18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ ਚਾਕੂ ਨਾਲ ਹਮਲਾ

ਨਿਊਯਾਰਕ, 17 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਾਇਓਮਿੰਗ ਸੂਬੇ ਵਿਚ ਪੰਜਾਬੀ ਸਿੱਖ ਟਰੱਕ ਡਰਾਈਵਰ ਗੁਰਵਿੰਦਰ ਸਿੰਘ ’ਤੇ ਹੋਏ ਜਾਨਲੇਵਾ ਚਾਕੂ ਹਮਲੇ ਨੇ ਸਿੱਖ ਅਤੇ ਪੰਜਾਬੀ ਭਾਈਚਾਰੇ ਵਿਚ ਚਿੰਤਾ ਵਧਾ ਦਿੱਤੀ ਹੈ। ਇੰਟਰਸਟੇਟ-80 ਉਤੇ ਰੌਕ ਸਪ੍ਰਿੰਗਜ਼ ਨੇੜੇ ਬਿਟਰ ਕ੍ਰੀਕ ਰੈਸਟ ਏਰੀਆ ਦੇ ਪਖ਼ਾਨੇ ਵਿਚ ਹੋਏ ਇਸ ਹਮਲੇ ਦੇ ਮਾਮਲੇ ਵਿਚ 45 ਸਾਲਾ ਟਰੱਕ ਡਰਾਈਵਰ ਐਂਡਰਿਊ ਕ੍ਰਿਸ ਬਜ਼ਡਾਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ।

ਗੁਰਵਿੰਦਰ ਸਿੰਘ 18-09-2026
ਨਿਊਯਾਰਕ, 17 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਾਇਓਮਿੰਗ ਸੂਬੇ ਵਿਚ ਪੰਜਾਬੀ ਸਿੱਖ ਟਰੱਕ ਡਰਾਈਵਰ ਗੁਰਵਿੰਦਰ ਸਿੰਘ ’ਤੇ ਹੋਏ ਜਾਨਲੇਵਾ ਚਾਕੂ ਹਮਲੇ ਨੇ ਸਿੱਖ ਅਤੇ ਪੰਜਾਬੀ ਭਾਈਚਾਰੇ ਵਿਚ ਚਿੰਤਾ ਵਧਾ ਦਿੱਤੀ ਹੈ। ਇੰਟਰਸਟੇਟ-80 ਉਤੇ ਰੌਕ ਸਪ੍ਰਿੰਗਜ਼ ਨੇੜੇ ਬਿਟਰ ਕ੍ਰੀਕ ਰੈਸਟ ਏਰੀਆ ਦੇ ਪਖ਼ਾਨੇ ਵਿਚ ਹੋਏ ਇਸ ਹਮਲੇ ਦੇ ਮਾਮਲੇ ਵਿਚ 45 ਸਾਲਾ ਟਰੱਕ ਡਰਾਈਵਰ ਐਂਡਰਿਊ ਕ੍ਰਿਸ ਬਜ਼ਡਾਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ।ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬਜ਼ਡਾਕ ਕਥਿਤ ਤੌਰ ’ਤੇ ਗੁਰਵਿੰਦਰ ਸਿੰਘ ਦੇ ਪਿੱਛੇ ਪਖ਼ਾਨੇ ਵਿਚ ਗਿਆ ਅਤੇ ਪਿੱਛੋਂ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਾਂਚ ਅਧਿਕਾਰੀਆਂ ਨੇ ਗੁਰਵਿੰਦਰ ਸਿੰਘ ਦੇ ਸਰੀਰ ’ਤੇ ਚਾਕੂ ਦੇ 17 ਜ਼ਖ਼ਮ ਦਰਜ ਕੀਤੇ ਹਨ, ਜਿਨ੍ਹਾਂ ਵਿਚ ਦੋ ਧੌਣ ਅਤੇ ਦੋ ਛਾਤੀ ’ਤੇ ਸਨ। ਗੰਭੀਰ ਹਾਲਤ ਵਿਚ ਉਸ ਨੂੰ ਹਵਾਈ ਐਂਬੂਲੈਂਸ ਰਾਹੀਂ ਕੈਸਪਰ ਦੇ ਹਸਪਤਾਲ ਪਹੁੰਚਾਇਆ ਗਿਆ। ਹਮਲੇ ਦੌਰਾਨ ਰੈਸਟ ਏਰੀਆ ’ਤੇ ਮੌਜੂਦ ਇਕ ਪਰਿਵਾਰ ਨੇ ਚੀਕਾਂ ਸੁਣੀਆਂ ਅਤੇ ਸ਼ੱਕੀ ਵਿਅਕਤੀ ਨੂੰ ਉਥੋਂ ਨਿਕਲਦੇ ਦੇਖਿਆ। ਪਰਿਵਾਰ ਨੇ ਉਸ ਦੇ ਸੈਮੀ-ਟਰੱਕ ਦਾ ਪਿੱਛਾ ਕਰਕੇ ਵਾਹਨ ਦੀ ਪਛਾਣ ਨਾਲ ਸੰਬੰਧਿਤ ਤਸਵੀਰਾਂ ਖਿੱਚੀਆਂ ਅਤੇ ਪੁਲਿਸ ਨੂੰ ਸੌਂਪ ਦਿੱਤੀਆਂ। ਇਸ ਜਾਣਕਾਰੀ ਦੇ ਆਧਾਰ ’ਤੇ ਵਾਇਓਮਿੰਗ ਹਾਈਵੇ ਪੈਟਰੋਲ ਨੇ ਪਹਿਲੀ 911 ਕਾਲ ਤੋਂ 90 ਮਿੰਟ ਤੋਂ ਵੀ ਘੱਟ ਸਮੇਂ ਵਿਚ ਰੌਲਿਨਜ਼ ਨੇੜੇ ਬਜ਼ਡਾਕ ਦਾ ਟਰੱਕ ਰੋਕ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਘਟਨਾ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿਚ ਰੈਸਟ ਏਰੀਆ ਨੇੜੇ ਖੂਨ ਦੇ ਨਿਸ਼ਾਨ ਦਿਖਾਈ ਦਿੱਤੇ। ਭਾਈਚਾਰੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ ਨੇ ਹਮਲੇ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਸ਼ੁਰੂਆਤੀ ਤੌਰ ’ਤੇ ਸੋਸ਼ਲ ਮੀਡੀਆ ’ਤੇ ਉਸ ਦੀ ਮੌਤ ਦੀ ਗਲਤ ਖ਼ਬਰ ਵੀ ਫੈਲੀ ਪਰ ਬਾਅਦ ਵਿਚ ਸਪੱਸ਼ਟ ਕੀਤਾ ਗਿਆ ਕਿ ਉਹ ਜ਼ਿੰਦਾ ਹੈ ਅਤੇ ਹਸਪਤਾਲ ਵਿਚ ਇਲਾਜ ਅਧੀਨ ਹੈ।ਪੰਜਾਬੀ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਹਮਲੇ ਤੋਂ ਪਹਿਲਾਂ ਗੁਰਵਿੰਦਰ ਸਿੰਘ ਖ਼ਿਲਾਫ਼ ਨਸਲੀ ਟਿੱਪਣੀ ਕੀਤੀ ਗਈ ਸੀ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਹਮਲੇ ਦੇ ਮਕਸਦ ਦੀ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਮਾਮਲੇ ਨੂੰ ਅਧਿਕਾਰਤ ਤੌਰ ’ਤੇ ਨਫ਼ਰਤੀ ਅਪਰਾਧ ਕਰਾਰ ਦਿੱਤਾ ਗਿਆ ਹੈ। ਇਸੇ ਦੌਰਾਨ ਅਮਰੀਕਨ ਸਿੱਖ ਕੌਂਸਲ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਹਮਲੇ ਦੀ ਪੂਰੀ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਹਮਲੇ ਪਿੱਛੇ ਨਸਲੀ ਜਾਂ ਧਾਰਮਿਕ ਨਫ਼ਰਤ ਦਾ ਕੋਈ ਕਾਰਨ ਸੀ ਜਾਂ ਨਹੀਂ।ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲੇ ਦਾ ਅਸਲ ਮਕਸਦ ਅਜੇ ਸਪੱਸ਼ਟ ਨਹੀਂ ਹੋਇਆ। ਐਂਡਰਿਊ ਕ੍ਰਿਸ ਬਜ਼ਡਾਕ ਖ਼ਿਲਾਫ਼ ਲੱਗੇ ਦੋਸ਼ ਅਦਾਲਤ ਵਿਚ ਸਾਬਤ ਹੋਣੇ ਬਾਕੀ ਹਨ।
ਪਿਛਲੀ ਖ਼ਬਰ ਪਾਕਿਸਤਾਨ ਵਲੋਂ ਭਾਰਤ ’ਚ ਖੇਡਣ ਤੋਂ ਨਾਂਹ ਅਗਲੀ ਖ਼ਬਰ ਅਭਿਸ਼ੇਕ ਨੇ 30 ਗੇਂਦਾਂ ’ ਚ ਜੜਿਆ ਸੈਂਕੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।