06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਮ ਅਸ਼ਟਮੀ ਮੌਕੇ ਲਕਸ਼ਮੀ ਨਰਾਇਣ ਮੰਦਰ ‘ਚ ਵੱਡੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ

ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸਟਮੀ ਦੇ ਮੌਕੇ ਵੈਦਿਕ ਹਿੰਦੂ ਕਲਚਰ ਸੁਸਾਇਟੀ ਵਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਸਦਕਾ ਸਰੀ ਸਥਿਤ ਲਕਸ਼ਮੀ ਨਰਾਇਣ ਮੰਦਿਰ ਵਿਖੇ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮਾਂ ਵਿਚ ਵੱਡੀ ਗਿਣਤੀ ਦੀ ਸੰਗਤਾਂ ਨੇ ਹਾਜਰੀ ਭਰੀ ਪੱਤਰਕਾਰਾਂ ਨਾਲ ਉਕਤ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਸਤੀਸ਼ ਕੁਮਾਰ ਅਤੇ ਡਾ ਐਨ ਕੇ ਦੱਤਾ ਨੇ ਦੱਸਿਆ ਕਿ ਇਸ ਮੌਕੇ ਤੇ ਪ੍ਰਸਿੱਧ ਭਜਨ ਮੰਡਲੀਆਂ ਵਲੋਂ ਭਜਨ ਗਾਇਨ ਕੀਤੇ ਗਏ ਜਿਸ ਨੂੰ ਉੱਥੇ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਨੇ ਸਰਵਣ ਕੀਤਾ। ਉਨਾਂ ਇਹ ਵੀ ਦੱਸਿਆ ਕਿ ਇਸ ਸੰਬੰਧ ਵਿੱਚ 6 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਇੱਕ ਸ਼ੋਭਾ ਯਾਤਰਾ ਵੀ ਸਜਾਈ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰਾਂ ਦੇ ਨਾਲ ਨਾਲ ਹੋਰਨਾ ਲੋੜੀਦੇ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਉਨਾਂ ਨੇ ਸਮੂਹ ਭਾਈਚਾਰੇ ਦੇ ਲੋਕਾਂ ਨੂੰ ਇਹਨਾਂ ਸਮਾਗਮਾਂ ‘ਚ ਵੱਧ ਚੜ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ।

ਅਜੀਤ ਡੈਸਕ 06-09-2026
ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸਟਮੀ ਦੇ ਮੌਕੇ ਵੈਦਿਕ ਹਿੰਦੂ ਕਲਚਰ ਸੁਸਾਇਟੀ ਵਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਸਦਕਾ ਸਰੀ ਸਥਿਤ ਲਕਸ਼ਮੀ ਨਰਾਇਣ ਮੰਦਿਰ ਵਿਖੇ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮਾਂ ਵਿਚ ਵੱਡੀ ਗਿਣਤੀ ਦੀ ਸੰਗਤਾਂ ਨੇ ਹਾਜਰੀ ਭਰੀ ਪੱਤਰਕਾਰਾਂ ਨਾਲ ਉਕਤ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਸਤੀਸ਼ ਕੁਮਾਰ ਅਤੇ ਡਾ ਐਨ ਕੇ ਦੱਤਾ ਨੇ ਦੱਸਿਆ ਕਿ ਇਸ ਮੌਕੇ ਤੇ ਪ੍ਰਸਿੱਧ ਭਜਨ ਮੰਡਲੀਆਂ ਵਲੋਂ ਭਜਨ ਗਾਇਨ ਕੀਤੇ ਗਏ ਜਿਸ ਨੂੰ ਉੱਥੇ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਨੇ ਸਰਵਣ ਕੀਤਾ।ਉਨਾਂ ਇਹ ਵੀ ਦੱਸਿਆ ਕਿ ਇਸ ਸੰਬੰਧ ਵਿੱਚ 6 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਇੱਕ ਸ਼ੋਭਾ ਯਾਤਰਾ ਵੀ ਸਜਾਈ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰਾਂ ਦੇ ਨਾਲ ਨਾਲ ਹੋਰਨਾ ਲੋੜੀਦੇ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਉਨਾਂ ਨੇ ਸਮੂਹ ਭਾਈਚਾਰੇ ਦੇ ਲੋਕਾਂ ਨੂੰ ਇਹਨਾਂ ਸਮਾਗਮਾਂ ‘ਚ ਵੱਧ ਚੜ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ । ਹੋਰਨਾਂ ਤੋਂ ਇਲਾਵਾ ਸੈਕਟਰੀ ਵਿਨੇ ਸ਼ਰਮਾ,ਮੋਹਨ ਮੌਦ ਗਿੱਲ,ਰਜੇਸ਼ ਮਿੱਤਲ, ਸੁਬਹਾ ਚੌਧਰੀ, ਰਾਜ ਵਿਊਲੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰੀ ‘ਚ ਪੰਜਾਬੀ ਮੇਲਾ 7 ਨਵੰਬਰ ਨੂੰ ਅਗਲੀ ਖ਼ਬਰ ਪਿੰਡ ਲੀਲਾਂ ਮੇਘ ਸਿੰਘ ਦੇ ਸ਼ਮਸ਼ਾਨਘਾਟ ’ ਚ ਬਲਦੀ ਚਿਖਾ ’ ਤੇ ਬੱਕਰਿਆਂ ਦੇ ਸਿਰ ਸੁੱਟਣ ਦੇ ਦੋਸ਼ ਹੇਠ ਦੋ ਖ਼ਿਲਾਫ਼ ਮਾਮਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।