24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦੇਸ਼ ’ ਚ ਜੋ ਹੋ ਰਿਹਾ , ਯਕੀਨ ਕਰਨਾ ਔਖਾ - ਬਿਲ ਕਲਿੰਟਨ

ਨਿਊਯਾਰਕ, 23 ਸਤੰਬਰ (ਰਾਜੂ ਸ਼ਹਿਬਾਜ਼ਪੁਰਾ) -ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਨਿਊਯਾਰਕ ਵਿਚ ਕਲਿੰਟਨ ਗਲੋਬਲ ਇਨੀਸ਼ੀਏਟਿਵ ਦੇ 2026 ਸੰਮੇਲਨ ਦੌਰਾਨ ਮੌਜੂਦਾ ਟਰੰਪ ਪ੍ਰਸ਼ਾਸਨ ਦੀਆਂ ਕਈ ਕਾਰਵਾਈਆਂ ’ਤੇ ਸਖ਼ਤ ਸਵਾਲ ਚੁੱਕੇ। ਆਪਣੇ ਸੰਬੋਧਨ ਦੇ ਵੱਡੇ ਹਿੱਸੇ ਵਿਚ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿੱਧਾ ਨਾਂਅ ਨਹੀਂ ਲਿਆ, ਪਰ ਵਾਸ਼ਿੰਗਟਨ ਵਿਚ ਪ੍ਰਸਤਾਵਿਤ ਵਿਜੇ ਦੁਆਰ ਸਮੇਤ ਕਈ ਹਾਲੀਆ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਸੁਣ ਕੇ ਯਕੀਨ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।

ਅਜੀਤ ਡੈਸਕ 24-09-2026

ਨਿਊਯਾਰਕ, 23 ਸਤੰਬਰ (ਰਾਜੂ ਸ਼ਹਿਬਾਜ਼ਪੁਰਾ) -ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਨਿਊਯਾਰਕ ਵਿਚ ਕਲਿੰਟਨ ਗਲੋਬਲ ਇਨੀਸ਼ੀਏਟਿਵ ਦੇ 2026 ਸੰਮੇਲਨ ਦੌਰਾਨ ਮੌਜੂਦਾ ਟਰੰਪ ਪ੍ਰਸ਼ਾਸਨ ਦੀਆਂ ਕਈ ਕਾਰਵਾਈਆਂ ’ਤੇ ਸਖ਼ਤ ਸਵਾਲ ਚੁੱਕੇ। ਆਪਣੇ ਸੰਬੋਧਨ ਦੇ ਵੱਡੇ ਹਿੱਸੇ ਵਿਚ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿੱਧਾ ਨਾਂਅ ਨਹੀਂ ਲਿਆ, ਪਰ ਵਾਸ਼ਿੰਗਟਨ ਵਿਚ ਪ੍ਰਸਤਾਵਿਤ ਵਿਜੇ ਦੁਆਰ ਸਮੇਤ ਕਈ ਹਾਲੀਆ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਸੁਣ ਕੇ ਯਕੀਨ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਕਲਿੰਟਨ ਨੇ ਦੇਸ਼ ਵਿਚ ਵਧ ਰਹੀ ਆਰਥਿਕ ਅਸਮਾਨਤਾ ਅਤੇ ਸਿਆਸੀ ਵੰਡ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਅਮਰੀਕਾ ਆਪਣੀ 250ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਇਸ ਸਮੇਂ ਦੇਸ਼ ਨੂੰ ਅਜਿਹੀ ਰਾਜਨੀਤੀ ਤੋਂ ਬਚਣ ਦੀ ਲੋੜ ਹੈ ਜਿਸ ਵਿਚ ਇੱਕ ਧਿਰ ਆਪਣੀ ਜਿੱਤ ਲਈ ਦੂਜੀ ਧਿਰ ਦੀ ਹਾਰ ਨੂੰ ਜ਼ਰੂਰੀ ਸਮਝੇ। ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਸ ਦੇਸ਼ ਵਿਚ ਕੀ ਹੋ ਰਿਹਾ ਹੈ ਜਿਸ ਨੂੰ ਉਹ ਬਹੁਤ ਪਿਆਰ ਕਰਦੇ ਹਨ। ਕਲਿੰਟਨ ਨੇ ਦੋਸ਼ ਲਾਇਆ ਕਿ ਸੱਤਾ ਵਿਚ ਮੌਜੂਦ ਲੋਕ ਆਪਣੇ ਲਈ ਇੱਕ ਤਰ੍ਹਾਂ ਦੇ ਨਿਯਮ ਅਤੇ ਦੂਜਿਆਂ ਲਈ ਵੱਖਰੇ ਨਿਯਮ ਬਣਾ ਰਹੇ ਹਨ। ਉਨ੍ਹਾਂ ਸਰਕਾਰੀ ਤਾਕਤ ਨੂੰ ਨਿੱਜੀ ਵਿਰੋਧੀਆਂ ਖ਼ਿਲਾਫ਼ ਵਰਤਣ, ਵਿਰੋਧੀ ਆਵਾਜ਼ਾਂ ਨੂੰ ਦਬਾਉਣ ਅਤੇ ਸਰਕਾਰ ਨੂੰ ਆਪਣੇ ਤੇ ਸਹਿਯੋਗੀਆਂ ਦੇ ਫ਼ਾਇਦੇ ਲਈ ਵਰਤਣ ਦੇ ਦੋਸ਼ ਵੀ ਲਾਏ। ਕਲਿੰਟਨ ਮੁਤਾਬਕ ਅਜਿਹਾ ਕਰਨਾ ਅਮਰੀਕੀ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਉਨ੍ਹਾਂ ਆਪਣੀ ਡੈਮੋਕ੍ਰੇਟਿਕ ਪਾਰਟੀ ਦੇ ਖੱਬੇ ਪੱਖ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਦੇਸ਼ ਦੀ ਸੱਜੇ ਤੇ ਖੱਬੇ ਪੱਖ ਦੀ ਰਾਜਨੀਤੀ ਵਿਚ ਸਮਾਜਵਾਦ ਨੂੰ ਲੈ ਕੇ ਚੱਲ ਰਹੀਆਂ ਵੱਖ-ਵੱਖ ਧਾਰਨਾਵਾਂ ’ਤੇ ਸਵਾਲ ਚੁੱਕੇ।

ਪਿਛਲੀ ਖ਼ਬਰ ਦੱਖਣ ਏਸ਼ਿਆਈ ਲੋਕਾਂ ਪ੍ਰਤੀ ਨਫ਼ਰਤ ਵਿਰੁੱਧ ਇਕਜੁੱਟ ਹੋਇਆ ਜਾਵੇ - ਜੈਫਰੀਜ਼ ਅਗਲੀ ਖ਼ਬਰ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਟੈਕਸਾਸ ’ਚ ਅੰਤਰਰਾਸ਼ਟਰੀ ਵਿਰਸਾ ਸੰਭਾਲ ਗੱਤਕਾ ਚੈਂਪੀਅਨਸ਼ਿਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।