ਜਿਹੜੇ ਲੋਕ ਕਾਮਯਾਬੀ ਦਾ ਇਤਿਹਾਸ ਰਚਨ ਦੇ ਸੁਪਨੇ ਦੇਖਦੇ ਹਨ ਇਹ ਖ਼ਬਰ ਉਹਨਾਂ ਲਈ ਵਿਸੇ਼ਸ ਹੈ ਕਿ ਜੇਕਰ ਉਹਨਾਂ ਨੂੰ ਇਟਾਲੀਅਨ ਭਾਸ਼ਾ ਦਾ ਢੁੱਕਵਾ ਗਿਆਨ ਨਹੀ ਹੈ ਤਾਂ ਉਹ ਜਿੱਤੀ ਹੋਈ ਬਾਜੀ ਵੀ ਹਾਰ ਸਕਦੇ ਹਨ ਕਿਉਂਕਿ ਹੁਣ ਇਟਲੀ ਦੀਆਂ ਕਈ ਨਗਰ ਪਾਲਿਕਾਵਾਂ ਉਹਨਾਂ ਲੋਕਾਂ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਮੁਨਕਰ ਹੋ ਰਹੀਆਂ ਹਨ ਜਿਹਨਾਂ ਨੂੰ ਇਟਾਲੀਅਨ ਭਾਸ਼ਾ ਦਾ “ੳ ਅ” ਨਹੀਂ ਆਉਂਦਾ ਭਾਵ ਢੁੱਕਵਾ ਗਿਆਨ ਨਹੀਂ ।ਇਟਾਲੀ ਵਿੱਚ ਇਟਾਲੀਅਨ ਭਾਸ਼ਾ ਦੀ ਕੀ ਮੱਹਤਵਤਾ ਹੈ ਇਹ ਗੱਲ ਉਸ ਮੋਰੱਕੋ ਮੂਲ ਦੀ ਬੀਬੀ ਨੂੰ ਪੁੱਛੋ ਜਿਸ ਨੂੰ ਬੀਤੇ ਦਿਨ ਇਟਾਲੀਅਨ ਨਾਗਰਿਕਤਾ ਮਿਲਣੀ ਸੀ ਪਰ ਅਫ਼ਸੋਸ ਬੀਬੀ ਨੂੰ ਇਟਾਲੀਅਨ ਭਾਸ਼ਾ ਦਾ “ਅਲਫ਼ ਬੇ “ਵੀ ਪਤਾ ਨਹੀਂ ਸੀ ਜਿਸ ਕਾਰਨ ਉਸਦੇ ਚਾਅ ਵਿੱਚ ਰਹਿ ਗਏ।ਹੋਇਆ ਇੰਝ ਕਿ ਇੱਕ ਮੋਰੱਕੋ ਮੂਲ ਦੀ ਬੀਬੀ ਜਿਸ ਨੇ ਕਿ ਸੂਬਾ ਵੇਨੇਤੋ ਜਿਲ੍ਹਾ ਪਾਦੁਆ ਦੇ ਸ਼ਹਿਰ ਕਾਦੋਨੇਗੇ ਦੇ ਮੇਅਰ ਮਾਰਕੋ ਸਕੇਜਾਰੋ ਕੋਲੋ ਇਟਾਲੀਅਨ ਨਾਗਰਿਕਤਾ ਲੈਣ ਲਈ ਸਹੁੰ ਚੁੱਕਣੀ ਸੀ ਜਦੋਂ ਇਹ ਬੀਬੀ ਨਗਰ ਪਾਲਿਕਾ ਦੇ ਮੇਅਰ ਸਾਹਿਬ ਦੇ ਦਫ਼ਤਰ ਗਈ ਤਾਂ ਅੱਗੋ ਮੇਅਰ ਸਾਹਿਬ ਨੇ ਜਦੋਂ ਬੀਬੀ ਤੋਂ ਉਸ ਦਾ ਨਾਮ ਤੇ ਹਾਲ-ਚਾਲ ਪੁੱਛਿਆ ਤਾਂ ਬੀਬੀ ਮੇਅਰ ਦੇ ਕਿਸੇ ਸਵਾਲ ਦਾ ਜਵਾਬ ਨਹੀ ਦੇ ਸਕੀ।