09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਕਾਰਨੀਵਲ ਦੀਆਂ ਰੌਣਕਾਂ ’ਤੇ ਹਿੰਸਾ ਦਾ ਸਾਇਆ ਚਾਕੂਬਾਜ਼ੀ ਤੇ ਗੋਲੀਬਾਰੀ ਵਿਚ 8 ਜ਼ਖ਼ਮੀ

ਨਿਊਯਾਰਕ, 8 ਸਤੰਬਰ (ਰਾਜੂ ਸ਼ਹਿਬਾਜ਼ਪੁਰਾ) ਬਰੁਕਲਿਨ ਦੇ ਕ੍ਰਾਊਨ ਹਾਈਟਸ ਇਲਾਕੇ ਵਿਚ ਨਿਊਯਾਰਕ ਕਾਰਨੀਵਲ ਪਰੇਡ ਦੀਆਂ ਰੌਣਕਾਂ ਵਿਚਾਲੇ ਵਾਪਰੀਆਂ ਹਿੰਸਕ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ਉੱਤ ਸਵਾਲ ਖੜ੍ਹੇ ਕਰ ਦਿੱਤੇ। ਪਰੇਡ ਮਾਰਗ ਨੇੜੇ ਵੱਖ-ਵੱਖ ਚਾਕੂਬਾਜ਼ੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕੁੱਲ ਅੱਠ ਲੋਕ ਜ਼ਖ਼ਮੀ ਹੋ ਗਏ।

ਅਜੀਤ ਡੈਸਕ 09-09-2026
ਨਿਊਯਾਰਕ, 8 ਸਤੰਬਰ (ਰਾਜੂ ਸ਼ਹਿਬਾਜ਼ਪੁਰਾ) ਬਰੁਕਲਿਨ ਦੇ ਕ੍ਰਾਊਨ ਹਾਈਟਸ ਇਲਾਕੇ ਵਿਚ ਨਿਊਯਾਰਕ ਕਾਰਨੀਵਲ ਪਰੇਡ ਦੀਆਂ ਰੌਣਕਾਂ ਵਿਚਾਲੇ ਵਾਪਰੀਆਂ ਹਿੰਸਕ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ਉੱਤ ਸਵਾਲ ਖੜ੍ਹੇ ਕਰ ਦਿੱਤੇ। ਪਰੇਡ ਮਾਰਗ ਨੇੜੇ ਵੱਖ-ਵੱਖ ਚਾਕੂਬਾਜ਼ੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕੁੱਲ ਅੱਠ ਲੋਕ ਜ਼ਖ਼ਮੀ ਹੋ ਗਏ। ਸਾਰੇ ਪੀੜਤਾਂ ਦੇ ਬਚ ਜਾਣ ਦੀ ਉਮੀਦ ਹੈ।ਪਰੇਡ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਕੈਰੋਲ ਸਟਰੀਟ ਅਤੇ ਯੂਟਿਕਾ ਐਵੇਨਿਊ ਨੇੜੇ 23 ਸਾਲਾ ਨੌਜਵਾਨ ਦੀ ਗਰਦਨ ਅਤੇ 36 ਸਾਲਾ ਵਿਅਕਤੀ ਦੇ ਚਿਹਰੇ ਉੱਤੇ ਚਾਕੂ ਨਾਲ ਵਾਰ ਕੀਤੇ ਗਏ। ਕਰੀਬ ਅੱਧੇ ਘੰਟੇ ਮਗਰੋਂ ਪ੍ਰੈਜ਼ੀਡੈਂਟ ਸਟਰੀਟ ਨੇੜੇ 32 ਸਾਲਾ ਵਿਅਕਤੀ ਦੀ ਗਰਦਨ ਉੱਤੇ ਵਾਰ ਕਰਕੇ ਜ਼ਖ਼ਮੀਂ ਕੀਤਾ ਮਿਲਿਆ । ਇਸੇ ਦੌਰਾਨ 20 ਸਾਲਾ ਨੌਜਵਾਨ ਠੋਡੀ ਉੱਤੇ ਕੱਟ ਲੱਗਣ ਕਾਰਨ ਹਸਪਤਾਲ ਪਹੁੰਚਿਆ, ਜਦਕਿ ਈਸਟਰਨ ਪਾਰਕਵੇਅ ਅਤੇ ਨੌਸਟ੍ਰੈਂਡ ਐਵੇਨਿਊ ਨੇੜੇ 25 ਸਾਲਾ ਵਿਅਕਤੀ ਦੇ ਚਿਹਰੇ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਦੋ ਵੱਖਰੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।ਬਾਅਦ ਦੁਪਹਿਰ ਹਿੰਸਾ ਦਾ ਦੌਰ ਮੁੜ ਸ਼ੁਰੂ ਹੋਇਆ। ਕਿੰਗਸਟਨ ਐਵੇਨਿਊ ਨੇੜੇ 24 ਸਾਲਾ ਨੌਜਵਾਨ ਨੂੰ ਗੋਲੀ ਮਾਰੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਕੇ ਹਥਿਆਰ ਬਰਾਮਦ ਕਰ ਲਿਆ। ਇੱਕ ਹੋਰ ਗੋਲੀਬਾਰੀ ਵਿੱਚ 37 ਸਾਲਾ ਔਰਤ ਦੀ ਲੱਤ ਅਤੇ 19 ਸਾਲਾ ਨੌਜਵਾਨ ਦੀਆਂ ਦੋਵਾਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਇਸ ਘਟਨਾ ਮਗਰੋਂ ਦੋ ਸ਼ੱਕੀ ਐਲਬਨੀ ਐਵੇਨਿਊ ਵੱਲ ਭੱਜ ਗਏ, ਜਿਨ੍ਹਾਂ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਪਰੇਡ ਲਈ ਵੱਡੀ ਗਿਣਤੀ ਵਿੱਚ ਅਧਿਕਾਰੀ ਤਾਇਨਾਤ ਕਰਨ ਦੇ ਬਾਵਜੂਦ ਇਹ ਘਟਨਾਵਾਂ ਵਾਪਰੀਆਂ। ਪਿਛਲੇ ਸਾਲ ਵੀ ਪਰੇਡ ਦੌਰਾਨ ਛੇ ਲੋਕ ਗੋਲੀਬਾਰੀ ਅਤੇ ਇੱਕ ਵਿਅਕਤੀ ਤੇਜ਼ਧਾਰ ਹਥਿਆਰ ਦੇ ਹਮਲੇ ਵਿੱਚ ਜ਼ਖ਼ਮੀ ਹੋਇਆ ਸੀ। ਤਾਜ਼ਾ ਹਿੰਸਾ ਨੇ ਇੱਕ ਵਾਰ ਫਿਰ ਇਸ ਵੱਡੇ ਸੱਭਿਆਚਾਰਕ ਸਮਾਗਮ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਪਿਛਲੀ ਖ਼ਬਰ 158 ਵਾਂ ਸਾਨਿਚ ਮੇਲਾ ਤਿੰਨ ਦਿਨਾਂ ਦੀਆਂ ਰੌਣਕਾਂ ਉਪਰੰਤ ਸਮਾਪਤ ਅਗਲੀ ਖ਼ਬਰ ਯੂ . ਕੇ . ਦੇ ਗੁਰਦੁਆਰਾ ਸਾਹਿਬ ’ ਚ ਭਾਗਵਤ ਦੇ ਵਿਸ਼ੇਸ਼ ਸਨਮਾਨ ਦੀ ਅਮਰੀਕੀ ਸਿੱਖਾਂ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।