18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਮੁੰਦਰੀ ਜਹਾਜ਼ ‘ਚੋਂ ਬਿਮਾਰ ਯਾਤਰੀ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ

ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)-ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਖੇਤਰ ਵਿਚ ਜਾ ਰਹੇ ਇਕ ਸਮੁੰਦਰੀ ਜਹਾਜ਼਼ ‘ਚ ਅਚਾਨਕ ਬਿਮਾਰ ਹੋਏ ਯਾਤਰੀ ਨੂੰ ਕੈਨੇਡਾ ਦੀ ਹਵਾਈ ਫ਼ੌਜ ਵਲੋਂ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ‘ਸੇਰੇਨੇਡ ਆਫ ਦ ਸੀਜ’ ਨਾਂਅ ਦਾ ਯਾਤਰੀ ਜਹਾਜ਼਼ ਵੈਨਕੂਵਰ ਤੋਂ 7 ਦਿਨਾਂ ਦੀ ਯਾਤਰਾ ’ਤੇ ਨਿਕਲਿਆ ਸੀ।

ਅਜੀਤ ਡੈਸਕ 18-09-2026
ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)-ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਖੇਤਰ ਵਿਚ ਜਾ ਰਹੇ ਇਕ ਸਮੁੰਦਰੀ ਜਹਾਜ਼਼ ‘ਚ ਅਚਾਨਕ ਬਿਮਾਰ ਹੋਏ ਯਾਤਰੀ ਨੂੰ ਕੈਨੇਡਾ ਦੀ ਹਵਾਈ ਫ਼ੌਜ ਵਲੋਂ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ‘ਸੇਰੇਨੇਡ ਆਫ ਦ ਸੀਜ’ ਨਾਂਅ ਦਾ ਯਾਤਰੀ ਜਹਾਜ਼਼ ਵੈਨਕੂਵਰ ਤੋਂ 7 ਦਿਨਾਂ ਦੀ ਯਾਤਰਾ ’ਤੇ ਨਿਕਲਿਆ ਸੀ। ਪੋਰਟ ਹਾਰਡੀ ਤੋਂ ਲਗਭਗ 450 ਕਿਲੋਮੀਟਰ ਉੱਤਰ-ਪੱਛਮ ਵੱਲ ਸਮੁੰਦਰ ਵਿਚ ਆਪਣੇ ਸਫਰ ਦੇ ਅਗਲੇ ਪੜਾਅ ਵੱਲ ਵੱਧ ਰਹੇ ਇਸ ਸਮੁੰਦਰੀ ਜਹਾਜ਼਼ ‘ਚ ਸਵਾਰ ਇਕ ਯਾਤਰੀ ਅਚਾਨਕ ਬਿਮਾਰ ਹੋ ਗਿਆ, ਜਿਸ ਸੰਬੰਧੀ ਹਵਾਈ ਫ਼ੌਜ ਨੂੰ ਸੂਚਨਾ ਦੇਣ ਮਗਰੋਂ ਹਵਾਈ ਫ਼ੌਜ ਦਾ ਹੈਲੀਕਾਪਟਰ ਤੁਰੰਤ ਸਮੁੰਦਰੀ ਜਹਾਜ਼ ਦੇ ਉੱਪਰ ਪਹੁੰਚਿਆ ਅਤੇ ਅਧਿਕਾਰੀਆਂ ਵਲੋਂ ਬੜੀ ਮੁਸਤੈਦੀ ਨਾਲ ਸੰਬੰਧਿਤ ਬਿਮਾਰ ਯਾਤਰੂ ਨੂੰ ਉਥੋਂ ਕੱਢ ਕੇ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਯਾਤਰੀ ਦੀ ਪਛਾਣ ਉਸ ਦੀ ਬਿਮਾਰੀ ਅਤੇ ਮੌਜੂਦਾ ਸਿਹਤ ਬਾਰੇ ਵੇਰਵੇ ਜਨਤਕ ਨਹੀਂ ਕੀਤੇ ਗਏ। ਇਸ ਤੋਂ ਪਹਿਲਾਂ 8 , 12 ਅਤੇ 14 ਸਤੰਬਰ ਨੂੰ ਵੀ ਅਜਿਹੀਆ ਤਿੰਨ ਵੱਖ-ਵੱਖ ਸਮੁੰਦਰੀ ਜਹਾਜ਼ਾਂ ਉਤੇ ਹਵਾਈ ਬਚਾਅ ਕਾਰਵਾਈਆਂ ਕੀਤੀਆਂ ਗਈਆਂ ਸਨ।
ਪਿਛਲੀ ਖ਼ਬਰ ਈਰਾਨ ਜੰਗ ’ ਤੇ ਟਰੰਪ ਦੀਆਂ ਸ਼ਕਤੀਆਂ ਸੀਮਤ ਕਰਨ ਦਾ ਮਤਾ ਪਾਸ ਅਗਲੀ ਖ਼ਬਰ ਆਕਸਫੋਰਡਸ਼ਾਇਰ ਦੇ ਇਕ ਪਿੰਡ ਨੇ ਬਰਤਾਨੀਆ ਤੋਂ ‘ਆਜ਼ਾਦੀ’ ਲਈ ਪਾਈ ਵੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।