ਇਹ ਦੇਖ ਮੇਅਰ ਸਾਹਿਬ ਹੈਰਾਨ ਰਹਿ ਗਏ ਕਿ ਜਿਸ ਬੀਬੀ ਨੇ ਇਟਾਲੀਅਨ ਨਾਗਰਿਕਤਾ ਲੈਣੀ ਹੈ ਉਸ ਨੂੰ ਇਟਾਲੀਅਨ ਭਾਸ਼ਾ ਦਾ ਕੋਈ ਗਿਆਨ ਨਹੀਂ ਜਿਸ ਕਾਰਨ ਇਹ ਬੀਬੀ ਨਾਗਰਿਕਤਾ ਲੈਣ ਦੀ ਹੱਕਦਾਰ ਨਹੀਂ ਬੇਸ਼ੱਕ ਕਿ ਉਸ ਨੇ ਭਾਸ਼ਾ ਨੂੰ ਛੱਡ ਸਾਰੀਆਂ ਸ਼ਰਤਾਂ ਪੂਰੀਆਂ ਕੀਤੀ ਹਨ।ਮੇਅਰ ਨੇ ਉਸ ਬੀਬੀ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਇਨਕਾਰ ਕਰਦਿਆਂ ਭਾਸ਼ਾ ਸਿੱਖ ਕਿ ਆਉਣ ਦੀ ਗੱਲ ਕਹਿ ਦਿੱਤਾ।ਇਸ ਸਾਰੇ ਘਟਨਾਕ੍ਰਮ ਨੂੰ ਕਾਦੋਨੇਗੇ ਦੇ ਮੇਅਰ ਮਾਰਕੋ ਸਕੇਜਾਰੋ ਨੇ ਉਸੇ ਦਿਨ ਆਪਣੇ ਵੱਲੋਂ ਸੋਸ਼ਲ ਮੀਡੀਏ ਉਪੱਰ ਸਾਂਝਾ ਕਰਦਿਆਂ ਕਿਹਾ ਕਿ ਉਹ ਅਕਸਰ ਉਹਨਾਂ ਲੋਕਾਂ ਨੂੰ ਮਿਲਦੇ ਹਨ ਜਿਹੜੇ ਕਿ ਵਿਦੇਸ਼ੀ ਮੂਲ ਦੇ ਹੁੰਦੇ ਹਨ ਤੇ ਕਾਨੂੰਨ ਦੀ ਸਾਰੀ ਪ੍ਰਕਿਆ ਪੂਰੀ ਕਰ ਅੰਤ ਵਿੱਚ ਲੋੜੀਂਦੀ ਸਹੁੰ ਚੁੱਕਣ ਵਾਲੇ ਹੁੰਦੇ ਹਨ।ਇਹ ਹਮੇਸ਼ਾ ਇੱਕ ਮਹੱਤਵਪੂਰਨ ਕਾਰਵਾਈ ਹੁੰਦੀ ਹੈ।ਇਤਾਲਵੀ ਨਾਗਰਿਕ ਬਣਨ ਦਾ ਮਤਲਬ ਹੈ ਇਟਾਲੀਅਨ ਭਾਈਚਾਰੇ ਨੂੰ ਪੂਰੀ ਤਰ੍ਹਾਂ ਅਪਣਾਉਣਾ,ਅਧਿਕਾਰ ਪ੍ਰਾਪਤ ਕਰਨੇ ਪਰ ਨਾਲ ਹੀ ਦੇਸ਼ ਪ੍ਰਤੀ ਆਪਣੇ ਫਰਜ਼ਾਂ ਅਤੇ ਜਿੰਮੇਵਾਰੀਆਂ ਨੂੰ ਵੀ ਦਿਲੋਂ ਸਤਿਕਾਰ ਦੇਣਾ,ਇਤਾਲਵੀ ਨਾਗਰਿਕਤਾ ਲੈਣ ਲਈ ਜਿਵੇਂ ਹੋਰ ਕਈ ਸ਼ਰਤਾਂ ਹਨ ਉੱਥੇ ਇਟਾਲੀਅਨ ਭਾਸ਼ਾ ਦਾ ਢੁੱਕਵਾ ਗਿਆਨ ਹੋਣਾ ਵੀ ਲਾਜ਼ਮੀ ਹੈ।