25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਟਰੰਪ ਦੀ ਮੀਡੀਆ ਪਾਬੰਦੀ ਨੂੰ ਅਦਾਲਤ ਵਲੋਂ ਝਟਕਾ, ਤਿੰਨ ਅਦਾਰਿਆਂ ਦੇ ਵ੍ਹਾਈਟ ਹਾਊਸ ਪ੍ਰੈੱਸ ਪਾਸ ਤੁਰੰਤ ਬਹਾਲੀ ਦੇ ਹੁਕਮ

ਨਿਊਯਾਰਕ, 24 ਸਤੰਬਰ -ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੀ. ਐੱਨ.

ਅਜੀਤ ਡੈਸਕ 25-09-2026
ਨਿਊਯਾਰਕ, 24 ਸਤੰਬਰ -ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੀ.ਐੱਨ.ਐੱਨ. ਐੱਮ.ਐੱਸ. ਨਾਊ ਅਤੇ ਪੋਲਿਟਿਕੋ ਦੀ ਵ੍ਹਾਈਟ ਹਾਊਸ ਐਂਟਰੀ ਰੋਕਣ ਦੇ ਫ਼ੈਸਲੇ ਨੂੰ ਸੰਘੀ ਅਦਾਲਤ ਤੋਂ ਝਟਕਾ ਲੱਗਾ ਹੈ। ਜੱਜ ਟਿਮੋਥੀ ਕੈਲੀ ਨੇ ਤਿੰਨਾਂ ਮੀਡੀਆ ਅਦਾਰਿਆਂ ਦੇ ਪ੍ਰੈੱਸ ਪਾਸ ਤੁਰੰਤ ਬਹਾਲ ਕਰਨ ਦਾ ਹੁਕਮ ਦਿੰਦਿਆਂ ਪਾਬੰਦੀ ’ਤੇ 14 ਦਿਨਾਂ ਲਈ ਅਸਥਾਈ ਰੋਕ ਲਗਾ ਦਿੱਤੀ ਹੈ। ਟਰੰਪ ਨੇ ਇਨ੍ਹਾਂ ਅਦਾਰਿਆਂ ’ਤੇ ਗਲਤ ਅਤੇ ਨਕਾਰਾਤਮਕ ਰਿਪੋਰਟਿੰਗ ਕਰਨ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੀ ਵ੍ਹਾਈਟ ਹਾਊਸ ਪਹੁੰਚ ਬੰਦ ਕੀਤੀ ਸੀ। ਬਾਅਦ ਵਿਚ ਪ੍ਰਸ਼ਾਸਨ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਰਿਪੋਰਟਾਂ ’ਚ ਸੰਵੇਦਨਸ਼ੀਲ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਸੀ। ਜੱਜ ਕੈਲੀ ਨੇ ਕਿਹਾ ਕਿ ਮੁਕੱਦਮਾ ਦਾਇਰ ਹੋਣ ਤੋਂ ਪਹਿਲਾਂ ਦੇ ਰਿਕਾਰਡ ਵਿੱਚ ਅਜਿਹਾ ਠੋਸ ਆਧਾਰ ਨਹੀਂ ਮਿਲਦਾ ਜਿਸ ਤੋਂ ਇਹ ਸਾਬਤ ਹੋਵੇ ਕਿ ਪ੍ਰੈੱਸ ਪਾਸ ਰੱਦ ਕਰਨ ਪਿੱਛੇ ਰਾਸ਼ਟਰੀ ਸੁਰੱਖਿਆ ਮੁੱਖ ਕਾਰਨ ਸੀ। ਅਦਾਲਤ ਨੇ ਇਹ ਵੀ ਪਾਇਆ ਕਿ ਪਾਸ ਰੱਦ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਨਾ ਢੁੱਕਵੀਂ ਸੂਚਨਾ ਦਿੱਤੀ ਗਈ ਅਤੇ ਨਾ ਹੀ ਆਪਣਾ ਪੱਖ ਰੱਖਣ ਦਾ ਮੌਕਾ ਮਿਲਿਆ। ਨਿਆਂ ਵਿਭਾਗ ਨੇ ਦਲੀਲ ਦਿੱਤੀ ਕਿ ਵ੍ਹਾਈਟ ਹਾਊਸ ਵਿਚ ਪ੍ਰੈੱਸ ਦੀ ਪਹੁੰਚ ਅਧਿਕਾਰ ਨਹੀਂ, ਸਗੋਂ ਇੱਕ ਵਿਸ਼ੇਸ਼ ਸਹੂਲਤ ਹੈ ਅਤੇ ਰਾਸ਼ਟਰਪਤੀ ਇਹ ਤੈਅ ਕਰ ਸਕਦੇ ਹਨ ਕਿ ਕਿਸ ਨੂੰ ਦਾਖ਼ਲਾ ਦਿੱਤਾ ਜਾਵੇ। ਤਿੰਨਾਂ ਮੀਡੀਆ ਅਦਾਰਿਆਂ ਨੇ ਇਸ ਦੇ ਉਲਟ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਰਿਪੋਰਟਿੰਗ ਕਾਰਨ ਨਿਸ਼ਾਨਾ ਬਣਾਇਆ ਗਿਆ। ਅਦਾਲਤ ਨੇ ਫ਼ਿਲਹਾਲ ਢੁੱਕਵੀਂ ਕਾਨੂੰਨੀ ਪ੍ਰਕਿਰਿਆ ਨਾ ਅਪਣਾਏ ਜਾਣ ਦੇ ਆਧਾਰ ’ਤੇ ਰਾਹਤ ਦਿੱਤੀ ਹੈ। ਪ੍ਰੈੱਸ ਦੀ ਆਜ਼ਾਦੀ ਨਾਲ ਜੁੜੇ ਪਹਿਲੀ ਸੋਧ ਦੇ ਦਾਅਵਿਆਂ ’ਤੇ ਹਾਲੇ ਅੰਤਿਮ ਫ਼ੈਸਲਾ ਨਹੀਂ ਹੋਇਆ।ਇਸ ਮਾਮਲੇ ਵਿੱਚ ਕਈ ਹੋਰ ਮੀਡੀਆ ਅਤੇ ਪ੍ਰੈੱਸ ਆਜ਼ਾਦੀ ਸੰਸਥਾਵਾਂ ਨੇ ਵੀ ਤਿੰਨਾਂ ਅਦਾਰਿਆਂ ਦਾ ਸਮਰਥਨ ਕੀਤਾ। ਵੱਡੇ ਟੈਲੀਵਿਜ਼ਨ ਨੈੱਟਵਰਕਾਂ ਦੇ ਸਾਂਝੇ ਵ੍ਹਾਈਟ ਹਾਊਸ ਪ੍ਰੈੱਸ ਪੂਲ ਨੇ ਵੀ ਵਿਰੋਧ ਵਜੋਂ ਰਾਸ਼ਟਰਪਤੀ ਦੀ ਪੂਲ ਕਵਰੇਜ ਮੁਅੱਤਲ ਕਰ ਦਿੱਤੀ ਸੀ।ਅਦਾਲਤੀ ਹੁਕਮ ਤਹਿਤ ਤਿੰਨਾਂ ਅਦਾਰਿਆਂ ਦੀ ਵ੍ਹਾਈਟ ਹਾਊਸ ਪਹੁੰਚ 14 ਦਿਨਾਂ ਲਈ ਬਹਾਲ ਰਹੇਗੀ। ਇਸ ਦੌਰਾਨ ਦੋਵੇਂ ਧਿਰਾਂ ਹੋਰ ਦਲੀਲਾਂ ਅਤੇ ਸਬੂਤ ਪੇਸ਼ ਕਰਨਗੀਆਂ, ਜਿਸ ਤੋਂ ਬਾਅਦ ਅਦਾਲਤ ਪਾਬੰਦੀ ਦੇ ਭਵਿੱਖ ਬਾਰੇ ਅਗਲਾ ਫ਼ੈਸਲਾ ਕਰੇਗੀ।
ਪਿਛਲੀ ਖ਼ਬਰ ਸਰੀ ‘ਚ ਫੂਡ ਨਾਈਟ 27 ਸਤੰਬਰ ਨੂੰ: ਤਿਆਰੀਆਂ ਮੁਕੰਮਲ ਅਗਲੀ ਖ਼ਬਰ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੰਬੰਧੀ ਐੱਸ. ਡੀ. ਐੱਮ. ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।