18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮੈਲਬੌਰਨ ’ਚ ਸੜਕ ਹਾਦਸੇ ’ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ

ਮੈਲਬੌਰਨ, 17 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਬੀਤੇ ਦਿਨੀ ਰਾਤ ਦੇ ਸਮੇਂ ਮੈਲਬੌਰਨ ਦੇ ਪੁਆਇੰਟ ਕੁੱਕ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਭਾਰਤੀ (ਤੇਲਗੂ) ਭਾਈਚਾਰੇ ਨਾਲ ਸੰਬੰਧਿਤ ਮਾਂ ਅਤੇ ਧੀ ਦੀ ਮੌਤ ਹੋ ਗਈ। ਇਹ ਹਾਦਸਾ ਟੋਇਟਾ ਕੋਰੋਲਾ ਅਤੇ ਪੋਰਸ਼ ਕਾਰ ਦਰਮਿਆਨ ਹੋਈ ਟੱਕਰ ਕਾਰਨ ਵਾਪਰਿਆ।

ਅਜੀਤ ਡੈਸਕ 18-09-2026
ਮੈਲਬੌਰਨ, 17 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਬੀਤੇ ਦਿਨੀ ਰਾਤ ਦੇ ਸਮੇਂ ਮੈਲਬੌਰਨ ਦੇ ਪੁਆਇੰਟ ਕੁੱਕ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਭਾਰਤੀ (ਤੇਲਗੂ) ਭਾਈਚਾਰੇ ਨਾਲ ਸੰਬੰਧਿਤ ਮਾਂ ਅਤੇ ਧੀ ਦੀ ਮੌਤ ਹੋ ਗਈ। ਇਹ ਹਾਦਸਾ ਟੋਇਟਾ ਕੋਰੋਲਾ ਅਤੇ ਪੋਰਸ਼ ਕਾਰ ਦਰਮਿਆਨ ਹੋਈ ਟੱਕਰ ਕਾਰਨ ਵਾਪਰਿਆ। ਹਾਦਸੇ ਦੌਰਾਨ ਟੋਇਟਾ ਕਾਰ ਵਿਚ ਸਵਾਰ 33 ਸਾਲਾ ਨੇਹਾ ਬੋਮਾਲੀ ਅਤੇ ਉਸ ਦੀ 67 ਸਾਲਾ ਮਾਤਾ ਰਾਮਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੋਰਸ਼ ਕਾਰ ਚਲਾ ਰਹੇ 53 ਸਾਲਾ ਵਿਅਕਤੀ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਵਿਕਟੋਰੀਆ ਪੁਲਿਸ ਦੀ ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਯੂਨਿਟ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਅੰਤਿਮ ਰਸਮਾਂ ਲਈ ਆਰਥਿਕ ਸਹਾਇਤਾ ਵਾਸਤੇ ਸਮਾਜਿਕ ਮਾਧਿਅਮਾਂ ਰਾਹੀਂ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ ਆਸਟ੍ਰੇਲੀਆ ’ਚ ਬਿਨਾਂ ਵੀਜ਼ਾ ਰਹਿ ਰਹੇ ਲੋਕਾਂ ’ਤੇ ਕੱਸਿਆ ਸ਼ਿਕੰਜਾ ਅਗਲੀ ਖ਼ਬਰ ਹਸਪਤਾਲ ਨੂੰ ਅੱਗ ਲਾਉਣ ਵਾਲਾ ਵਿਅਕਤੀ 6 ਸਾਲਾਂ ਬਾਅਦ ਚੜਿਆ ਪੁਲਿਸ ਦੇ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।