ਹਾਲਾਂਕਿ ਕਿ ਅੱਜ ਉਹਨਾਂ ਆਪਣੇ ਕਾਰਜਕਾਲ ਵਿੱਚ ਪਹਿਲੀ ਵਾਰ ਅਜਿਹਾ ਕੇਸ ਦੇਖਿਆ ਜਿਸ ਵਿੱਚ ਇਟਾਲੀਅਨ ਨਾਗਰਿਕਤਾ ਲੈਣ ਵਾਲਾ ਵਿਅਕਤੀ ਇਤਾਲਵੀ ਭਾਸ਼ਾ ਦੇ ਸ਼ਰਲ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਸਕਿਆ ਤੇ ਨਾਂਹਿ ਸਹੁੰ ਵਾਲਾ ਬਿਆਨ ਖੁੱਲਕੇ ਪੜ੍ਹ ਸਕਿਆ । ਇਸ ਕਾਰਵਾਈ ਵਿੱਚ ਮੇਅਰ ਨੇ ਕਿਹਾ ਕਿ ਉਸ ਨੇ ਆਪਣੇ ਫਰਜ਼ ਨੂੰ ਅੰਜਾਮ ਦਿੰਦਿਆਂ ਮੋਰੱਕੋ ਮੂਲ ਦੀ ਔਰਤ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਜਿਹੜਾ ਕਿ ਉਹਨਾਂ ਲੋਕਾਂ ਲਈ ਸਬਕ ਹੋਵੇਗਾ ਜਿਹੜੇ ਕਿ ਇਟਲੀ ਦੀ ਨਾਗਰਿਕਤਾ ਲੈਣੀ ਚਾਹੁੰਦੇ ਹਨ ਪਰ ਇਤਾਲਵੀ ਭਾਸ਼ਾ ਵਿੱਚ ਜੀਰੋ ਹਨ।ਜਿ਼ਕਰਯੋਗ ਹੈ ਅਜਿਹੇ ਕੇਸ ਇਟਲੀ ਭਰ ਵਿੱਚ ਸਾਹਮ੍ਹਣੇ ਆਉਣੇ ਸ਼ੁਰੂ ਹੋ ਗਏ ਹਨ ਜਿਹਨਾਂ ਕਾਰਨ ਉਹਨਾਂ ਲੋਕਾਂ ਦੇ ਚੇਹਰਿਆਂ ਦੇ ਰੰਗ ਵੀ ਪੀਲੇ ਪੈ ਗਈ ਜਿਹਨਾਂ ਇਤਾਲਵੀ ਬੋਲੀ ਦੇ ਸਰਟੀਫਿਕੇਟ ਮੁੱਲ ਲੈ ਕਿ ਸਿਟੀਜਨ ਦੀ ਅਰਜੀ ਦਿੱਤੀ ਹੋਈ ਹੈ ਜਦੋਂ ਕਿ ਉਹਨਾਂ ਲੋਕਾਂ ਦਾ ਹੱਥ ਬੋਲੀ ਵਿੱਚ ਤੰਗ ਹੈ।ਅਜਿਹੇ ਲੋਕਾਂ ਦਾ ਹੁਣ ਕੀ ਬਣੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਪੱਕੀ ਹੈ ਕਿ ਭੱਵਿਖ ਵਿੱਚ ਬਿਨ੍ਹਾਂ ਇਟਾਲੀਅਨ ਭਾਸ਼ਾ ਕਾਮਯਾਬ ਹੋਣਾ ਔਖਾ ਹੀ ਨਹੀਂ ਸਗੋਂ ਨਾਮੁੰਮਕਿਨ ਹੋਵੇਗਾ।
ਪਿਛਲੀ ਖ਼ਬਰ ਕਾਂਗਰਸ ਮੈਂਬਰ ਮੈਕਗਵਰਨ ਨਾਲ ਭਾਰਤੀ - ਅਮਰੀਕੀ ਭਾਈਚਾਰੇ ਨੇ ਆਪਣੀਆਂ ਮੁਸ਼ਕਿਲਾਂ ਕੀਤੀਆਂ ਸਾਂਝੀਆਂ ਅਗਲੀ ਖ਼ਬਰ ਡਾ: ਸਤਨਾਮ ਸਿੰਘ ਅਜਨਾਲਾ ਵਲੋਂ ਰੋਸ ਧਰਨੇ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।